ਟਰੰਪ ਨੇ ਅਨੋਖੀ ਯੋਜਨਾ ਦਾ ਕੀਤਾ ਐਲਾਨ; ਬੋਲੇ–ਭਾਰਤ ਤੋਂ ਮਿਲਣ ਵਾਲਾ ਟੈਕਸ ਅਮਰੀਕੀ ਨਾਗਰਿਕਾਂ 'ਚ ਵੰਡਾਂਗਾ!

Wait 5 sec.

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਵਾਰ ਫਿਰ ਆਪਣੀ ਅਨੋਖੀ ਯੋਜਨਾ ਕਰਕੇ ਚਰਚਾ ਵਿੱਚ ਆ ਗਏ ਹਨ। ਤਾਜ਼ਾ ਰਿਪੋਰਟ ਮੁਤਾਬਕ, ਟਰੰਪ ਸਰਕਾਰ ਨੇ ਭਾਰਤ ਸਮੇਤ ਕਈ ਦੇਸ਼ਾਂ ਉੱਤੇ ਭਾਰੀ ਇੰਪੋਰਟ ਟੈਕਸ (ਟੈਰੀਫ) ਲਗਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਟੈਰੀਫ ਰਾਹੀਂ ਮਿਲਣ ਵਾਲੀ ਰਕਮ ਨੂੰ ਅਮਰੀਕੀ ਨਾਗਰਿਕਾਂ ਵਿੱਚ ‘ਡਿਵਿਡੈਂਡ’ ਵਜੋਂ ਵੰਡਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।ਸਮਾਚਾਰ ਏਜੰਸੀ ਰਾਏਟਰਜ਼ ਅਨੁਸਾਰ, ਟਰੰਪ ਨੇ ਇਸ ਹਫ਼ਤੇ ਭਾਰਤ ਤੋਂ ਆਉਣ ਵਾਲੇ ਇੰਪੋਰਟਸ ਉੱਤੇ 25% ਟੈਰੀਫ ਲਗਾਉਣ ਦੀ ਘੋਸ਼ਣਾ ਕੀਤੀ। ਉਨ੍ਹਾਂ ਸੰਕੇਤ ਦਿੱਤਾ ਕਿ ਇਸ ਟੈਕਸ ਰਾਹੀਂ ਹੋਣ ਵਾਲੀ ਕਮਾਈ ਨੂੰ ਆਮ ਅਮਰੀਕੀ ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਡਿਵਿਡੈਂਡ ਦਾ ਅਰਥ ਹੁੰਦਾ ਹੈ ਨਫੇ ਦਾ ਹਿੱਸਾ ਲੋਕਾਂ ਜਾਂ ਸ਼ੇਅਰਹੋਲਡਰਾਂ ਵਿੱਚ ਵੰਡਣਾ। ਹਾਲਾਂਕਿ ਟਰੰਪ ਨੇ ਇਸ ਯੋਜਨਾ ਬਾਰੇ ਹੋਰ ਵਿਸਥਾਰ ਨਹੀਂ ਦਿੱਤਾ।ਕਿਹੜੇ ਦੇਸ਼ 'ਤੇ ਕਿੰਨਾ ਟੈਰੀਫ਼?ਟਰੰਪ ਦੀ ਨਵੀਂ ਟੈਰੀਫ਼ ਲਿਸਟ ਅਨੁਸਾਰ ਭਾਰਤ ਦੇ ਨਾਲ-ਨਾਲ ਹੋਰ ਕਈ ਦੇਸ਼ਾਂ ਉੱਤੇ ਵੀ ਵੱਖ-ਵੱਖ ਦਰਾਂ 'ਤੇ ਇੰਪੋਰਟ ਟੈਕਸ ਲਗਾਇਆ ਗਿਆ ਹੈ।ਭਾਰਤ 'ਤੇ 25% ਟੈਰੀਫ਼ ਲੱਗੇਗਾ ਜੋ ਕਿ 7 ਅਗਸਤ ਤੋਂ ਲਾਗੂ ਹੋ ਸਕਦਾ ਹੈ।ਯੂਰਪੀ ਯੂਨਿਅਨ ਅਤੇ ਬ੍ਰਿਟੇਨ 'ਤੇ 15%ਜਾਪਾਨ 'ਤੇ 10%ਦੱਖਣੀ ਕੋਰੀਆ 'ਤੇ 5%ਕੈਨੇਡਾ 'ਤੇ 35%ਬ੍ਰਾਜ਼ੀਲ 'ਤੇ 50%ਸਵਿਟਜ਼ਰਲੈਂਡ 'ਤੇ 39%ਤਾਇਵਾਨ 'ਤੇ 20%ਇਸ ਦੇ ਇਲਾਵਾ ਟਰੰਪ ਨੇ 69 ਦੇਸ਼ਾਂ ਅਤੇ ਯੂਰਪੀ ਯੂਨਿਅਨ ਤੋਂ ਆਉਣ ਵਾਲੇ ਸਮਾਨ ਉੱਤੇ ਨਵਾਂ ਇੰਪੋਰਟ ਟੈਕਸ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਨਵਾਂ ਨਿਯਮ 7 ਅਗਸਤ ਤੋਂ ਲਾਗੂ ਹੋਵੇਗਾ।ਸਭ ਤੋਂ ਵੱਧ ਟੈਰੀਫ਼:ਸੀਰੀਆ 'ਤੇ 41%ਲਾਓਸ ਅਤੇ ਮਿਆਨਮਾਰ 'ਤੇ 40%ਇਰਾਕ ਅਤੇ ਸਰਬੀਆ 'ਤੇ 35%ਇਹ ਫੈਸਲਾ ਟਰੰਪ ਦੇ ਐਗਜ਼ਿਕਿਊਟਿਵ ਆਰਡਰ ਰਾਹੀਂ ਲਿਆ ਗਿਆ ਹੈ।ਚੀਨ ਅਤੇ ਅਮਰੀਕਾ ਦਰਮਿਆਨ ਟੈਰੀਫ਼ ਵਿਵਾਦ ਹਾਲੇ ਵੀ ਚੱਲ ਰਿਹਾ ਹੈ। ਪਹਿਲਾਂ ਟਰੰਪ ਨੇ ਚੀਨ ਉੱਤੇ 145% ਤੱਕ ਟੈਰੀਫ਼ ਵਧਾ ਦਿੱਤਾ ਸੀ। ਬਾਅਦ ਵਿੱਚ ਦੋਨਾਂ ਦੇਸ਼ਾਂ ਵਿਚ ਗੱਲਬਾਤ ਸ਼ੁਰੂ ਹੋਈ ਅਤੇ ਟੈਰੀਫ਼ ਘਟਾਉਣ 'ਤੇ ਸਹਿਮਤੀ ਵੀ ਬਣੀ, ਪਰ ਹਜੇ ਤੱਕ ਅੰਤਿਮ ਸੌਦਾ ਨਹੀਂ ਹੋਇਆ। ਅਮਰੀਕਾ ਦੇ ਵਿੱਤ ਮੰਤਰੀ ਸਕਾਟ ਬੇਸੈਂਟ ਨੇ ਕਿਹਾ ਹੈ ਕਿ ਗੱਲਬਾਤ ਜਾਰੀ ਹੈ ਅਤੇ ਅਮਰੀਕਾ ਇੱਕ ਮਜ਼ਬੂਤ ਵਪਾਰਕ ਸਮਝੌਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।