ਅਮਰੀਕਾ ਦਾ F-35 ਲੜਾਕੂ ਜਹਾਜ਼ ਹੋਇਆ ਕਰੈਸ਼, ਬਣਿਆ ਅੱਗ ਦਾ ਗੋਲਾ, ਇਲਾਕੇ 'ਚ ਮੱਚੀ ਤਰਥੱਲੀ, ਜਾਣੋ ਪੂਰਾ ਮਾਮਲਾ, ਵੀਡੀਓ ਵਾਇਰਲ

Wait 5 sec.

ਅਮਰੀਕਾ ਦਾ ਇਕ ਫਾਈਟਰ ਜੈੱਟ F-35 ਬੁੱਧਵਾਰ ਯਾਨੀਕਿ 30 ਜੁਲਾਈ ਨੂੰ ਕੈਲੀਫੋਰਨੀਆ ਦੇ ਨੇਵਲ ਏਅਰ ਸਟੇਸ਼ਨ ਲੇਮੂਰ ਦੇ ਨੇੜੇ ਕਰੈਸ਼ ਹੋ ਗਿਆ। ਜੈੱਟ ਦੇ ਕਰੈਸ਼ ਹੋਣ ਤੁਰੰਤ ਬਾਅਦ ਉਸ ਵਿੱਚ ਅੱਗ ਲੱਗ ਗਈ ਅਤੇ ਆਸਮਾਨ ਵਿੱਚ ਧੂੰਆਂ ਛਾ ਗਿਆ। ਇਹ ਘਟਨਾ ਸੋਸ਼ਲ ਮੀਡੀਆ 'ਤੇ ਵੀਡੀਓ ਰਾਹੀਂ ਸਾਂਝੀ ਕੀਤੀ ਗਈ ਹੈ। ਸੀਐਨਐਨ ਦੀ ਰਿਪੋਰਟ ਮੁਤਾਬਕ, ਅਮਰੀਕੀ ਨੇਵੀ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਹਾਲਾਂਕਿ ਹਾਦਸਾ ਕਿਉਂ ਹੋਇਆ, ਇਸ ਬਾਰੇ ਹਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ।ਇਸ ਥਾਂ 'ਤੇ ਪਾਇਲਟਾਂ ਅਤੇ ਏਅਰਕ੍ਰੂਜ਼ ਨੂੰ ਟਰੇਨਿੰਗ ਦਿੱਤੀ ਜਾਂਦੀ ਹੈਕੈਲੀਫੋਰਨੀਆ ਵਿੱਚ ਲੇਮੂਰ ਦੇ ਨੇੜੇ ਅਮਰੀਕੀ ਨੇਵੀ ਦਾ ਮਾਸਟਰ ਸਟ੍ਰਾਈਕ ਫਾਈਟਰ ਬੇਸ ਸਥਿਤ ਹੈ। ਇੱਥੇ F-35C ਅਤੇ F/A-18E/F ਜੈੱਟ ਵੀ ਤੈਨਾਤ ਰਹਿੰਦੇ ਹਨ। ਬੁੱਧਵਾਰ ਸ਼ਾਮ ਇਹੋ ਜਿਹੇ ਬੇਸ ਦੇ ਨੇੜੇ F-35 ਫਾਈਟਰ ਜੈੱਟ ਕਰੈਸ਼ ਹੋਇਆ। ਕਰੈਸ਼ ਹੋਣ ਦੇ ਤੁਰੰਤ ਬਾਅਦ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ। ਨੇਵੀ ਵਲੋਂ ਦੱਸਿਆ ਗਿਆ ਕਿ F-35 ਜੈੱਟ "ਸਟ੍ਰਾਈਕ ਫਾਈਟਰ ਸਕੁਆਡਰਨ VF-125" ਨੂੰ ਸੌਂਪਿਆ ਗਿਆ ਸੀ, ਜਿਸ ਨੂੰ 'ਰਫ ਰੇਡਰਜ਼' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। VF-125 ਇੱਕ ਫਲੀਟ ਰੀਪਲੇਸਮੈਂਟ ਸਕੁਆਡਰਨ ਹੈ ਜੋ ਪਾਇਲਟਾਂ ਅਤੇ ਏਅਰਕ੍ਰੂਜ਼ ਨੂੰ ਟਰੇਨਿੰਗ ਦਿੰਦੀ ਹੈ।ਪਾਇਲਟ ਹਸਪਤਾਲ 'ਚ ਜ਼ੇਰੇ ਇਲਾਜਮੌਜੂਦਾ ਜਾਣਕਾਰੀ ਮੁਤਾਬਕ, ਫਾਈਟਰ ਜੈੱਟ ਕਰੈਸ਼ ਹੋਣ ਤੋਂ ਪਹਿਲਾਂ ਪਾਇਲਟ ਨੇ ਇਜੈਕਟ ਕਰ ਲਿਆ ਸੀ। ਇਸ ਤੋਂ ਬਾਅਦ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਪਾਇਲਟ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ, ਹਾਲਾਂਕਿ ਜਹਾਜ਼ ਪੂਰੀ ਤਰ੍ਹਾਂ ਤਬਾਹ ਹੋ ਚੁੱਕਾ ਹੈ।ਅਮਰੀਕਾ 'ਚ ਇਹ ਤੋਂ ਪਹਿਲਾਂ ਵੀ F-35 ਜੈੱਟ ਕਰੈਸ਼ ਹੋ ਚੁੱਕਾ ਹੈ।ਇਸੇ ਸਾਲ 28 ਜਨਵਰੀ ਨੂੰ ਅਲਾਸਕਾ 'ਚ F-35A ਕਰੈਸ਼ ਹੋਇਆ ਸੀ। ਇਸ ਹਾਦਸੇ 'ਚ ਵੀ ਪਾਇਲਟ ਸੁਰੱਖਿਅਤ ਰਿਹਾ ਸੀ। 28 ਮਈ 2024 ਨੂੰ ਨਿਊ ਮੈਕਸੀਕੋ 'ਚ F-35B ਕਰੈਸ਼ ਹੋਇਆ ਸੀ। ਇਸ ਤੋਂ ਪਹਿਲਾਂ 17 ਸਤੰਬਰ 2023 ਨੂੰ ਵੀ F-35B ਕਰੈਸ਼ ਹੋਇਆ ਸੀ। ਇਸ ਹਾਦਸੇ ਤੋਂ ਬਾਅਦ ਜਹਾਜ਼ ਨੂੰ ਲਗਭਗ 30 ਘੰਟੇ ਤੱਕ ਲੱਭਿਆ ਨਹੀਂ ਜਾ ਸਕਿਆ ਸੀ, ਹਾਲਾਂਕਿ 18 ਸਤੰਬਰ ਨੂੰ ਮਲਬਾ ਮਿਲ ਗਿਆ ਸੀ। 🚨 BIG BREAKINGUS Navy's F-35 Stealth Fighter Jet CRASHES in California near Naval Air Station Lemoore. pic.twitter.com/0YvtIspq50— Megh Updates 🚨™ (@MeghUpdates) July 31, 2025