ਦਿੱਲੀ 'ਚ ਸੰਸਦਾਂ ਦੇ ਅਪਾਰਟਮੈਂਟ 'ਚ ਲੱਗੀ ਅੱਗ, ਮੱਚਿਆ ਹੜਕੰਪ, ਇਸ ਵਜ੍ਹਾ ਕਰਕੇ ਹੋਇਆ ਵੱਡਾ ਹਾਦਸਾ

Wait 5 sec.

ਦਿੱਲੀ ਤੋਂ ਵੱਡੀ ਖ਼ਬਰ ਆ ਰਹੀ ਹੈ। ਮੱਧ ਦਿੱਲੀ ਦੇ ਸਿੰਧੂ ਅਪਾਰਟਮੈਂਟ ਵਿੱਚ ਬੁੱਧਵਾਰ ਯਾਨੀਕਿ 12 ਨਵੰਬਰ ਦੀ ਸ਼ਾਮ ਅਚਾਨਕ ਅੱਗ ਲੱਗ ਗਈ। ਅੱਗ 'ਤੇ ਕਾਬੂ ਪਾਉਣ ਲਈ ਅੱਗ ਬੁਝਾਉ ਵਿਭਾਗ ਦੀਆਂ 8 ਗੱਡੀਆਂ ਅਤੇ ਕਈ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਾਫ਼ੀ ਮਿਹਨਤ ਕੀਤੀ। ਇਸ ਅਪਾਰਟਮੈਂਟ ਵਿੱਚ ਕਈ ਸਾਂਸਦਾਂ ਦੇ ਨਿਵਾਸ ਹਨ।ਦਿੱਲੀ ਫਾਇਰ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਨਿਊਜ਼ ਏਜੰਸੀ ਪੀਟੀਆਈ ਭਾਸ਼ਾ ਨੂੰ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਵਿੱਚ ਕਿਸੇ ਦੇ ਹਲਾਕ ਜਾਂ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਮਿਲੀ ਹੈ।ਬਿਜਲੀ ਬੋਰਡ 'ਚ ਅੱਗ ਲੱਗਣ ਨਾਲ ਹਾਦਸਾਫਾਇਰ ਟੀਮ ਨੇ ਦੱਸਿਆ ਕਿ ਅਪਾਰਟਮੈਂਟ ਦੇ ਗ੍ਰਾਊਂਡ ਫਲੋਰ 'ਤੇ ਸਥਿਤ ਬਿਜਲੀ ਬੋਰਡ ਵਿੱਚ ਅੱਗ ਲੱਗਣ ਦੀ ਸੂਚਨਾ ਰਾਤ 8:44 ਵਜੇ ਮਿਲੀ ਸੀ। ਇਹ ਅਪਾਰਟਮੈਂਟ ਕਨਾਟ ਪਲੇਸ ਦੇ ਨੇੜੇ ਬਾਬਾ ਖੜਕ ਸਿੰਘ ਮਾਰਗ 'ਤੇ ਸਥਿਤ ਹਨ। ਉਨ੍ਹਾਂ ਕਿਹਾ, “ਅਸੀਂ ਅੱਠ ਅੱਗ ਬੁਝਾਉ ਗੱਡੀਆਂ ਮੌਕੇ 'ਤੇ ਭੇਜੀਆਂ ਅਤੇ ਰਾਤ 9:15 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ।” ਅਕਤੂਬਰ 'ਚ ਵੀ ਹੋਇਆ ਸੀ ਅਜਿਹਾ ਹਾਦਸਾਇਸ ਤੋਂ ਪਹਿਲਾਂ ਅਕਤੂਬਰ ਮਹੀਨੇ ਵਿੱਚ ਦਿੱਲੀ ਸੰਸਦ ਭਵਨ ਤੋਂ ਕੁਝ ਹੀ ਦੂਰੀ 'ਤੇ ਸਥਿਤ ਬ੍ਰਹਮਪੁਤ੍ਰ ਅਪਾਰਟਮੈਂਟ ਵਿੱਚ ਅੱਗ ਲੱਗ ਗਈ ਸੀ। ਉਸ ਵੇਲੇ ਦੱਸਿਆ ਗਿਆ ਸੀ ਕਿ ਬੇਸਮੈਂਟ ਵਿੱਚ ਲੱਕੜ ਦਾ ਫਰਨੀਚਰ ਰੱਖਿਆ ਹੋਇਆ ਸੀ ਅਤੇ ਆਲੇ-ਦੁਆਲੇ ਪਟਾਖੇ ਫੋੜੇ ਜਾਣ ਕਰਕੇ ਉਥੇ ਅੱਗ ਲੱਗ ਗਈ, ਜਿਸਨੇ ਸਮੇਂ ਦੇ ਨਾਲ ਭਿਆਨਕ ਰੂਪ ਧਾਰਨ ਕਰ ਲਿਆ ਸੀ।ਸੂਚਨਾ ਮਿਲਦੇ ਹੀ ਅੱਗ ਬੁਝਾਉ ਵਿਭਾਗ ਦੀਆਂ 6 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ ਅਤੇ ਕਾਫ਼ੀ ਮਿਹਨਤ ਮਗਰੋਂ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਅਪਾਰਟਮੈਂਟ ਵਿੱਚ ਮੌਜੂਦ ਲੋਕ ਤੁਰੰਤ ਘਰਾਂ ਤੋਂ ਬਾਹਰ ਨਿਕਲ ਆਏ ਸਨ।ਫਾਇਰ ਡਿਪਾਰਟਮੈਂਟ ਨੂੰ ਇਹ ਸੂਚਨਾ 18 ਅਕਤੂਬਰ ਦੀ ਦੁਪਹਿਰ 1:20 ਵਜੇ ਮਿਲੀ ਸੀ। ਉਸ ਸਮੇਂ ਜ਼ਿਆਦਾਤਰ ਲੋਕ ਕੰਮ ਲਈ ਘਰ ਤੋਂ ਬਾਹਰ ਸਨ, ਜਦਕਿ ਘਰਾਂ ਵਿੱਚ ਬੱਚੇ ਤੇ ਬਜ਼ੁਰਗ ਮੌਜੂਦ ਸਨ। ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਸੀ ਕਿ ਫੋਨ ਕਰਨ ਦੇ ਬਾਵਜੂਦ ਅੱਗ ਬੁਝਾਉ ਗੱਡੀਆਂ ਦੇਰ ਨਾਲ ਪਹੁੰਚੀਆਂ। ਲੋਕਾਂ ਦਾ ਕਹਿਣਾ ਸੀ ਕਿ ਜੇ ਫਾਇਰ ਬ੍ਰਿਗੇਡ ਸਮੇਂ 'ਤੇ ਪਹੁੰਚ ਜਾਂਦੀ, ਤਾਂ ਇੰਨਾ ਨੁਕਸਾਨ ਨਾ ਹੁੰਦਾ। ਹਾਲਾਂਕਿ, ਫਾਇਰ ਟੀਮ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ਵੱਲ ਰਵਾਨਾ ਹੋ ਗਏ ਸਨ ਅਤੇ ਸਮੇਂ 'ਤੇ ਅੱਗ 'ਤੇ ਕਾਬੂ ਪਾ ਲਿਆ ਗਿਆ ਸੀ।