ਉੱਤਰ ਪ੍ਰਦੇਸ਼ ਦੇ ਮੇਰਠ ਦੇ ਸੂਰਜਕੁੰਡ ਇਲਾਕੇ 'ਚ ਸ਼ਨੀਵਾਰ ਸ਼ਾਮ ਇੱਕ ਦਰਦਨਾਕ ਹਾਦਸੇ ਵਿੱਚ ਇੰਡੀਅਨ ਸਪੋਰਟਸ ਕੰਪਨੀ ਦੇ ਮਾਲਿਕ ਹਰਵਿੰਦਰ ਸਿੰਘ ਉਰਫ਼ ਪਿੰਟੂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਹਰਵਿੰਦਰ ਸਿੰਘ ਆਪਣੀ ਫੈਕਟਰੀ ਵਿੱਚ ਫਰਸਟ ਫ਼ਲੋਰ ਤੋਂ ਦੂਜੇ ਫ਼ਲੋਰ ਵੱਲ ਜਾ ਰਹੇ ਸਨ, ਇਨ੍ਹਾਂ ਦੌਰਾਨ ਖੁੱਲ੍ਹੀ ਲਿਫਟ ਵਿੱਚ ਉਨ੍ਹਾਂ ਦੀ ਗਰਦਨ ਫਸ ਗਈ। ਗੰਭੀਰ ਜਖਮੀ ਹਾਲਤ ਵਿੱਚ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ 'ਤੇ ਹੜਕੰਪ ਮਚ ਗਿਆ।ਮੌਕੇ 'ਤੇ ਮੌਜੂਦ ਇਕ ਕਰਮਚਾਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਘਟਨਾ ਵੇਲੇ ਓਥੇ ਹੀ ਮੌਜੂਦ ਸਨ। ਸ਼ਾਮ ਦਾ ਸਮਾਂ ਸੀ ਤੇ ਸਾਰੇ ਕਰਮਚਾਰੀ ਘਰ ਜਾਣ ਦੀ ਤਿਆਰੀ ਕਰ ਰਹੇ ਸਨ। ਓਸ ਸਮੇਂ ਹਰਵਿੰਦਰ ਸਿੰਘ ਹੇਠਾਂ ਤੋਂ ਦੂਜੇ ਮੰਜ਼ਿਲ ਵੱਲ ਲਿਫਟ ਰਾਹੀਂ ਜਾ ਰਹੇ ਸਨ। ਜਿਵੇਂ ਹੀ ਉਹ ਲਿਫਟ 'ਚ ਚੜ੍ਹੇ, ਲਿਫਟ ਅਚਾਨਕ ਰੁਕ ਗਈ। ਉਨ੍ਹਾਂ ਨੇ ਬਾਹਰ ਅਵਾਜ਼ ਦੇਣ ਦੀ ਕੋਸ਼ਿਸ਼ ਕੀਤੀ ਤੇ ਜਿਵੇਂ ਹੀ ਉਨ੍ਹਾਂ ਨੇ ਆਪਣਾ ਸਿਰ ਲਿਫਟ ਤੋਂ ਬਾਹਰ ਕੱਢਿਆ, ਤਾਂ ਲਿਫਟ ਵਾਪਸ ਚੱਲ ਪਈ।ਲਿਫਟ ਵਿੱਚ ਗਰਦਨ ਫਸਣ ਕਾਰਨ ਹੋਈ ਮੌਤਇਸ ਦੌਰਾਨ ਹਰਵਿੰਦਰ ਸਿੰਘ ਦੀ ਗਰਦਨ ਲਿਫਟ ਵਿੱਚ ਫਸ ਗਈ, ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਦੂਜੇ ਪਾਸੇ, ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸ਼ੁਰੂਆਤੀ ਜਾਂਚ 'ਚ ਹਾਦਸੇ ਦੀ ਵਜ੍ਹਾ ਲਿਫਟ ਦੀ ਸੁਰੱਖਿਆ ਪ੍ਰਣਾਲੀ ਵਿੱਚ ਲਾਪਰਵਾਹੀ ਨੂੰ ਦੱਸਿਆ ਜਾ ਰਿਹਾ ਹੈ। ਪੁਲਿਸ ਘਟਨਾ ਦੇ ਹਰ ਪਹਿਲੂ ਦੀ ਕਰ ਰਹੀ ਜਾਂਚਇਸ ਘਟਨਾ ਨੂੰ ਲੈ ਕੇ ਮੇਰਠ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਹਰ ਪੱਖ ਦੀ ਗੰਭੀਰ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ, ਲਿਫਟ ਦੀ ਹਾਲਤ ਅਤੇ ਤਕਨੀਕੀ ਸੁਰੱਖਿਆ ਮਿਆਰਾਂ ਦੀ ਵੀ ਜਾਂਚ ਹੋਏਗੀ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨ ਦੀ ਪੁਸ਼ਟੀ ਹੋ ਸਕੇਗੀ। ਮਾਮਲੇ ਵਿੱਚ ਕਾਰਵਾਈ ਜਾਰੀ ਹੈ।