ਬਿਹਾਰ ਦੀਆਂ 243 ਵਿਧਾਨ ਸਭਾ ਸੀਟਾਂ 'ਤੇ ਚੋਣ ਖਤਮ ਹੋਣ ਦੇ ਨਾਲ ਹੀ ਵੱਖ-ਵੱਖ ਏਜੰਸੀਆਂ ਵੱਲੋਂ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਹਨ। ਜ਼ਿਆਦਾਤਰ ਸਰਵੇਖਣਾਂ 'ਚ NDA ਨੂੰ ਬਹੁਮਤ ਮਿਲਦਾ ਹੋਇਆ ਦਿਖਾਈ ਦੇ ਰਿਹਾ ਹੈ। ਪੋਲ ਆਫ ਪੋਲਜ਼ 'ਤੇ ਨਜ਼ਰ ਮਾਰੀਏ ਤਾਂ ਬਿਹਾਰ 'ਚ ਇੱਕ ਵਾਰ ਫਿਰ NDA ਦੀ ਸਰਕਾਰ ਬਣ ਸਕਦੀ ਹੈ। ਇਸ ਅਨੁਸਾਰ, NDA ਨੂੰ 131 ਤੋਂ 157 ਸੀਟਾਂ, ਮਹਾਗਠਬੰਧਨ ਨੂੰ 80 ਤੋਂ 93 ਸੀਟਾਂ ਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ।ਬਿਹਾਰ 'ਚ ਮੁੜ ਵਾਪਸ ਆ ਸਕਦੀ ਹੈ ਨੀਤੀਸ਼ ਸਰਕਾਰ!ਬਿਹਾਰ 'ਚ 6 ਨਵੰਬਰ ਨੂੰ ਪਹਿਲੇ ਪੜਾਅ ਦੀ ਵੋਟਿੰਗ ਹੋਈ ਸੀ ਤੇ 11 ਨਵੰਬਰ ਨੂੰ ਦੂਜੇ ਪੜਾਅ 'ਚ ਵੱਡੀ ਗਿਣਤੀ 'ਚ ਵੋਟਾਂ ਪਈਆਂ। ਵੋਟਿੰਗ ਦੇ ਬਾਅਦ ਜਾਰੀ ਹੋਏ 11 ਏਜੰਸੀਆਂ ਦੇ ਐਗਜ਼ਿਟ ਪੋਲਾਂ ਦਾ ਨਤੀਜਾ ਇਹ ਦਰਸਾ ਰਿਹਾ ਹੈ ਕਿ ਬਿਹਾਰ 'ਚ ਇੱਕ ਵਾਰ ਫਿਰ ਨੀਤੀਸ਼ ਕੁਮਾਰ ਦੀ ਸਰਕਾਰ ਬਣ ਸਕਦੀ ਹੈ। MATRIZE-IANS ਦੇ ਐਗਜ਼ਿਟ ਪੋਲ ਮੁਤਾਬਕ, ਬਿਹਾਰ 'ਚ NDA ਨੂੰ 147 ਤੋਂ 167 ਸੀਟਾਂ, ਮਹਾਗਠਬੰਧਨ ਨੂੰ 70 ਤੋਂ 90 ਸੀਟਾਂ ਅਤੇ ਹੋਰਾਂ ਨੂੰ 2 ਤੋਂ 6 ਸੀਟਾਂ ਮਿਲ ਸਕਦੀਆਂ ਹਨ।CHANAKYA STRATEGIES ਦੇ ਸਰਵੇ ਅਨੁਸਾਰ, NDA ਨੂੰ 130 ਤੋਂ 138 ਸੀਟਾਂ, ਮਹਾਗਠਬੰਧਨ ਨੂੰ 100 ਤੋਂ 108 ਸੀਟਾਂ ਅਤੇ ਹੋਰਾਂ ਨੂੰ 3 ਤੋਂ 5 ਸੀਟਾਂ ਮਿਲਦੀਆਂ ਹੋਈਆਂ ਦਿਖ ਰਹੀਆਂ ਹਨ। POLSTRAT ਦੇ ਸਰਵੇ ਅਨੁਸਾਰ ਵੀ NDA ਨੂੰ 133 ਤੋਂ 148 ਸੀਟਾਂ, ਮਹਾਗਠਬੰਧਨ ਨੂੰ 87 ਤੋਂ 102 ਸੀਟਾਂ ਅਤੇ ਹੋਰਾਂ ਨੂੰ 3 ਤੋਂ 5 ਸੀਟਾਂ ਮਿਲਣ ਦੀ ਸੰਭਾਵਨਾ ਹੈ।NDA ਦੀ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲ ਸਕਦੀਆਂ ਹਨ?POLSTRAT ਦੇ ਐਗਜ਼ਿਟ ਪੋਲ ਮੁਤਾਬਕ, NDA ਗਠਜੋੜ ਵਿੱਚ ਭਾਜਪਾ (BJP) ਨੂੰ 68 ਤੋਂ 72 ਸੀਟਾਂ, ਜੇਡੀਯੂ (JDU) ਨੂੰ 55 ਤੋਂ 60 ਸੀਟਾਂ, ਐਲਜੇਪੀ (ਰਾਮ ਵਿਲਾਸ ਗਠ) ਨੂੰ 9 ਤੋਂ 12 ਸੀਟਾਂ, ਹਮ ਪਾਰਟੀ ਨੂੰ 1 ਤੋਂ 2 ਸੀਟਾਂ ਅਤੇ ਆਰਐਲਐਮ ਨੂੰ 0 ਤੋਂ 2 ਸੀਟਾਂ ਮਿਲਦੀਆਂ ਹੋਈਆਂ ਦਿਖ ਰਹੀਆਂ ਹਨ।