ਭਿਆਨਕ ਝਟਕਿਆਂ ਨਾਲ ਕੰਬੀ ਧਰਤੀ, 8.7 ਦੀ ਤੀਬਰਤਾ ਨਾਲ ਆਇਆ ਭੂਚਾਲ, ਸੁਨਾਮੀ ਨੂੰ ਲੈ ਕੇ ਜਾਰੀ ਹੋਈ ਵਾਰਨਿੰਗ

Wait 5 sec.

ਰੂਸ ਦੇ ਕੈਮਚਾਟਕਾ ਵਿੱਚ ਬੁੱਧਵਾਰ ਯਾਨੀਕਿ ਅੱਜ 30 ਜੁਲਾਈ ਨੂੰ ਭਿਆਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 8.7 ਮਾਪੀ ਗਈ। ਯੂ.ਐੱਸ. ਜਿਓਲੋਜੀਕਲ ਸਰਵੇਅ ਦੇ ਅਨੁਸਾਰ, ਭੂਚਾਲ ਸਮੁੰਦਰ ਦੇ ਹੇਠਾਂ ਆਇਆ ਹੈ, ਜਿਸ ਤੋਂ ਬਾਅਦ ਸੁਨਾਮੀ ਦਾ ਖਤਰਾ ਮੰਡਰਾਉਂਦਾ ਦਿਖਾਈ ਦੇ ਰਿਹਾ ਹੈ। ਅਮਰੀਕਾ ਅਤੇ ਜਾਪਾਨ ਵਿੱਚ ਸੁਨਾਮੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਅਹਿਮ ਗੱਲ ਇਹ ਹੈ ਕਿ ਇਸ ਭੂਚਾਲ ਕਾਰਨ ਹੁਣ ਤੱਕ ਕਿਸੇ ਵੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ, ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਹੈ ਕਿ ਜਾਪਾਨ ਦੇ ਤਟਵਰਤੀ ਖੇਤਰਾਂ ਤੱਕ ਲਗਭਗ 1 ਮੀਟਰ ਉੱਚੀਆਂ ਲਹਿਰਾਂ ਪਹੁੰਚ ਸਕਦੀਆਂ ਹਨ। ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਨੂੰ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸਰਕਾਰ ਵੱਲੋਂ ਇਕ ਐਮਰਜੈਂਸੀ ਮੀਟਿੰਗ ਵੀ ਬੁਲਾਈ ਗਈ ਹੈ, ਜਿਸ 'ਚ ਰਾਹਤ ਅਤੇ ਬਚਾਅ ਕਾਰਜਾਂ ਬਾਰੇ ਚਰਚਾ ਕੀਤੀ ਗਈ ਹੈ। ਦੇਸ਼ ਵਿੱਚ ਇਸ ਸਬੰਧੀ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ।ਰੂਸ ਵਿੱਚ ਹੁਣ ਤੱਕ ਕਈ ਵਾਰੀ ਆ ਚੁੱਕਾ ਹੈ ਭੂਚਾਲਰੂਸ ਵਿੱਚ ਕਈ ਵਾਰ ਭੂਚਾਲ ਆ ਚੁੱਕੇ ਹਨ। ਕੈਮਚਾਟਕਾ ਵਿੱਚ ਇਸ ਸਾਲ 20 ਜੁਲਾਈ ਨੂੰ ਵੀ ਭਿਆਨਕ ਭੂਚਾਲ ਆਇਆ ਸੀ, ਜਿਸ ਦੀ ਰਿਕਟਰ ਪੈਮਾਨੇ 'ਤੇ ਤੀਬਰਤਾ 7.4 ਮਾਪੀ ਗਈ ਸੀ। ਇਸੇ ਦਿਨ ਦੂਜਾ ਝਟਕਾ 6.7 ਦੀ ਤੀਬਰਤਾ ਨਾਲ ਕੈਮਚਾਟਕਾ ਪ੍ਰਾਇਦੀਪ 'ਤੇ ਆਇਆ ਸੀ।ਸੁਨਾਮੀ ਨੂੰ ਲੈ ਕੇ ਜਾਰੀ ਹੋਈ ਚੇਤਾਵਨੀਯੂ.ਐੱਸ. ਸੁਨਾਮੀ ਚੇਤਾਵਨੀ ਕੇਂਦਰ ਵੱਲੋਂ ਕਈ ਖੇਤਰਾਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਕਿਹਾ ਹੈ ਕਿ ਅਗਲੇ ਤਿੰਨ ਘੰਟਿਆਂ ਵਿੱਚ ਰੂਸ ਅਤੇ ਜਾਪਾਨ ਦੇ ਕੁਝ ਹਿੱਸਿਆਂ ਵਿੱਚ ਖ਼ਤਰਨਾਕ ਸੁਨਾਮੀ ਲਹਿਰਾਂ ਆ ਸਕਦੀਆਂ ਹਨ। ਫਿਲੀਪੀਨਸ, ਮਾਰਸ਼ਲ ਆਈਲੈਂਡਸ, ਪਲਾਉ ਅਤੇ ਹੋਰ ਟਾਪੂਆਂ 'ਤੇ ਵੀ ਹਲਕੀਆਂ ਲਹਿਰਾਂ ਪਹੁੰਚਣ ਦਾ ਖ਼ਤਰਾ ਬਣਿਆ ਹੋਇਆ ਹੈ।ਇਹ ਵੀ ਦੱਸਣਾ ਜਰੂਰੀ ਹੈ ਕਿ 3 ਅਪ੍ਰੈਲ 2024 ਨੂੰ ਤਾਇਵਾਨ ਦੇ ਹੁਲਿਏਨ ਖੇਤਰ ਵਿੱਚ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਸੀ। ਇਸ ਭੂਚਾਲ ਕਾਰਨ ਛੋਟੀਆਂ ਸੁਨਾਮੀ ਲਹਿਰਾਂ ਉਠੀਆਂ, ਜਿਨ੍ਹਾਂ ਦਾ ਅਸਰ ਤਾਇਵਾਨ ਦੇ ਤਟਵਰਤੀ ਖੇਤਰਾਂ ਤੱਕ ਸੀਮਿਤ ਰਿਹਾ। ਇਸ ਘਟਨਾ ਵਿੱਚ 14 ਲੋਕਾਂ ਦੀ ਮੌਤ ਹੋਈ ਸੀ। ਉਸ ਤੋਂ ਇਲਾਵਾ, 28 ਜੂਨ 2024 ਨੂੰ ਪੇਰੂ ਦੇ ਅਰੇਕਵਿਪਾ ਖੇਤਰ ਵਿੱਚ ਵੀ 7.2 ਦੀ ਤੀਬਰਤਾ ਵਾਲਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਪ੍ਰਸ਼ਾਂਤ ਮਹਾਸਾਗਰ ਵਿੱਚ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਸੀ।