ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਕਾਟਲੈਂਡ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਜੇਕਰ ਉਨ੍ਹਾਂ ਨੇ ਸਮੇਂ ਸਿਰ ਹਸਤਖੇਪ ਨਾ ਕੀਤਾ ਹੁੰਦਾ, ਤਾਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਛਿੜ ਜਾਂਦੀ। ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਦੋਹਾਂ ਦੇਸ਼ਾਂ ਨੂੰ ਵਪਾਰਕ ਗੱਲਬਾਤ ਰੋਕਣ ਦੀ ਧਮਕੀ ਦਿੱਤੀ ਸੀ, ਜਿਸ ਨਾਲ ਜੰਗ ਟਲ ਗਈ।ਛੇ ਵੱਡੇ ਯੁੱਧ ਰੋਕੇ, ਭਾਰਤ-ਪਾਕਿ ਦੇ ਸੰਬੰਧਾਂ ਨੂੰ ਦੱਸਿਆ 'ਹੌਟਸਪੌਟ'ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦੁਨੀਆ ਵਿੱਚ ਛੇ ਵੱਡੀਆਂ ਜੰਗਾਂ ਰੋਕਣ ਦਾ ਕੰਮ ਕੀਤਾ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਵੀ ਸ਼ਾਮਲ ਹਨ। ਉਨ੍ਹਾਂ ਨੇ ਭਾਰਤ-ਪਾਕਿ ਨੂੰ "ਬਹੁਤ ਵੱਡਾ ਹੌਟਸਪੌਟ" ਦੱਸਿਆ ਕਿਉਂਕਿ ਦੋਹਾਂ ਦੇਸ਼ ਪਰਮਾਣੂ ਹਥਿਆਰ ਰੱਖਦੇ ਹਨ। ਟਰੰਪ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਭਾਰਤ ਅਤੇ ਪਾਕਿਸਤਾਨ ਦੇ ਨੇਤਾਵਾਂ ਨਾਲ ਚੰਗੀ ਜਾਣ-ਪਛਾਣ ਹੈ।ਪਰਮਾਣੂ ਜੰਗ ਦੀ ਚੇਤਾਵਨੀ ਅਤੇ ਵਪਾਰ ਦੀ ਸ਼ਰਤਟਰੰਪ ਨੇ ਦੱਸਿਆ ਕਿ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧ ਗਿਆ ਸੀ, ਤਾਂ ਉਨ੍ਹਾਂ ਦੋਹਾਂ ਦੇਸ਼ਾਂ ਨੂੰ ਕਿਹਾ, "ਜੇ ਤੁਸੀਂ ਜੰਗ ਕਰਨ ਜਾ ਰਹੇ ਹੋ, ਤਾਂ ਮੈਂ ਤੁਹਾਡੇ ਨਾਲ ਕੋਈ ਵੀ ਵਪਾਰਕ ਸਮਝੌਤਾ ਨਹੀਂ ਕਰਾਂਗਾ।"