ਸ਼੍ਰੀਨਗਰ ਦੇ ਨੌਗਾਮ ਥਾਣੇ 'ਚ ਧਮਾਕਾ; 9 ਦੀ ਮੌਤ ਤੇ 29 ਜ਼ਖ਼ਮੀ, ਕੀ ਦਿੱਲੀ ਬਲਾਸਟ ਨਾਲ ਕਨੈਕਸ਼ਨ?

Wait 5 sec.

ਜੰਮੂ ਕਸ਼ਮੀਰ ਦੇ ਸ਼੍ਰੀਨਗਰ ਵਿਚ ਨੌਗਾਮ ਪੁਲਿਸ ਸਟੇਸ਼ਨ ਦੇ ਅੰਦਰ ਵੱਡੇ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 29 ਲੋਕ ਜ਼ਖ਼ਮੀ ਹੋਏ ਹਨ। ਇਮਾਰਤ ਨੂੰ ਵੀ ਕਾਫ਼ੀ ਵੱਡਾ ਨੁਕਸਾਨ ਪਹੁੰਚਿਆ ਹੈ। ਜਾਣਕਾਰੀ ਅਨੁਸਾਰ, ਥਾਣਾ ਪਰਿਸਰ ਵਿੱਚ ਜ਼ਬਤ ਕੀਤਾ ਗਿਆ ਅਮੋਨਿਅਮ ਨਾਈਟਰੇਟ ਰੱਖਿਆ ਹੋਇਆ ਸੀ, ਜਿਸਦੀ ਫ਼ੋਰੈਂਸਿਕ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਸੇ ਅਮੋਨਿਅਮ ਨਾਈਟਰੇਟ ਵਿੱਚ ਵੱਡਾ ਧਮਾਕਾ ਹੋਇਆ ਹੈ।ਦਿੱਲੀ ਲਾਲ ਕਿਲ੍ਹਾ ਬਲਾਸਟ ਵਿੱਚ ਜੰਮੂ ਕਸ਼ਮੀਰ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਉੱਥੋਂ ਗ੍ਰਿਫ਼ਤਾਰ ਕੀਤੇ ਗਏ ਸ਼ੱਕੀ ਅੱਤਵਾਦੀਆਂ ਤੋਂ ਨੌਗਾਮ ਥਾਣੇ ਵਿੱਚ ਹੀ ਪੁੱਛਗਿੱਛ ਕੀਤੀ ਜਾ ਰਹੀ ਸੀ। ਇਸ ਦੌਰਾਨ ਸ਼ੁੱਕਰਵਾਰ ਯਾਨੀਕਿ 14 ਨਵੰਬਰ ਦੀ ਦੇਰ ਰਾਤ ਹੋਏ ਧਮਾਕੇ ਵਿੱਚ ਕਈ ਪੁਲਿਸਕਰਮੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ। ਪੁੱਖਤਾ ਸ਼ੱਕ ਹੈ ਕਿ ਪਰਿਸਰ ਵਿੱਚ ਜਾਂਚ ਲਈ ਰੱਖੇ ਅਮੋਨਿਅਮ ਨਾਈਟਰੇਟ ਵਿੱਚੋਂ ਹੀ ਇਹ ਧਮਾਕਾ ਹੋਇਆ ਹੈ।