ਵੱਡੀ ਵਾਰਦਾਤ! AIIMS ਦੀ ਨਰਸ ਦੇ ਬੱਚਿਆਂ ਨੂੰ ਸਾੜਿਆ ਜਿਉਂਦਾ, ਘਰ 'ਚ ਸੀ ਇਕੱਲੇ

Wait 5 sec.

ਪਟਨਾ ਦੇ ਜਾਨੀਪੁਰ ਥਾਣਾ ਖੇਤਰ ਵਿੱਚ ਅਪਰਾਧੀਆਂ ਨੇ ਘਰ ਵਿੱਚ ਵੜ ਕੇ ਏਮਜ਼ ਦੀ ਇੱਕ ਨਰਸ ਦੇ ਦੋ ਬੱਚਿਆਂ ਨੂੰ ਜ਼ਿਉਂਦਾ ਸਾੜ ਦਿੱਤਾ। ਮ੍ਰਿਤਕ ਬੱਚਿਆਂ ਦੇ ਨਾਮ ਅੰਜਲੀ ਅਤੇ ਅੰਸ਼ ਹਨ। ਇਹ ਦੋਵੇਂ ਜਾਨੀਪੁਰ ਦੇ ਰਹਿਣ ਵਾਲੇ ਸ਼ੋਭਾ ਅਤੇ ਲਾਲਨ ਕੁਮਾਰ ਗੁਪਤਾ ਦੇ ਬੱਚੇ ਸਨ। ਇਹ ਘਟਨਾ ਵੀਰਵਾਰ ਦੁਪਹਿਰ ਨੂੰ ਵਾਪਰੀ।ਘਰ ਵਿੱਚ ਇਕੱਲੇ ਸੀ ਬੱਚੇਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਇਸ ਦੇ ਨਾਲ ਹੀ ਬਦਮਾਸ਼ਾਂ ਦੀ ਇਸ ਹਰਕਤ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਗੁੱਸਾ ਹੈ। ਕਿਹਾ ਜਾ ਰਿਹਾ ਹੈ ਕਿ ਅਪਰਾਧੀਆਂ ਨੇ ਇਸ ਘਟਨਾ ਨੂੰ ਉਸ ਸਮੇਂ ਅੰਜਾਮ ਦਿੱਤਾ, ਜਦੋਂ ਬੱਚੇ ਘਰ ਵਿੱਚ ਇਕੱਲੇ ਸਨ ਅਤੇ ਸਕੂਲ ਤੋਂ ਵਾਪਸ ਆਏ ਸਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਘਟਨਾ ਤੋਂ ਬਾਅਦ ਬੱਚਿਆਂ ਨੂੰ ਦੇਖਣ ਲਈ ਮੌਕੇ 'ਤੇ ਭਾਰੀ ਭੀੜ ਇਕੱਠੀ ਹੋ ਗਈ। ਇਸ ਘਟਨਾ ਨੂੰ ਲੈ ਕੇ ਲੋਕ ਬਹੁਤ ਗੁੱਸੇ ਵਿੱਚ ਹਨ। ਘਰ ਵਿੱਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਰਿਵਾਰ ਨੇ ਦੱਸਿਆ ਕਿ ਕੁਝ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਇਨ੍ਹਾਂ ਦੋਵਾਂ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਉਨ੍ਹਾਂ ਦੇ ਬਿਸਤਰੇ 'ਤੇ ਪਈਆਂ ਸਨ।VIDEO | Patna: Phulwari Sharif DSP-2 Deepak Kumar says, "The incident of two children being burnt to death has come to light. We are here at the spot... We are also investigating the technical aspects, a team in this regard has also been called. The preliminary investigation… pic.twitter.com/vwjBCq5qXO— Press Trust of India (@PTI_News) July 31, 2025ਇਸ ਮਾਮਲੇ ਵਿੱਚ, ਫੁਲਵਾਰੀ ਸ਼ਰੀਫ ਦੇ ਡੀਐਸਪੀ-2 ਦੀਪਕ ਕੁਮਾਰ ਦਾ ਕਹਿਣਾ ਹੈ, "ਦੋ ਬੱਚਿਆਂ ਦੇ ਸੜ ਕੇ ਮਾਰੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਅਸੀਂ ਘਟਨਾ ਵਾਲੀ ਥਾਂ 'ਤੇ ਹਾਂ। ਅਸੀਂ ਤਕਨੀਕੀ ਪਹਿਲੂਆਂ ਦੀ ਵੀ ਜਾਂਚ ਕਰ ਰਹੇ ਹਾਂ, ਇਸ ਸਬੰਧੀ ਇੱਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬੱਚੇ ਘਰ ਵਿੱਚ ਇਕੱਲੇ ਸਨ।"