ਦਿੱਲੀ ਧਮਾਕੇ ਦਾ ਪੁਲਵਾਮਾ ਨਾਲ ਕਨੈਕਸ਼ਨ ਆਇਆ ਸਾਹਮਣੇ! ਜੰਮੂ-ਕਸ਼ਮੀਰ ਦੇ ਤਾਰਿਕ ਨੂੰ ਵੇਚੀ ਗਈ ਸੀ ਕਾਰ

Wait 5 sec.

ਦਿੱਲੀ ‘ਚ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਦੇ ਨੇੜੇ ਹੋਏ ਕਾਰ ਬਲਾਸਟ ਦਾ ਪੁਲਵਾਮਾ ਨਾਲ ਕਨੈਕਸ਼ਨ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ, ਦਿੱਲੀ ‘ਚ ਸੋਮਵਾਰ (10 ਨਵੰਬਰ 2025) ਦੀ ਸ਼ਾਮ ਨੂੰ ਜਿਸ ਕਾਰ ‘ਚ ਧਮਾਕਾ ਹੋਇਆ ਸੀ, ਉਹ ਪੁਲਵਾਮਾ ਦੇ ਤਾਰਿਕ ਨੂੰ ਵੇਚੀ ਗਈ ਸੀ।ਇਸ ਧਮਾਕੇ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੱਸਿਆ ਕਿ ਲਾਲ ਕਿਲ੍ਹੇ ਦੇ ਨੇੜੇ ਸੂਭਾਸ਼ ਮਾਰਗ ਟ੍ਰੈਫਿਕ ਸਿਗਨਲ ‘ਤੇ ਇਕ ਹੁੰਡਈ i20 ਕਾਰ ‘ਚ ਧਮਾਕਾ ਹੋਇਆ। ਇਸ ਮਾਮਲੇ ਨੂੰ ਲੈ ਕੇ ਅੱਜ ਯਾਨੀਕਿ 11 ਨਵੰਬਰ ਨੂੰ ਗ੍ਰਹਿ ਮੰਤਰੀ ਦੀ ਅਗਵਾਈ ‘ਚ ਮੀਟਿੰਗ ਹੋਵੇਗੀ।ਕਾਰ ਦੇ ਪੁਰਾਣੇ ਮਾਲਕ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਜਿਸ i20 ਕਾਰ ‘ਚ ਧਮਾਕਾ ਹੋਇਆ, ਉਸਦੇ ਪੁਰਾਣੇ ਮਾਲਕ ਦਾ ਨਾਮ ਸਲਮਾਨ ਹੈ। ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਪੁਲਿਸ RTO ਤੋਂ ਕਾਰ ਦੇ ਅਸਲ ਮਾਲਕ ਦੀ ਪਹਿਚਾਣ ਕਰਨ ਵਿੱਚ ਲੱਗੀ ਹੋਈ ਹੈ। ਕਾਰ HR26 ਨੰਬਰ ਗੁਰੂਗ੍ਰਾਮ ਦੀ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦਵੇਂਦਰ ਨੇ ਕਾਰ ਹਰਿਆਣਾ ਦੇ ਅੰਬਾਲਾ ਵਿੱਚ ਕਿਸੇ ਨੂੰ ਵੇਚੀ ਸੀ। ਦੱਸਿਆ ਜਾ ਰਿਹਾ ਹੈ ਕਿ ਕਾਰ ਦੀ ਖਰੀਦ-ਫਰੋਖ਼ਤ ਵਿੱਚ ਜਾਲਸਾਜ਼ੀ ਦੇ ਕਾਗਜ਼ਾਤ ਵਰਤੇ ਗਏ ਸਨ।ਹਰ ਪਾਸੇ ਦੀ ਜਾਂਚ ਕੀਤੀ ਜਾ ਰਹੀ: ਅਮਿਤ ਸ਼ਾਹਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾਸਥਲ ਅਤੇ ਐਲ.ਐਨ.ਜੇ.ਪੀ. ਹਸਪਤਾਲ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਧਮਾਕੇ ਦੀ ਸੂਚਨਾ ਮਿਲਦੇ ਹੀ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ, ਕਰਾਇਮ ਬ੍ਰਾਂਚ, NIA ਟੀਮ, SPG ਟੀਮ ਅਤੇ FSL ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਤੇਜ਼ੀ ਨਾਲ ਹਰ ਪਾਸੇ ਦੀ ਜਾਂਚ ਕੀਤੀ ਜਾ ਰਹੀ ਹੈ।ਦਿੱਲੀ-ਐਨ.ਸੀ.ਆਰ. ‘ਚ CISF ਹਾਈ ਅਲਰਟCISF ਨੇ ਲਾਲ ਕਿਲ੍ਹੇ ਦੇ ਨੇੜੇ ਹੋਏ ਧਮਾਕੇ ਤੋਂ ਬਾਅਦ ਆਪਣੇ ਸੁਰੱਖਿਆ ਘੇਰੇ ਵਿੱਚ ਆਉਣ ਵਾਲੇ ਦਿੱਲੀ-ਐਨ.ਸੀ.ਆਰ. ਦੇ ਸਾਰੇ ਸਥਾਪਨਾਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। CISF ਨੇ ਕਿਹਾ, “ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇਕ ਵਾਹਨ ਵਿੱਚ ਹੋਏ ਧਮਾਕੇ ਦੇ ਮੱਦੇਨਜ਼ਰ, ਦਿੱਲੀ ਮੈਟਰੋ, ਲਾਲ ਕਿਲ੍ਹਾ, ਸਰਕਾਰੀ ਇਮਾਰਤਾਂ ਅਤੇ IGI ਏਅਰਪੋਰਟ ਸਮੇਤ ਰਾਸ਼ਟਰੀ ਰਾਜਧਾਨੀ ਖੇਤਰ (NCR) ਵਿੱਚ CISF ਵੱਲੋਂ ਸੁਰੱਖਿਅਤ ਸਥਾਪਨਾਵਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜਵਾਨ ਤਿਆਰ ਰੱਖੇ ਗਏ ਹਨ।”