ਬਿਹਾਰ 'ਚ POLL DIARY ਦੇ ਐਗਜ਼ਿਟ ਪੋਲ ਅਨੁਸਾਰ, NDA ਨੂੰ 184 ਤੋਂ 209 ਸੀਟਾਂ, ਮਹਾਗਠਬੰਧਨ ਨੂੰ 32 ਤੋਂ 49 ਸੀਟਾਂ ਅਤੇ ਹੋਰਾਂ ਨੂੰ 1 ਤੋਂ 5 ਸੀਟਾਂ ਮਿਲਣ ਦਾ ਅਨੁਮਾਨ ਹੈ।PRAJA POLL ANALYTICS ਦੇ ਸਰਵੇ ਮੁਤਾਬਕ, NDA ਨੂੰ 186 ਸੀਟਾਂ, ਮਹਾਗਠਬੰਧਨ ਨੂੰ 50 ਸੀਟਾਂ ਅਤੇ ਹੋਰਾਂ ਨੂੰ 7 ਸੀਟਾਂ ਮਿਲਣ ਦੀ ਸੰਭਾਵਨਾ ਹੈ। TIF ਰਿਸਰਚ ਦੇ ਐਗਜ਼ਿਟ ਪੋਲ ਅਨੁਸਾਰ, NDA ਨੂੰ 145 ਤੋਂ 163 ਸੀਟਾਂ, ਮਹਾਗਠਬੰਧਨ ਨੂੰ 76 ਤੋਂ 95 ਸੀਟਾਂ ਅਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ।ਬਿਹਾਰ ਚੋਣਾਂ ਬਾਰੇ JVC ਦੇ ਐਗਜ਼ਿਟ ਪੋਲ ਅਨੁਸਾਰ ਵੀ NDA ਨੂੰ 135 ਤੋਂ 150 ਸੀਟਾਂ, ਮਹਾਗਠਬੰਧਨ ਨੂੰ 88 ਤੋਂ 103 ਸੀਟਾਂ ਅਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲ ਸਕਦੀਆਂ ਹਨ।ਇੱਕ ਸਰਵੇ 'ਚ ਮਹਾਗਠਬੰਧਨ ਨੂੰ ਬਹੁਮਤ ਮਿਲਣ ਦਾ ਅਨੁਮਾਨPeoples Insight ਦੇ ਐਗਜ਼ਿਟ ਪੋਲ ਮੁਤਾਬਕ, NDA ਨੂੰ 133 ਤੋਂ 148 ਸੀਟਾਂ, ਮਹਾਗਠਬੰਧਨ ਨੂੰ 87 ਤੋਂ 102 ਸੀਟਾਂ ਅਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲ ਸਕਦੀਆਂ ਹਨ। Rudra Research ਦੇ ਸਰਵੇ ਅਨੁਸਾਰ, NDA ਨੂੰ 140 ਤੋਂ 152 ਸੀਟਾਂ, ਮਹਾਗਠਬੰਧਨ ਨੂੰ 84 ਤੋਂ 97 ਸੀਟਾਂ ਅਤੇ ਹੋਰਾਂ ਨੂੰ 4 ਤੋਂ 6 ਸੀਟਾਂ ਮਿਲਣ ਦੀ ਸੰਭਾਵਨਾ ਹੈ।ਬਿਹਾਰ ਚੋਣਾਂ ਨੂੰ ਲੈ ਕੇ ਹੋਏ ਇੱਕੋ ਇਕ ਸਰਵੇ Journo Mirror 'ਚ ਇਹ ਦਾਅਵਾ ਕੀਤਾ ਗਿਆ ਹੈ ਕਿ ਮਹਾਗਠਬੰਧਨ ਦੀ ਸਰਕਾਰ ਬਣ ਸਕਦੀ ਹੈ। ਇਸ ਸਰਵੇ ਅਨੁਸਾਰ, NDA ਨੂੰ 100 ਤੋਂ 110 ਸੀਟਾਂ, ਮਹਾਗਠਬੰਧਨ ਨੂੰ 80 ਤੋਂ 93 ਸੀਟਾਂ ਅਤੇ ਹੋਰਾਂ ਨੂੰ 3 ਤੋਂ 6 ਸੀਟਾਂ ਮਿਲਣ ਦਾ ਅਨੁਮਾਨ ਹੈ।