ਭਾਰਤ 'ਤੇ 25 ਫੀਸਦੀ ਟੈਰੀਫ਼ ਲਗਾਉਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਪਾਕਿਸਤਾਨ ਨਾਲ ਹੱਥ ਮਿਲਾ ਲਿਆ ਹੈ। ਯਾਰੀ ਦੇ ਵਿੱਚ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੱਤਾ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਅਤੇ ਪਾਕਿਸਤਾਨ ਦੇ ਦਰਮਿਆਨ ਇੱਕ ਵੱਡਾ ਸਮਝੌਤਾ ਹੋਇਆ ਹੈ, ਜਿਸ ਦੇ ਤਹਿਤ ਦੋਹਾਂ ਦੇਸ਼ ਪਾਕਿਸਤਾਨ ਵਿੱਚ ਵੱਡੇ ਤੇਲ ਭੰਡਾਰ ਬਣਾਉਣ ਦੇ ਪ੍ਰੋਜੈਕਟ 'ਤੇ ਕੰਮ ਕਰਨਗੇ।