ਰੜਕਾਂ ਕੱਢਣ 'ਤੇ ਆਇਆ ਟਰੰਪ! ਅਮਰੀਕਾ ਵੱਲੋਂ ਭਾਰਤ ਦੀਆਂ 6 ਪੈਟ੍ਰੋਲਿਅਮ ਕੰਪਨੀਆਂ 'ਤੇ ਪਾਬੰਦੀ, ਈਰਾਨ ਦਾ ਹਵਾਲਾ ਦੇ ਦਿੱਤਾ ਵੱਡਾ ਝਟਕਾ

Wait 5 sec.

ਅਮਰੀਕਾ ਨੇ ਭਾਰਤ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਉਸ ਨੇ ਭਾਰਤ ਦੀਆਂ 6 ਪੈਟ੍ਰੋਲਿਅਮ ਕੰਪਨੀਆਂ 'ਤੇ ਪਾਬੰਦੀ ਲਾ ਦਿੱਤੀ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਇਹ ਕੰਪਨੀਆਂ ਈਰਾਨ ਨਾਲ ਵਪਾਰ ਕਰ ਰਹੀਆਂ ਸਨ। NDTV ਦੀ ਇੱਕ ਰਿਪੋਰਟ ਅਨੁਸਾਰ, ਵਿਦੇਸ਼ ਮੰਤਰਾਲੇ ਕਿਹਾ ਕਿ ਈਰਾਨ ਆਪਣੀ ਆਮਦਨ ਦਾ ਵੱਡਾ ਹਿੱਸਾ ਖੇਤਰੀ ਟਕਰਾਅ ਨੂੰ ਵਧਾਉਣ ਲਈ ਵਰਤ ਰਿਹਾ ਹੈ। ਅਮਰੀਕਾ ਨੇ ਈਰਾਨ 'ਤੇ ਆਤੰਕਵਾਦ ਨੂੰ ਸਹਿਯੋਗ ਦੇਣ ਦਾ ਵੀ ਦੋਸ਼ ਲਾਇਆ ਹੈ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ, ''ਈਰਾਨੀ ਸਰਕਾਰ ਮੱਧ ਪੂਰਬ 'ਚ ਟਕਰਾਅ ਵਧਾਉਂਦੀ ਹੈ ਅਤੇ ਅਸਥਿਰਤਾ ਫੈਲਾਉਣ ਲਈ ਪੈਸੇ ਦੀ ਵਰਤੋਂ ਕਰਦੀ ਹੈ। ਅਮਰੀਕਾ ਇਸ ਆਮਦਨ ਸਰੋਤ ਨੂੰ ਰੋਕਣ ਲਈ ਕਦਮ ਚੁੱਕ ਰਿਹਾ ਹੈ, ਜਿਸਦਾ ਈਰਾਨ ਵਰਤੋਂ ਆਤੰਕਵਾਦ ਨੂੰ ਸਮਰਥਨ ਦੇਣ ਅਤੇ ਆਪਣੇ ਲੋਕਾਂ 'ਤੇ ਜੁਲਮ ਕਰਨ ਲਈ ਕਰਦਾ ਹੈ।''