ਖਤਮ ਹੋਏਗੀ ਜੰਗ! ਜੇਲੈਂਸਕੀ ਨਾਲ ਮੀਟਿੰਗ ਤੋਂ ਬਾਅਦ ਬੋਲੇ ਟਰੰਪ-' ਬਹੁਤ ਖੁਸ਼ ਹਾਂ, ਮੈਂ ਰੂਸੀ ਰਾਸ਼ਟਰਪਤੀ ਨੂੰ ਫੋਨ ਕੀਤਾ, ਜਲਦ...'

Wait 5 sec.

ਰੂਸ ਅਤੇ ਯੂਕਰੇਨ ਵਿਚਕਾਰ ਜਲਦੀ ਹੀ ਸ਼ਾਂਤੀ ਸਮਝੌਤਾ ਹੋ ਸਕਦਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਮਾਮਲੇ 'ਚ ਵੱਡਾ ਇਸ਼ਾਰਾ ਦਿੱਤਾ ਹੈ। ਉਨ੍ਹਾਂ ਨੇ ਸੋਮਵਾਰ (18 ਅਗਸਤ) ਨੂੰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੈਂਸਕੀ ਨਾਲ ਮੀਟਿੰਗ ਕੀਤੀ। ਟਰੰਪ ਕਈ ਵੱਡੇ ਯੂਰਪੀ ਨੇਤਾਵਾਂ ਨਾਲ ਵੀ ਮਿਲੇ। ਇਸ ਤੋਂ ਬਾਅਦ ਉਨ੍ਹਾਂ ਨੇ ਮਹੱਤਵਪੂਰਣ ਜਾਣਕਾਰੀ ਸਾਂਝੀ ਕੀਤੀ। ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਰਾਹੀਂ ਕਿਹਾ, "ਮੇਰੀ ਜੇਲੈਂਸਕੀ ਨਾਲ ਚੰਗੀ ਗੱਲਬਾਤ ਹੋਈ ਹੈ। ਯੂਕਰੇਨ ਨੂੰ ਸਾਰੇ ਯੂਰਪੀ ਦੇਸ਼ ਸੁਰੱਖਿਆ ਦੀ ਗਾਰੰਟੀ ਦੇਣਗੇ।"ਟਰੰਪ ਨੇ ਟ੍ਰੂਥ ਪੋਸਟ ਰਾਹੀਂ ਇਹ ਵੀ ਕਿਹਾ, "ਵਾਈਟ ਹਾਊਸ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮਿਰ ਜੇਲੈਂਸਕੀ, ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ, ਫਿਨਲੈਂਡ ਦੇ ਰਾਸ਼ਟਰਪਤੀ ਅਲੈਕਜ਼ੈਂਡਰ ਸਟਬ, ਇਟਲੀ ਦੀ ਪ੍ਰਧਾਨ ਮੰਤਰੀ ਜਿਓਰਜੀਆ ਮੇਲੋਨੀ, ਯੂਨਾਈਟਡ ਕਿੰਗਡਮ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਜਰਮਨੀ ਦੇ ਚਾਂਸਲਰ ਫ੍ਰੇਡਰਿਕ ਮਰਜ਼, ਯੂਰਪੀ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਯਨ ਅਤੇ ਨਾਟੋ ਦੇ ਮਹਾਂਸਚਿਵ ਮਾਰਕ ਰੂਟ ਨਾਲ ਮੇਰੀ ਚੰਗੀ ਗੱਲਬਾਤ ਹੋਈ ਹੈ।" ਰੂਸ-ਯੂਕਰੇਨ ਸ਼ਾਂਤੀ ਸਮਝੌਤੇ ਬਾਰੇ ਟਰੰਪ ਦਾ ਬਿਆਨਟਰੰਪ ਨੇ ਇਸ਼ਾਰਾ ਦਿੱਤਾ ਕਿ ਰੂਸ ਅਤੇ ਯੂਕਰੇਨ ਵਿਚ ਜਲਦੀ ਹੀ ਸ਼ਾਂਤੀ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਕਿਹਾ, ''ਅਮਰੀਕਾ ਨਾਲ ਮਿਲ ਕੇ ਕਈ ਯੂਰਪੀ ਦੇਸ਼ ਯੂਕਰੇਨ ਨੂੰ ਸੁਰੱਖਿਆ ਦੀ ਗਾਰੰਟੀ ਦੇਣਗੇ। ਇਸ ’ਤੇ ਵੀ ਮੀਟਿੰਗ ਵਿੱਚ ਗੱਲਬਾਤ ਹੋਈ। ਰੂਸ-ਯੂਕਰੇਨ ਵਿਚਕਾਰ ਸ਼ਾਂਤੀ ਦੀ ਸੰਭਾਵਨਾ ਨੂੰ ਲੈ ਕੇ ਸਾਰੇ ਬਹੁਤ ਖੁਸ਼ ਹਨ। ਮੀਟਿੰਗਾਂ ਦੇ ਖ਼ਤਮ ਹੋਣ ‘ਤੇ ਮੈਂ ਰਾਸ਼ਟਰਪਤੀ ਪੁਤਿਨ ਨੂੰ ਫੋਨ ਕੀਤਾ ਅਤੇ ਰਾਸ਼ਟਰਪਤੀ ਪੁਤਿਨ ਅਤੇ ਰਾਸ਼ਟਰਪਤੀ ਜੇਲੈਂਸਕੀ ਵਿਚਕਾਰ ਇਕ ਨਿਰਧਾਰਿਤ ਥਾਂ ‘ਤੇ ਮੀਟਿੰਗ ਦੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ।''ਟਰੰਪ ਇੱਕ ਵਾਰ ਫਿਰ ਪੁਤਿਨ-ਜੇਲੈਂਸਕੀ ਨਾਲ ਕਰਨਗੇ ਮੀਟਿੰਗਪੁਤਿਨ ਅਤੇ ਜੇਲੈਂਸਕੀ ਦੀ ਮੀਟਿੰਗ ਤੋਂ ਬਾਅਦ ਹੋਰ ਇੱਕ ਮੀਟਿੰਗ ਦਾ ਪ੍ਰਬੰਧ ਕੀਤਾ ਜਾਵੇਗਾ। ਟਰੰਪ ਨੇ ਕਿਹਾ, ''ਉਸ ਮੀਟਿੰਗ ਤੋਂ ਬਾਅਦ ਅਸੀਂ ਇੱਕ ਹੋਰ ਮੀਟਿੰਗ ਕਰਾਂਗੇ, ਜਿਸ ਵਿੱਚ ਜੇਲੈਂਸਕੀ -ਪੁਤਿਨ ਦੇ ਨਾਲ ਮੈਂ ਖੁਦ ਵੀ ਸ਼ਾਮਲ ਹੋਵਾਂਗਾ। ਲਗਭਗ ਚਾਰ ਸਾਲਾਂ ਤੋਂ ਚੱਲ ਰਹੇ ਯੁੱਧ ਨੂੰ ਖਤਮ ਕਰਨ ਲਈ ਇਹ ਬਹੁਤ ਹੀ ਵਧੀਆ ਕਦਮ ਹੈ। ਉਪ ਰਾਸ਼ਟਰਪਤੀ ਜੇਡੀ ਵੈਂਸ, ਵਿਦੇਸ਼ ਮੰਤਰੀ ਮਾਰਕੋ ਰੁਬਿਓ ਅਤੇ ਵਿਸ਼ੇਸ਼ ਦੂਤ ਸਟੀਵ ਵਿਟਕਾਫ ਰੂਸ ਅਤੇ ਯੂਕਰੇਨ ਨਾਲ ਮਿਲ ਕੇ ਕੋਆਰਡੀਨੇਟ ਕਰ ਰਹੇ ਹਨ। ਇਸ ਮਾਮਲੇ ‘ਤੇ ਧਿਆਨ ਦੇਣ ਲਈ ਧੰਨਵਾਦ!''