ਦੁਨੀਆ ਦੇ ਕੁਝ ਦੇਸ਼ ਆਪਣੀ ਸੁੰਦਰਤਾ ਅਤੇ ਖੁਸ਼ਹਾਲੀ ਲਈ ਜਾਣੇ ਜਾਂਦੇ ਹਨ, ਪਰ ਯੂਰਪ ਦਾ ਇੱਕ ਛੋਟਾ ਜਿਹਾ ਦੇਸ਼, ਲੀਚਟਨਸਟਾਈਨ, ਇਨ੍ਹਾਂ ਸਾਰੇ ਮਾਪਦੰਡਾਂ 'ਤੇ ਵੱਖਰਾ ਹੈ। ਸਵਿਟਜ਼ਰਲੈਂਡ ਅਤੇ ਆਸਟਰੀਆ ਦੇ ਵਿਚਕਾਰ ਸਥਿਤ ਇਸ ਦੇਸ਼ ਦੀ ਆਬਾਦੀ ਸਿਰਫ 30 ਹਜ਼ਾਰ ਦੇ ਆਸ-ਪਾਸ ਹੈ, ਪਰ ਇੱਥੋਂ ਦੀ ਜੀਵਨ ਸ਼ੈਲੀ ਅਤੇ ਸੁਰੱਖਿਆ ਪ੍ਰਣਾਲੀ ਇੰਨੀ ਵਧੀਆ ਹੈ ਕਿ ਇਸਨੂੰ ਦੁਨੀਆ ਦੇ ਸਭ ਤੋਂ ਅਮੀਰ ਅਤੇ ਸੁਰੱਖਿਅਤ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ।ਦੱਸ ਦਈਏ ਕਿ ਲੀਚਟਨਸਟਾਈਨ, ਸਵਿਟਜ਼ਰਲੈਂਡ ਅਤੇ ਆਸਟਰੀਆ ਦੇ ਵਿਚਕਾਰ ਸਥਿਤ ਇੱਕ ਛੋਟਾ ਜਿਹਾ ਦੇਸ਼ ਹੈ, ਜਿਸਨੂੰ ਦੁਨੀਆ ਦੇ ਸਭ ਤੋਂ ਅਮੀਰ ਅਤੇ ਖੁਸ਼ਹਾਲ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਇੱਥੇ ਅਪਰਾਧ ਦਰ ਲਗਭਗ ਜ਼ੀਰੋ ਹੈ। ਪੂਰੇ ਦੇਸ਼ ਵਿੱਚ ਸਿਰਫ਼ 100 ਪੁਲਿਸ ਅਧਿਕਾਰੀ ਹਨ, ਤੇ ਇਸ ਸਮੇਂ ਸਿਰਫ਼ ਸੱਤ ਲੋਕ ਜੇਲ੍ਹ ਵਿੱਚ ਹਨ।ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਦੇਸ਼ ਦੀ ਆਪਣੀ ਭਾਸ਼ਾ ਜਾਂ ਮੁਦਰਾ ਵੀ ਨਹੀਂ ਹੈ। ਇੱਥੇ ਲੋਕ ਸਵਿਸ ਫ੍ਰੈਂਕ ਦੀ ਵਰਤੋਂ ਕਰਦੇ ਹਨ ਤੇ ਜ਼ਿਆਦਾਤਰ ਜਰਮਨ ਬੋਲਦੇ ਹਨ। ਇੱਕ ਅਮੀਰ ਦੇਸ਼ ਹੋਣ ਦੇ ਬਾਵਜੂਦ, ਇੱਥੇ ਕੋਈ ਹਵਾਈ ਅੱਡਾ ਨਹੀਂ ਹੈ, ਇਸ ਲਈ ਲੋਕਾਂ ਨੂੰ ਵਿਦੇਸ਼ ਯਾਤਰਾ ਕਰਨ ਲਈ ਗੁਆਂਢੀ ਦੇਸ਼ ਤੋਂ ਉਡਾਣ ਲੈਣੀ ਪੈਂਦੀ ਹੈ।ਇਸ ਦੇਸ਼ ਦੇ ਲੋਕਾਂ ਨੂੰ ਪੈਸਾ ਕਮਾਉਣ ਲਈ ਨੌਕਰੀ ਜਾਂ ਕੰਮ ਕਰਨ ਦੀ ਜ਼ਰੂਰਤ ਨਹੀਂ ਹੈ। ਇੱਥੇ ਲੋਕ ਰੀਅਲ ਅਸਟੇਟ, ਰਾਇਲਟੀ, ਸੈਰ-ਸਪਾਟਾ ਅਤੇ ਹੋਰ ਕਾਰੋਬਾਰਾਂ ਤੋਂ ਕਮਾਈ ਕਰਦੇ ਹਨ। ਇਸ ਦੇਸ਼ 'ਤੇ ਨਾ ਤਾਂ ਕੋਈ ਬਾਹਰੀ ਕਰਜ਼ਾ ਹੈ ਅਤੇ ਨਾ ਹੀ ਨਾਗਰਿਕਾਂ ਤੋਂ ਬਹੁਤਾ ਟੈਕਸ ਇਕੱਠਾ ਕੀਤਾ ਜਾਂਦਾ ਹੈ। ਦੁਨੀਆ ਭਰ ਦੇ ਲੋਕ ਇੱਥੇ ਕੁਦਰਤੀ ਸੁੰਦਰਤਾ ਦੇਖਣ ਲਈ ਆਉਂਦੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਲੋਕ ਖੁਸ਼ ਰਹਿੰਦੇ ਹਨ ਅਤੇ ਆਪਣਾ ਜ਼ਿਆਦਾਤਰ ਸਮਾਂ ਯਾਤਰਾ ਕਰਨ ਤੇ ਕੁਦਰਤ ਦਾ ਆਨੰਦ ਲੈਣ ਵਿੱਚ ਬਿਤਾਉਂਦੇ ਹਨ। ਕੁਦਰਤੀ ਸੁੰਦਰਤਾ, ਅਪਰਾਧ-ਮੁਕਤ ਸਮਾਜ ਅਤੇ ਆਰਥਿਕ ਖੁਸ਼ਹਾਲੀ ਨੇ ਇਸ ਛੋਟੇ ਜਿਹੇ ਦੇਸ਼ ਨੂੰ ਦੁਨੀਆ ਵਿੱਚ ਆਕਰਸ਼ਕ ਬਣਾਇਆ ਹੈ।ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।