ਜਿੱਥੇ ਇੱਕ ਪਾਸੇ ਉੱਤਰ ਭਾਰਤ ਦੇ ਵਿੱਚ ਭਾਰੀ ਮੀਂਹ ਕਰਕੇ ਹੜ੍ਹ ਆਏ ਪਏ ਹਨ। ਉੱਧਰ ਹੀ ਮੁੰਬਈ ਵਿੱਚ ਸੋਮਵਾਰ ਯਾਨੀਕਿ 18 ਅਗਸਤ ਦੀ ਸਵੇਰ ਤੋਂ ਭਾਰੀ ਮੀਂਹ ਹੋ ਰਿਹਾ ਹੈ। ਮੌਸਮ ਵਿਭਾਗ ਨੇ ਪਹਿਲਾਂ ਹੀ ਬਹੁਤ ਤੇਜ਼ ਮੀਂਹ ਲਈ ਰੈਡ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਮਹਾਨਗਰ ਪਾਲਿਕਾ ਨੇ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ।ਆਈਐਮਡੀ ਦੇ ਅਨੁਸਾਰ, ਮੁੰਬਈ ਦੇ ਕਈ ਹਿੱਸਿਆਂ ਵਿੱਚ ਸੋਮਵਾਰ ਨੂੰ 9 ਘੰਟਿਆਂ ਵਿੱਚ 100 ਮਿ.ਮੀ. ਤੋਂ ਵੱਧ ਮੀਂਹ ਪਿਆ। ਪੂਰਬੀ ਉਪਨਗਰ ਵਿਕਰੋਲੀ ਵਿੱਚ ਸਭ ਤੋਂ ਜ਼ਿਆਦਾ 135 ਮਿ.ਮੀ. ਮੀਂਹ ਦਰਜ ਕੀਤਾ ਗਿਆ। ਖ਼ਰਾਬ ਮੌਸਮ ਕਾਰਨ ਕਈ ਉਡਾਣਾਂ ਪ੍ਰਭਾਵਿਤ ਹੋਈਆਂ, ਕੁਝ ਵਿਮਾਨਾਂ ਨੂੰ ਹਵਾਈ ਅੱਡੇ ‘ਤੇ ਉਤਰਣ ਤੋਂ ਪਹਿਲਾਂ ਆਸਮਾਨ ਵਿੱਚ ਵਾਪਸ ਘੁੰਮਣਾ ਪਿਆ ਅਤੇ ਇੱਕ ਉਡਾਣ ਦਾ ਰਸਤਾ ਬਦਲਿਆ ਗਿਆ।10 ਘੰਟਿਆਂ ਤੱਕ ਫਸੀ ਰਹੀ ਬੱਚਿਆਂ ਦੀ ਸਕੂਲ ਬੱਸਲਗਾਤਾਰ ਮੀਂਹ ਕਾਰਨ ਸੋਮਵਾਰ ਨੂੰ ਸ਼ਹਿਰ ਦੇ ਸਕੂਲ ਅਤੇ ਕਾਲਜ ਅੱਧੇ ਦਿਨ ਦੀਆਂ ਕਲਾਸਾਂ ਤੋਂ ਬਾਅਦ ਬੰਦ ਕਰ ਦਿੱਤੇ ਗਏ। ਨਗਰ ਨਿਗਮ ਨੇ ਦੱਸਿਆ ਕਿ ਆਈਐਮਡੀ ਦੇ ਬਹੁਤ ਭਾਰੀ ਮੀਂਹ ਦੇ ਪੂਰਵ ਅਨੁਮਾਨ ਕਾਰਨ ਇਹ ਮੰਗਲਵਾਰ ਨੂੰ ਵੀ ਬੰਦ ਰਹਿਣਗੇ। ਮਾਟੁੰਗਾ ਥਾਣੇ ਨੇੜੇ ਸੜਕ 'ਤੇ ਪਾਣੀ ਭਰਨ ਕਾਰਨ ਇੱਕ ਸਕੂਲ ਬੱਸ ਫਸ ਗਈ, ਜਿਸ ਵਿੱਚ ਛੇ ਬੱਚੇ ਅਤੇ ਦੋ ਮਹਿਲਾ ਕਰਮਚਾਰੀ ਸਵਾਰ ਸਨ। ਇਹ ਬੱਸ ਲਗਭਗ ਇੱਕ ਘੰਟੇ ਤੱਕ ਫਸੀ ਰਹੀ।ਮੁੰਬਈ ਸ਼ਹਿਰ ਦੀ ਰਫਤਾਰ ਰੁਕੀਮਹਾਨਗਰਪਾਲਿਕਾ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਮੁੰਬਈ ਨੂੰ ਪਾਣੀ ਦੀ ਸਪਲਾਈ ਕਰਨ ਵਾਲੀਆਂ ਸੱਤ ਵਿੱਚੋਂ ਛੇ ਝੀਲਾਂ ਉਫਾਨ 'ਤੇ ਹਨ। ਪੁਲਿਸ ਦੇ ਅਨੁਸਾਰ, ਵਕੋਲਾ ਪੁੱਲ, ਹਯਾਤ ਜੰਕਸ਼ਨ ਅਤੇ ਖਾਰ ਸਬਵੇ 'ਤੇ ਪਾਣੀ ਭਰਨ ਦੀ ਸੂਚਨਾ ਮਿਲੀ ਹੈ, ਜਿਸ ਕਾਰਨ ਆਵਾਜਾਈ ਦੀ ਗਤੀ ਹੌਲੀ ਹੋ ਗਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੂਬੇ ਭਰ ਵਿੱਚ ਮੀਂਹ ਅਤੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੰਤਰਾਲੇ ਦੇ ਨਿਯੰਤਰਣ ਕਮਰੇ ਵਿੱਚ ਇੱਕ ਸਮੀਖਿਆ ਮੀਟਿੰਗ ਬੁਲਾਈ।