ਟੇਕਆਫ਼ ਕਰਦੇ ਹੀ ਆਇਆ ਧੂੰਆਂ... ਜਹਾਜ਼ ਦੇ ਲੈਂਡਿੰਗ ਗੇਅਰ ਨੂੰ ਲੱਗੀ ਅੱਗ, ਏਅਰਪੋਰਟ 'ਤੇ ਟਲਿਆ ਵੱਡਾ ਹਾਦਸਾ, ਮੱਚਿਆ ਹੜਕੰਪ

Wait 5 sec.

ਅਮਰੀਕਨ ਏਅਰਲਾਈਨਜ਼ ਦੀ ਫਲਾਈਟ AA3023 ‘ਚ ਸ਼ਨੀਵਾਰ (26 ਜੁਲਾਈ, 2025) ਨੂੰ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਡੈਨਵਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਟੇਕਆਫ਼ ਦੌਰਾਨ ਵਿਮਾਨ ਦੇ ਲੈਂਡਿੰਗ ਗੀਅਰ ਨੂੰ ਅੱਗ ਲੱਗ ਗਈ। ਬੋਇੰਗ 737 ਮੈਕਸ ਮਾਡਲ ਦੇ ਇਸ ਜਹਾਜ਼ ‘ਚ ਕੁੱਲ 173 ਯਾਤਰੀ ਅਤੇ 6 ਕਰੂ ਮੈਂਬਰ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢ ਲਿਆ ਗਿਆ।ਡੈਨਵਰ ਫਾਇਰ ਡਿਪਾਰਟਮੈਂਟ ਮੁਤਾਬਕ, ਇਹ ਜਹਾਜ਼ ਮਾਇਮੀ ਲਈ ਉਡਾਣ ਭਰਨ ਵਾਲਾ ਸੀ, ਜਦੋਂ ਰਨਵੇ 34L ‘ਤੇ ਇੱਕਾਅਕ ਟਾਇਰ ‘ਚ ਤਕਨੀਕੀ ਖ਼ਰਾਬੀ ਆਈ, ਜਿਸ ਕਾਰਨ ਲੈਂਡਿੰਗ ਗੇਅਰ ‘ਚ ਅੱਗ ਲੱਗ ਗਈ। ਫੌਰਨ ਹੀ ਐਮਰਜੈਂਸੀ ਟੀਮ ਮੌਕੇ ‘ਤੇ ਪਹੁੰਚੀ ਅਤੇ ਅੱਗ ਨੂੰ ਕਾਬੂ ਕੀਤਾ।ਯਾਤਰੀਆਂ ਨੂੰ ਫੌਰਨ ਜਹਾਜ਼ ‘ਚੋਂ ਕੱਢਿਆ ਗਿਆਹਵਾਈ ਅੱਡਾ ਪ੍ਰਸ਼ਾਸਨ ਨੇ ਦੱਸਿਆ ਕਿ ਪੰਜ ਯਾਤਰੀਆਂ ਦੀ ਮੈਡੀਕਲ ਜਾਂਚ ਕੀਤੀ ਗਈ, ਪਰ ਕਿਸੇ ਨੂੰ ਹਸਪਤਾਲ ਭੇਜਣ ਦੀ ਲੋੜ ਨਹੀਂ ਪਈ। ਹਾਲਾਂਕਿ, ਇੱਕ ਵਿਅਕਤੀ ਨੂੰ ਹਲਕੀ ਚੋਟ ਆਉਣ ਕਰਕੇ ਸਾਵਧਾਨੀ ਵਜੋਂ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।FAA ਨੇ ਸ਼ੁਰੂ ਕੀਤੀ ਜਾਂਚਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਰੀਕਨ ਏਅਰਲਾਈਨਜ਼ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਜਹਾਜ਼ ਦੇ ਟਾਇਰ ਨਾਲ ਜੁੜੀ ਮੇਂਟੇਨੈਂਸ ਸਮੱਸਿਆ ਕਾਰਨ ਉਸਨੂੰ ਅਸਥਾਈ ਤੌਰ 'ਤੇ ਸੇਵਾ ਤੋਂ ਹਟਾ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।ਘਟਨਾ ਦਾ ਵੀਡੀਓ ਹੋਇਆ ਵਾਇਰਲਇਸ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਜਹਾਜ਼ ਦੇ ਟਾਇਰ ਤੋਂ ਅੱਗ ਅਤੇ ਧੂੰਆਂ ਨਿਕਲਦਾ ਹੋਇਆ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ, ਘਬਰਾਏ ਹੋਏ ਯਾਤਰੀ ਐਮਰਜੈਂਸੀ ਸਲਾਈਡ ਰਾਹੀਂ ਜਹਾਜ਼ ਤੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।ਤੇਜ਼ ਚੁਸਤੀ ਦਿਖਾਉਣ ਕਰਕੇ ਟਲਿਆ ਵੱਡਾ ਹਾਦਸਾਫਾਇਰ ਡਿਪਾਰਟਮੈਂਟ ਅਤੇ ਏਅਰਪੋਰਟ ਸਟਾਫ ਦੀ ਫ਼ੁਰਤੀ ਨਾਲ ਕੀਤੀ ਗਈ ਕਾਰਵਾਈ ਕਾਰਨ ਇੱਕ ਵੱਡਾ ਹਾਦਸਾ ਟਲ ਗਿਆ। ਹਾਲਾਂਕਿ, ਇਸ ਘਟਨਾ ਨੇ ਇੱਕ ਵਾਰ ਫਿਰ ਹਵਾਈ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। NEW - American Airlines Boeing 737 Max catches fire at Denver airport, passengers evacuated after landing gear combusts.pic.twitter.com/D8kC3D2uDL— Disclose.tv (@disclosetv) July 27, 2025  ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।