ਦਿੱਲੀ ‘ਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਦੇ ਨੇੜੇ ਹੋਏ ਕਾਰ ਧਮਾਕੇ ਤੋਂ ਬਾਅਦ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ। ਧਮਾਕੇ ਦੀ ਆਵਾਜ਼ ਇੰਨੀ ਜ਼ੋਰਦਾਰ ਸੀ ਕਿ ਲੋਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ। ਐਲ.ਐਨ.ਜੇ.ਪੀ. ਹਸਪਤਾਲ ਵੱਲੋਂ ਦੱਸਿਆ ਗਿਆ ਕਿ ਉਥੇ 28 ਲੋਕਾਂ ਨੂੰ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਚੁੱਕੀ ਹੈ। ਦਿੱਲੀ ‘ਚ ਹੋਏ ਇਸ ਧਮਾਕੇ ਦੀ ਖ਼ਬਰ ਪਾਕਿਸਤਾਨ ਸਮੇਤ ਦੁਨਿਆ ਭਰ ਦੀ ਮੀਡੀਆ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਪਾਕਿਸਤਾਨੀ ਮੀਡੀਆ ਨੇ ਦਿੱਲੀ ਧਮਾਕੇ ‘ਤੇ ਕੀ ਕਿਹਾ?ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਮੁਤਾਬਕ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ‘ਚ ਸੋਮਵਾਰ (10 ਨਵੰਬਰ 2025) ਨੂੰ ਹੋਏ ਧਮਾਕੇ ‘ਚ 8 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 20 ਜ਼ਖਮੀ ਹੋਏ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ "ਆਰਥਿਕ ਰਾਜਧਾਨੀ ਮੁੰਬਈ ਅਤੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ‘ਚ ਸੁਰੱਖਿਆ ਪ੍ਰਬੰਧ ਕੜੇ ਕਰ ਦਿੱਤੇ ਗਏ ਹਨ। ਧਮਾਕੇ ਵਾਲੀ ਜਗ੍ਹਾ ‘ਤੇ ਕਈ ਲਾਸ਼ਾਂ ਖ਼ਰਾਬ ਹਾਲਤ ‘ਚ ਮਿਲੀਆਂ ਹਨ।" ਬ੍ਰਿਟੇਨ ਦੇ ਮੀਡੀਆ ਮੁਤਾਬਕ ਭਾਰਤ ਦੇ ਕਈ ਸ਼ਹਿਰ ਹਾਈ ਅਲਰਟ ‘ਤੇਬ੍ਰਿਟੇਨ ਦੇ ਅਖ਼ਬਾਰ ਦ ਗਾਰਡਿਅਨ ਨੇ ਲਿਖਿਆ, “ਦਿੱਲੀ ‘ਚ ਇਤਿਹਾਸਕ ਲਾਲ ਕਿਲ੍ਹੇ ਦੇ ਬਾਹਰ ਹੋਏ ਕਾਰ ਵਿਸਫੋਟ ‘ਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਤੇ ਆਲੇ-ਦੁਆਲੇ ਦੇ ਇਲਾਕੇ ‘ਚ ਅੱਗ ਲੱਗ ਗਈ। ਧਮਾਕੇ ਤੋਂ ਬਾਅਦ ਕਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸਾਂ ਮੌਕੇ ‘ਤੇ ਪਹੁੰਚ ਗਈਆਂ। ਧਮਾਕੇ ਨਾਲ ਲੱਗੀ ਅੱਗ ‘ਚ ਦਰਜਨਾਂ ਹੋਰ ਕਾਰਾਂ ਤੇ ਰਿਕਸ਼ੇ ਸੜ ਕੇ ਕਾਲੇ ਹੋ ਗਏ।”ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ “ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਨੂੰ ਇਤਿਹਾਅਤ ਤੌਰ ‘ਤੇ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਉੱਤਰ ਪ੍ਰਦੇਸ਼ ‘ਚ ਧਾਰਮਿਕ ਥਾਵਾਂ ਅਤੇ ਸੰਵੇਦਨਸ਼ੀਲ ਸਰਹੱਦੀ ਇਲਾਕਿਆਂ ‘ਚ ਸੁਰੱਖਿਆ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।”ਦਿੱਲੀ ਬਲਾਸਟ ‘ਤੇ ਅਮਰੀਕੀ ਮੀਡੀਆ ਦੀ ਪ੍ਰਤੀਕ੍ਰਿਆਅਮਰੀਕੀ ਮੀਡੀਆ CNN ਨੇ ਲਿਖਿਆ ਕਿ ਦਿੱਲੀ ਦੇ ਲਾਲ ਕਿਲ੍ਹੇ ਦੇ ਨੇੜੇ ਸੋਮਵਾਰ ਨੂੰ ਇਕ ਕਾਰ ‘ਚ ਹੋਏ ਧਮਾਕੇ ‘ਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ ਤੇ 11 ਲੋਕ ਜ਼ਖ਼ਮੀ ਹੋਏ। ਰਿਪੋਰਟ ‘ਚ ਕਿਹਾ ਗਿਆ, “ਇਹ ਧਮਾਕਾ ਪੁਰਾਣੀ ਦਿੱਲੀ ਦੇ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਹੋਇਆ, ਜਿਸ ਨਾਲ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ।”