ਉਨ੍ਹਾਂ ਨੇ ਇਸ ਨੂੰ 'ਪਾਗਲਪਨ' ਕਰਾਰ ਦਿੰਦਿਆਂ ਕਿਹਾ ਕਿ ਜੇਕਰ ਪਰਮਾਣੂ ਹਥਿਆਰ ਵਰਤੇ ਜਾਂਦੇ, ਤਾਂ ਕਈ ਹੋਰ ਦੇਸ਼ ਵੀ ਇਸ ਵਿੱਚ ਸ਼ਾਮਲ ਹੋ ਜਾਂਦੇ ਅਤੇ ਭਾਰੀ ਤਬਾਹੀ ਹੁੰਦੀ।ਜੰਗ ਟਾਲਣਾ ਗਰਵ ਦੀ ਗੱਲ: ਟਰੰਪਟਰੰਪ ਨੇ ਕਿਹਾ ਕਿ ਹੋ ਸਕਦਾ ਹੈ ਇਹ ਥੋੜ੍ਹਾ ਸਵਾਰਥੀ ਲੱਗੇ, ਪਰ ਜੰਗਾਂ ਨੂੰ ਰੋਕਣਾ ਅਮਰੀਕਾ ਲਈ ਇਜ਼ਤ ਦੀ ਗੱਲ ਹੈ। ਉਨ੍ਹਾਂ ਨੇ ਇਹ ਗੱਲ ਗਾਜਾ ਸੰਘਰਸ਼ ਦੇ ਸੰਦਰਭ ਵਿੱਚ ਕਹੀ, ਜਿੱਥੇ ਉਨ੍ਹਾਂ ਨੇ ਇਜ਼ਰਾਈਲ 'ਤੇ ਯੁੱਧਵਿਰਾਮ ਲਈ ਦਬਾਅ ਬਣਾਇਆ।ਭਾਰਤ ਨੇ ਟਰੰਪ ਦੇ ਦਾਅਵੇ ਨੂੰ ਕਰ ਦਿੱਤਾ ਖਾਰਜਭਾਰਤ ਨੇ ਟਰੰਪ ਦੇ ਇਸ ਦਾਅਵੇ ਨੂੰ ਸਾਫ਼ ਤੌਰ 'ਤੇ ਖਾਰਜ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਆਤੰਕੀ ਹਮਲੇ ਦੇ ਜਵਾਬ 'ਚ ਫੌਜੀ ਕਾਰਵਾਈ 'ਆਪਰੇਸ਼ਨ ਸਿੰਦੂਰ' ਦੇ ਤਹਿਤ ਕੀਤੀ ਗਈ ਸੀ, ਜੋ 7 ਤੋਂ 10 ਮਈ ਤੱਕ ਚਲਿਆ।'ਆਪਰੇਸ਼ਨ ਸਿੰਦੂਰ' ਦੌਰਾਨ ਭਾਰਤ ਵੱਲੋਂ ਸਟੀਕ ਕਾਰਵਾਈਭਾਰਤ ਨੇ ਪਾਕਿਸਤਾਨ ਅਤੇ ਉਸ ਦੇ ਕਬਜ਼ੇ ਵਾਲੇ ਕਸ਼ਮੀਰ 'ਚ 9 ਆਤੰਕੀ ਠਿਕਾਣਿਆਂ 'ਤੇ ਸਟੀਕ ਹਵਾਈ ਹਮਲੇ ਕੀਤੇ। ਇਸ ਕਾਰਵਾਈ ਵਿੱਚ 100 ਤੋਂ ਵੱਧ ਆਤੰਕੀ ਢੇਰ ਕੀਤੇ ਗਏ। ਇਨ੍ਹਾਂ ਹਮਲਿਆਂ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਫੌਜੀ ਝੜਪਾਂ ਸ਼ੁਰੂ ਹੋ ਗਈਆਂ।ਬਿਨਾਂ ਵਿਚੋਲੇ ਦੇ ਸਿੱਧਾ ਸੀਜ਼ਫ਼ਾਇਰਭਾਰਤ ਨੇ ਕਿਹਾ ਹੈ ਕਿ ਸੀਜ਼ਫ਼ਾਇਰ ਕਿਸੇ ਅਮਰੀਕੀ ਵਿਚੋਲਗੀ ਦੇ ਕਾਰਨ ਨਹੀਂ ਹੋਇਆ, ਸਗੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਹੋਈ ਸਿੱਧੀ ਗੱਲਬਾਤ ਤੋਂ ਬਾਅਦ ਇਹ ਲਾਗੂ ਹੋਇਆ। ਭਾਰਤ ਵੱਲੋਂ ਵਾਰ-ਵਾਰ ਇਹ ਸਾਫ਼ ਕੀਤਾ ਗਿਆ ਹੈ ਕਿ ਇਸ ਵਿੱਚ ਕੋਈ ਵਿਚੋਲਾ ਸ਼ਾਮਲ ਨਹੀਂ ਸੀ।