ਭਾਰਤ-ਅਮਰੀਕਾ ਵਪਾਰ ਸੌਦੇ ‘ਤੇ ਸੰਕਟ, ਅਮਰੀਕੀ ਡੈਲੀਗੇਸ਼ਨ ਦਾ ਦਿੱਲੀ ਦੌਰਾ ਰੱਦ - ਰਿਪੋਰਟ

Wait 5 sec.

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ‘ਤੇ ਟੈਰਿਫ਼ ਲਗਾਉਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ‘ਚ ਤਣਾਅ ਵਧ ਗਿਆ ਹੈ। ਹਾਲਾਂਕਿ ਭਾਰਤ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਅਮਰੀਕਾ ਨਾਲ ਵਪਾਰ ਸੌਦੇ ‘ਤੇ ਮੁਹਰ ਤਦ ਹੀ ਲੱਗੇਗੀ ਜਦੋਂ ਅਮਰੀਕੀ ਡੈਲੀਗੇਸ਼ਨ ਭਾਰਤ ਦਾ ਦੌਰਾ ਕਰੇਗਾ। ਨਿਊਜ਼ ਏਜੰਸੀ ਪੀ.ਟੀ.ਆਈ. ਦੀ ਰਿਪੋਰਟ ਮੁਤਾਬਕ, ਇੱਕ ਅਧਿਕਾਰੀ ਨੇ ਦੱਸਿਆ ਕਿ ਭਾਰਤ-ਅਮਰੀਕਾ ਵਿਚਕਾਰ ਹੋਣ ਵਾਲੀ ਪ੍ਰਸਤਾਵਿਤ ਵਪਾਰ ਸੌਦੇ ‘ਤੇ ਗੱਲਬਾਤ ਹੁਣ ਟਲ ਸਕਦੀ ਹੈ। ਛੇਵੇਂ ਦੌਰ ਲਈ ਅਮਰੀਕੀ ਟੀਮ ਭਾਰਤ ਆਉਣੀ ਸੀਛੇਵੇਂ ਦੌਰ ਦੀ ਗੱਲਬਾਤ ਲਈ ਅਮਰੀਕੀ ਟੀਮ ਆਉਣ ਵਾਲੀ ਸੀ। ਅਮਰੀਕਾ ਅਤੇ ਭਾਰਤ ਦੇ ਵਿਚਕਾਰ 25 ਤੋਂ 29 ਅਗਸਤ ਤੱਕ ਵਪਾਰ ਸੌਦੇ ‘ਤੇ ਗੱਲਬਾਤ ਹੋਣੀ ਸੀ। ਹੁਣ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅਮਰੀਕੀ ਡੈਲੀਗੇਸ਼ਨ ਇਸ ਮਹੀਨੇ ਵਪਾਰ ਸੌਦੇ ਨਾਲ ਜੁੜੀ ਅਗਲੀ ਮੀਟਿੰਗ ਲਈ ਨਹੀਂ ਆਏਗਾ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਦੌਰੇ ਦੀ ਨਵੀਂ ਤਰੀਖ਼ ਫਿਰ ਤੈਅ ਕੀਤੀ ਜਾਵੇਗੀ। ਭਾਰਤ ਅਤੇ ਅਮਰੀਕਾ ਵਿਚਕਾਰ ਪ੍ਰਸਤਾਵਿਤ ਦੁਵੱਲੇ ਵਪਾਰ ਸਮਝੌਤੇ (BTA) ‘ਤੇ ਹੁਣ ਤੱਕ ਪੰਜ ਦੌਰ ਦੀਆਂ ਗੱਲਬਾਤਾਂ ਹੋ ਚੁੱਕੀਆਂ ਹਨ, ਜਦਕਿ ਛੇਵੇਂ ਦੌਰ ਲਈ ਅਮਰੀਕੀ ਟੀਮ ਭਾਰਤ ਆਉਣੀ ਸੀ।ਵਪਾਰ ਸਚਿਵ ਸੁਨੀਲ ਬਰਥਵਾਲ ਨੇ ਵੀਰਵਾਰ (14 ਅਗਸਤ 2025) ਨੂੰ ਦੱਸਿਆ ਕਿ ਭਾਰਤ-ਅਮਰੀਕਾ ਵਿਚਕਾਰ ਦੁਵੱਲੇ ਵਪਾਰ ਸਮਝੌਤੇ (BTA) ‘ਤੇ ਗੱਲਬਾਤ ਜਾਰੀ ਹੈ। ਦੋਵੇਂ ਦੇਸ਼ਾਂ ਨੇ BTA ਦੇ ਤਹਿਤ ਆਪਣੇ ਵਪਾਰ ਨੂੰ 2030 ਤੱਕ ਦੋਗੁਣਾ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨਾਲ ਅਸੀਂ ਪੂਰੀ ਤਰ੍ਹਾਂ ਵਪਾਰਕ ਸੌਦੇ ਨੂੰ ਲੈ ਕੇ ਜੁੜੇ ਹੋਏ ਹਾਂ। ਸੁਨੀਲ ਬਰਥਵਾਲ ਨੇ ਇਹ ਵੀ ਕਿਹਾ ਕਿ ਅਮਰੀਕਾ ਸਾਡਾ ਬਹੁਤ ਮਹੱਤਵਪੂਰਨ ਸਾਥੀ ਹੈ।ਇਸੇ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ਼ਾਰਾ ਦਿੱਤਾ ਹੈ ਕਿ ਸੰਭਵ ਹੈ ਅਮਰੀਕਾ ਉਹਨਾਂ ਦੇਸ਼ਾਂ ‘ਤੇ ਸੈਕੰਡਰੀ ਟੈਰਿਫ਼ ਨਾ ਲਗਾਏ ਜੋ ਰੂਸ ਤੋਂ ਕੱਚਾ ਤੇਲ ਖਰੀਦਦੇ ਰਹੇ ਹਨ। ਪਹਿਲਾਂ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਜੇ ਅਮਰੀਕਾ ਨੇ ਸੈਕੰਡਰੀ ਟੈਰਿਫ਼ ਲਗਾਇਆ ਤਾਂ ਇਸ ਦਾ ਅਸਰ ਭਾਰਤ ‘ਤੇ ਵੀ ਪੈ ਸਕਦਾ ਹੈ। ਪੁਤਿਨ ਨਾਲ ਮੁਲਾਕਾਤ ਤੋਂ ਪਹਿਲਾਂ ਟਰੰਪ ਨੇ ਫਾਕਸ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ, "ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇੱਕ ਵੱਡਾ ਗਾਹਕ ਗਵਾ ਦਿੱਤਾ ਹੈ, ਜੋ ਭਾਰਤ ਸੀ। ਭਾਰਤ ਲਗਭਗ 40 ਫੀਸਦੀ ਤੇਲ ਆਯਾਤ ਕਰ ਰਿਹਾ ਸੀ। ਚੀਨ ਵੀ ਬਹੁਤ ਵੱਡੀ ਮਾਤਰਾ ‘ਚ ਤੇਲ ਆਯਾਤ ਕਰ ਰਿਹਾ ਹੈ ਅਤੇ ਜੇ ਮੈਂ ਸੈਕੰਡਰੀ ਟੈਰਿਫ਼ ਲਗਾ ਦਿੰਦਾ ਤਾਂ ਇਹ ਉਨ੍ਹਾਂ ਲਈ ਤਬਾਹੀ ਵਾਲਾ ਸਾਬਤ ਹੁੰਦਾ।"