Delhi Blast Case update: ਦਿੱਲੀ ਵਿੱਚ ਲਾਲ ਕਿਲੇ ਕੋਲ ਹੋਏ ਆਤੰਕੀ ਹਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਵੱਡੇ ਖੁਲਾਸੇ ਹੋਏ ਹਨ। ਤਾਜ਼ਾ ਜਾਣਕਾਰੀਆਂ ਅਨੁਸਾਰ, ਅੱਤਵਾਦੀਆਂ ਦਾ ਯੋਜਨਾ ਸਿਰਫ ਦਿੱਲੀ ਤੱਕ ਸੀਮਿਤ ਨਹੀਂ ਸੀ — ਉਹ ਚਾਰ ਵੱਖਰੇ ਸ਼ਹਿਰਾਂ ਨੂੰ ਇਕੱਠੇ ਹਿਲਾਉਣ ਦੀ ਸੋਚ ਰਹੇ ਸਨ। ਕਰੀਬ 8 ਸ਼ੱਕੀ ਵਿਅਕਤੀਆਂ ਨੇ ਇਸ ਯੋਜਨਾ ਨੂੰ ਅਮਲ ਵਿੱਚ ਲਿਆਉਣ ਲਈ ਚਾਰ ਗਰੁੱਪ ਤਿਆਰ ਕਰ ਲਏ ਸਨ, ਜਿੰਨਾਂ ਵਿੱਚ ਹਰ ਗਰੁੱਪ 'ਚ ਦੋ-ਦੋ ਮੈਂਬਰ ਸਨ। ਹਰ ਗਰੁੱਪ ਕੋਲ ਕਈ IED (ਇੰਪਰੋਵਾਈਜ਼ਡ ਐਕਸਪਲੋਜ਼ਿਵ ਡਿਵਾਈਸ) ਰੱਖੇ ਜਾਣੇ ਸਨ ਅਤੇ ਇਹਨਾਂ ਨੂੰ ਵੱਖ-ਵੱਖ ਸ਼ਹਿਰਾਂ ਵਿੱਚ ਇਕੱਠੇ ਸੀਰੀਅਲ ਬਲਾਸਟ ਕਰਨ ਲਈ ਵਰਤਣ ਦਾ ਇਰਾਦਾ ਸੀ।ਸ਼ੱਕੀ ਆਤੰਕੀਆਂ ਦੇ ਨੈੱਟਵਰਕ ਦੀ ਜਾਂਚਪਲਾਨ ਮੁਤਾਬਕ ਸਾਰੇ ਟੀਮਾਂ ਇਕੋ ਸਮੇਂ ਚਾਰ ਸ਼ਹਿਰਾਂ ਵਿੱਚ ਧਮਾਕੇ ਕਰਨ ਵਾਲੀਆਂ ਸਨ। ਸੁਰੱਖਿਆ ਏਜੰਸੀਆਂ ਹੁਣ ਇਹਨਾਂ ਸ਼ੱਕੀ ਵਿਅਕਤੀਆਂ ਦੀਆਂ ਸਰਗਰਮੀਆਂ ਅਤੇ ਉਨ੍ਹਾਂ ਦੇ ਨੈੱਟਵਰਕ ਦੀ ਜਾਂਚ ਕਰ ਰਹੀਆਂ ਹਨ।ਲਾਲ ਕਿਲ੍ਹੇ ਤੋਂ ਕਈ ਦੂਰ ਤੱਕ ਮਿਲੇ ਮਨੁੱਖੀ ਅੰਗਦਿੱਲੀ 'ਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਹੋਇਆ ਬਲਾਸਟ ਇੰਨਾ ਖੌਫਨਾਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਗਈ ਸੀ। ਬਲਾਸਟ ਤੋਂ ਤਿੰਨ ਦਿਨ ਬਾਅਦ, 13 ਨਵੰਬਰ ਨੂੰ ਵੀ ਲਾਲ ਕਿਲ੍ਹੇ ਤੋਂ ਕੁਝ ਦੂਰੀ 'ਤੇ ਮਨੁੱਖੀ ਅੰਗ ਮਿਲੇ। ਇਹ ਅੰਗ ਲਾਜਪਤ ਰਾਇ ਮਾਰਕੀਟ 'ਚ ਮਿਲੇ ਹਨ। ਲਾਲ ਕਿਲ੍ਹੇ ਦੇ ਨਾਲ ਹੀ ਤਿੰਨ ਮੰਜ਼ਿਲਾ ਜੈਨ ਮੰਦਰ ਹੈ, ਜਿਸ ਦੀ ਇਮਾਰਤ ਨੂੰ ਪਾਰ ਕਰਦੇ ਹੋਏ ਇਹ ਅੰਗ ਮਾਰਕੀਟ 'ਚ ਆ ਡਿੱਗੇ।ਇਹਨਾਂ ਮਨੁੱਖੀ ਅੰਗਾਂ ਨੂੰ ਇਕੱਠਾ ਕਰਕੇ ਡੀ.ਐਨ.ਏ ਟੈਸਟ ਲਈ ਭੇਜਿਆ ਗਿਆ ਹੈ ਤਾਂ ਜੋ ਅਣਪਛਾਤੇ ਮ੍ਰਿਤਕਾਂ ਦੀ ਪਹਿਚਾਣ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਪਰਿਵਾਰਾਂ ਤੱਕ ਪਹੁੰਚਾਏ ਜਾ ਸਕਣ।ਸ਼ੱਕੀ ਅੱਤਵਾਦੀ ਉਮਰ ਨੂੰ ਲੈ ਕੇ ਵੱਡਾ ਖੁਲਾਸਾਸੂਤਰਾਂ ਅਨੁਸਾਰ, i20 ਕਾਰ ਚਲਾਉਣ ਵਾਲਾ ਵਿਅਕਤੀ ਹੋਰ ਕੋਈ ਨਹੀਂ ਸਗੋਂ ਡਾਕਟਰ ਉਮਰ ਹੀ ਸੀ। ਡੀ.ਐਨ.ਏ ਰਿਪੋਰਟ ਨਾਲ ਇਹ ਗੱਲ ਸਾਫ ਹੋ ਗਈ ਹੈ। ਜਾਂਚ ਏਜੰਸੀਆਂ ਨੇ ਡਾਕਟਰ ਉਮਰ ਦੀ ਮਾਂ ਦੇ ਡੀ.ਐਨ.ਏ ਸੈਂਪਲਾਂ ਦੀ ਤੁਲਨਾ i20 ਕਾਰ ਤੋਂ ਮਿਲੀਆਂ ਹੱਡੀਆਂ ਅਤੇ ਦੰਦਾਂ ਨਾਲ ਕਰਵਾਈ ਸੀ, ਜੋ ਪੂਰੀ ਤਰ੍ਹਾਂ ਮੇਲ ਖਾ ਗਏ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।