ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਫ਼ੈਸਲਾ ਲੈਂਦਿਆਂ ਕਈ ਦੇਸ਼ਾਂ 'ਤੇ ਟੈਰਿਫ ਲਾਗੂ ਕਰਨ ਦੇ ਹੁਕਮ 'ਤੇ ਦਸਤਖਤ ਕਰ ਦਿੱਤੇ ਹਨ। ਟਰੰਪ ਨੇ 10 ਤੋਂ 41 ਫੀਸਦੀ ਤੱਕ ਟੈਰਿਫ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਦਮ ਅਮਰੀਕਾ ਨੂੰ ਆਰਥਿਕ ਸੁਰੱਖਿਆ ਦੇਵੇਗਾ ਅਤੇ ਵਪਾਰ ਵਿੱਚ ਸਾਲਾਂ ਤੋਂ ਚੱਲ ਰਹੇ ਅਸੰਤੁਲਨ ਨੂੰ ਦੂਰ ਕਰੇਗਾ। ਵ੍ਹਾਈਟ ਹਾਊਸ ਵੱਲੋਂ ਇੱਕ ਫੈਕਟਸ਼ੀਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਈ ਦੇਸ਼ਾਂ 'ਤੇ ਲਗੇ ਟੈਰਿਫ ਦਰਾਂ ਦਾ ਜ਼ਿਕਰ ਕੀਤਾ ਗਿਆ ਹੈ।'ਹਿੰਦੁਸਤਾਨ ਟਾਈਮਜ਼' ਦੀ ਰਿਪੋਰਟ ਮੁਤਾਬਕ ਨਵੇਂ ਟੈਰਿਫ ਦਰਾਂ ਵਿੱਚ ਭਾਰਤ ਤੋਂ ਨਿਰਯਾਤ ਹੋਣ ਵਾਲੇ ਸਮਾਨ 'ਤੇ 25% ਟੈਰਿਫ ਲਗਾਇਆ ਗਿਆ ਹੈ। ਤਾਇਵਾਨ ਤੋਂ ਆਉਣ ਵਾਲੇ ਸਮਾਨ 'ਤੇ 20% ਅਤੇ ਦੱਖਣੀ ਅਫਰੀਕਾ ਤੋਂ ਆਉਣ ਵਾਲੇ ਸਮਾਨ 'ਤੇ 30% ਟੈਰਿਫ ਲਾਇਆ ਗਿਆ ਹੈ। ਪਾਕਿਸਤਾਨ 'ਤੇ 19% ਅਤੇ ਜਪਾਨ 'ਤੇ 15% ਟੈਰਿਫ ਲਾਇਆ ਗਿਆ ਹੈ। ਇਸੇ ਤਰ੍ਹਾਂ ਇਸਰਾਈਲ 'ਤੇ 15% ਅਤੇ ਇਰਾਕ 'ਤੇ 35% ਟੈਰਿਫ ਲਾਇਆ ਗਿਆ ਹੈ। ਟਰੰਪ ਨੇ ਦੱਖਣੀ ਅਫਰੀਕਾ 'ਤੇ 30%, ਦੱਖਣੀ ਕੋਰੀਆ 'ਤੇ 15% ਅਤੇ ਸ੍ਰੀਲੰਕਾ 'ਤੇ 20% ਟੈਰਿਫ ਲਾਇਆ ਹੈ।