ਅੱਤਵਾਦੀ ਹਮਲਾ ਨਹੀਂਸ਼ੁਰੂਆਤੀ ਜਾਣਕਾਰੀ ਮਿਲਣ 'ਤੇ ਇਹ ਸਾਹਮਣੇ ਆਇਆ ਕਿ ਸ਼ੁੱਕਰਵਾਰ, 14 ਨਵੰਬਰ ਦੀ ਦੇਰ ਰਾਤ ਨੌਗਾਮ ਪੁਲਿਸ ਸਟੇਸ਼ਨ ਦੇ ਅੰਦਰ ਜਾਂ ਇਸਦੇ ਨੇੜੇ ਇਕ ਧਮਾਕਾ ਹੋਇਆ। ਇਸ ਥਾਣਾ ਪਰਿਸਰ ਵਿੱਚ ਪਹਿਲਾਂ ਹੀ ਧਵੱਸ ਕੀਤੇ ਗਏ ਇੱਕ ਅੱਤਵਾਦੀ ਮੋਡਿਊਲ ਦੀ ਜਾਂਚ ਚੱਲ ਰਹੀ ਸੀ। ਧਮਾਕੇ ਵਿੱਚ ਕੁਝ ਪੁਲਿਸ ਕਰਮੀ ਜ਼ਖ਼ਮੀ ਹੋਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ।ਤਸਵੀਰਾਂ ਵਿੱਚ ਅੱਗ ਦੀਆਂ ਵੱਡੀਆਂ ਲਪਟਾਂ ਨਜ਼ਰ ਆਈਆਂ। ਹਾਲਾਂਕਿ ਸਮਾਂ ਬੀਤਣ ਨਾਲ ਪਤਾ ਲੱਗਾ ਕਿ ਸਥਿਤੀ ਕਾਫ਼ੀ ਗੰਭੀਰ ਸੀ ਅਤੇ ਇਸ ਵਿੱਚ 9 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ।ਜ਼ਬਤ ਕੀਤੇ ਅਮੋਨਿਅਮ ਨਾਈਟਰੇਟ ਦੀ ਹੋ ਰਹੀ ਸੀ ਜਾਂਚਸ਼ੁੱਕਰਵਾਰ ਨੂੰ ਸ਼੍ਰੀਨਗਰ ਦੇ ਨੌਗਾਮ ਇਲਾਕੇ ਦੇ ਨੇੜੇ ਹੋਇਆ ਭਿਆਨਕ ਧਮਾਕਾ ਸੀਸੀਟੀਵੀ ਵਿੱਚ ਕੈਦ ਹੋ ਗਿਆ। ਪੁਲਿਸ ਦੀਆਂ ਟੀਮਾਂ ਜ਼ਬਤ ਕੀਤੇ ਗਏ ਅਮੋਨਿਅਮ ਨਾਈਟਰੇਟ ਆਦਿ ਦਾ ਨਮੂਨਾ ਲੈ ਰਹੀਆਂ ਸਨ। ਇਸ ਦੌਰਾਨ ਨੌਗਾਮ ਪੁਲਿਸ ਸਟੇਸ਼ਨ ਦੇ ਅੰਦਰ ਅਮੋਨਿਅਮ ਨਾਈਟਰੇਟ ਵਿੱਚ ਵੱਡਾ ਵਿਸਫੋਟ ਹੋ ਗਿਆ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਿੱਚ ਕਈ ਲੋਕ ਜ਼ਖਮੀ ਹੋਏ ਹਨ।JeM ਦੇ ਟੈਰਰ ਮੋਡਿਊਲ ਦੀ ਜਾਂਚ ਦਾ ਕੇਂਦਰਦਿੱਲੀ ਲਾਲ ਕਿਲ੍ਹੇ ਧਮਾਕੇ ਤੋਂ ਬਾਅਦ ਇਹ ਦੂਜਾ ਵੱਡਾ ਧਮਾਕਾ ਹੈ, ਜਿਸ ਵਿੱਚ 9 ਲੋਕਾਂ ਦੀ ਜਾਨ ਚਲੀ ਗਈ ਹੈ। ਜੈਸ਼-ਏ-ਮੋਹੰਮਦ ਦੇ ‘ਸਫ਼ੇਦਪੋਸ਼’ ਟੈਰਰ ਮੋਡੀਊਲ ਦੀ ਜਾਂਚ ਦਾ ਮੁੱਖ ਕੇਂਦਰ ਵੀ ਇਹੀ ਨੌਗਾਮ ਥਾਣਾ ਪਰਿਸਰ ਹੈ। ਇਹ ਪੁਲਿਸ ਸਟੇਸ਼ਨ ਏਅਰਪੋਰਟ ਇਲਾਕੇ ਦੇ ਵੀ ਕਾਫ਼ੀ ਨੇੜੇ ਸਥਿਤ ਹੈ।