US ਤੋਂ ਰਾਹਤ ਦੀ ਖਬਰ! ਭਾਰਤ ਸਮੇਤ ਸਾਰੇ ਦੇਸ਼ਾਂ 'ਤੋਂ ਹੱਟਿਆ ਟੈਰਿਫ ਦਾ ਖ਼ਤਰਾ, ਟਰੰਪ ਵਲੋਂ ਨਵੀਂ ਮਿਤੀ ਦਾ ਐਲਾਨ

Wait 5 sec.

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 30 ਜੁਲਾਈ ਨੂੰ ਭਾਰਤ 'ਤੇ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ, ਜੋ ਕਿ 1 ਅਗਸਤ ਤੋਂ ਲਾਗੂ ਹੋਣਾ ਸੀ। ਪਰ ਹੁਣ ਭਾਰਤ ਨੂੰ ਇੱਕ ਹਫ਼ਤੇ ਦੀ ਮਿਆਦ ਮਿਲ ਗਈ ਹੈ। ਭਾਰਤ ਦੇ ਨਾਲ-ਨਾਲ ਹੋਰ 70 ਤੋਂ ਵੱਧ ਦੇਸ਼ਾਂ ਨੂੰ ਵੀ ਰਾਹਤ ਮਿਲੀ ਹੈ। ਵ੍ਹਾਈਟ ਹਾਊਸ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਇਹ ਨਵਾਂ ਟੈਰਿਫ 7 ਅਗਸਤ 2025 ਤੋਂ ਲਾਗੂ ਹੋਵੇਗਾ।ਟਰੰਪ ਨੇ ਭਾਰਤ 'ਤੇ 25%, ਪਾਕਿਸਤਾਨ 'ਤੇ 19%, ਬੰਗਲਾਦੇਸ਼ 'ਤੇ 20% ਅਤੇ ਅਫਗਾਨਿਸਤਾਨ 'ਤੇ 15% ਟੈਰਿਫ ਲਗਾਇਆ ਸੀ। ਕਈ ਹੋਰ ਦੇਸ਼ ਵੀ ਟੈਰਿਫ ਲਿਸਟ 'ਚ ਸ਼ਾਮਲ ਹਨ। ਟਰੰਪ ਨੇ ਕਿਹਾ ਕਿ ਨਵੇਂ ਟੈਰਿਫ ਨਾਲ ਅਮਰੀਕਾ ਦੀ ਅਰਥਵਿਵਸਥਾ ਮਜ਼ਬੂਤ ਹੋਏਗੀ ਅਤੇ ਵਪਾਰ ਸੰਤੁਲਨ ਬਣੇਗਾ। ਅਮਰੀਕਾ ਭਾਰਤ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈਭਾਰਤ 'ਤੇ ਟੈਰਿਫ ਲਗਾਉਣ ਦਾ ਮੁੱਖ ਕਾਰਣ ਇਹ ਹੈ ਕਿ ਅਮਰੀਕਾ ਵਧੇਰੇ ਦਬਾਅ ਪਾ ਸਕੇ। ਫਿਲਹਾਲ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰਕ ਸਮਝੌਤਾ ਅਜੇ ਤੈਅ ਨਹੀਂ ਹੋਇਆ। ਦੋਹਾਂ ਦੇਸ਼ਾਂ ਵਿਚਕਾਰ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਦੱਖਣੀ ਅਤੇ ਮੱਧ ਏਸ਼ੀਆਈ ਮਾਮਲਿਆਂ ਦੀ ਸਾਬਕਾ ਸਹਾਇਕ ਵਿਦੇਸ਼ ਮੰਤਰੀ ਨਿਸ਼ਾ ਬਿਸਵਾਲ ਨੇ ਵੀ ਕਿਹਾ ਸੀ ਕਿ ਅਮਰੀਕਾ ਵੱਲੋਂ ਟੈਰਿਫ ਲਗਾਉਣਾ ਕੇਵਲ ਇਕ ਰਣਨੀਤਕ ਕਦਮ ਹੈ। ਉਹ ਭਾਰਤ ਉੱਤੇ ਦਬਾਅ ਬਣਾਉਣਾ ਚਾਹੁੰਦਾ ਹੈ।ਭਾਰਤ ਅਤੇ ਅਮਰੀਕਾ ਦਰਮਿਆਨ ਟਰੇਡ ਡੀਲ ਕਿਥੇ ਅਟਕੀ ਹੋਈ ਹੈ?ਅਮਰੀਕਾ ਚਾਹੁੰਦਾ ਹੈ ਕਿ ਭਾਰਤ ਜਲਦੀ ਹੀ ਖੇਤੀਬਾੜੀ ਅਤੇ ਡੇਅਰੀ ਸੈਕਟਰ ਨੂੰ ਲੈ ਕੇ ਸਮਝੌਤਾ ਕਰ ਲਵੇ, ਪਰ ਭਾਰਤ ਇਸ ਲਈ ਤਿਆਰ ਨਹੀਂ। ਭਾਰਤ ਦਾ ਕਹਿਣਾ ਹੈ ਕਿ ਉਹ ਆਪਣਾ ਖੇਤੀਬਾੜੀ ਅਤੇ ਡੇਅਰੀ ਖੇਤਰ ਅਮਰੀਕਾ ਲਈ ਨਹੀਂ ਖੋਲ੍ਹ ਸਕਦਾ। ਅਮਰੀਕਾ ਚਾਹੁੰਦਾ ਹੈ ਕਿ ਉਹ ਆਪਣਾ ਨਾਨ-ਵੈਜ ਦੁੱਧ ਭਾਰਤ ਭੇਜੇ, ਪਰ ਭਾਰਤ ਇਸ ਗੱਲ 'ਤੇ ਰਾਜੀ ਨਹੀਂ ਕਿਉਂਕਿ ਅਮਰੀਕਾ ਵਿੱਚ ਪਸ਼ੂਆਂ ਨੂੰ ਚਾਰੇ ਨਾਲ ਨਾਲ ਸੁਅਰਾਂ ਅਤੇ ਹੋਰ ਜਾਨਵਰਾਂ ਦੀ ਚਰਬੀ ਵੀ ਖਵਾਈ ਜਾਂਦੀ ਹੈ। ਭਾਰਤ ਚਾਹੁੰਦਾ ਹੈ ਕਿ ਅਮਰੀਕਾ ਨਾਲ ਕੋਈ ਵੀ ਡੀਲ ਲੋਕਾਂ ਦੇ ਹਿੱਤ 'ਚ ਹੋਵੇ ਅਤੇ ਸੰਤੁਲਿਤ ਹੋਵੇ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।