ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਆਪਣੀ ਹੀ ਪਾਰਟੀ ਦੇ ਆਗੂਆਂ ਵਿੱਚ ਹਲਚਲ ਮਚਾ ਦਿੱਤੀ ਹੈ। ਵੜਿੰਗ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਇਸ ਵਾਰੀ 117 ਸੀਟਾਂ ਵਿੱਚੋਂ 80 ਸੀਟਾਂ ‘ਤੇ ਨਵੇਂ ਚਿਹਰਿਆਂ ਨੂੰ ਟਿਕਟ ਦਿੱਤੀ ਜਾਵੇਗੀ। ਸਪਸ਼ਟ ਹੈ ਕਿ ਇਨ੍ਹਾਂ ਸੀਟਾਂ ‘ਤੇ ਪਿਛਲੀ ਵਾਰੀ 2022 ਵਿੱਚ ਚੋਣ ਲੜੇ ਆਗੂਆਂ ਦੀ ਟਿਕਟ ਕੱਟੀ ਜਾਵੇਗੀ। ਵੜਿੰਗ ਨੇ ਦੱਸਿਆ ਕਿ ਉਹ ਇਸ ਪ੍ਰਸਤਾਵ ਨੂੰ ਰਾਹੁਲ ਗਾਂਧੀ ਕੋਲ ਲੈ ਕੇ ਜਾਣਗੇ। ਇਹ ਉਹ ਨੌਜਵਾਨ ਹੋਣਗੇ ਜੋ ਪਹਿਲੀ ਵਾਰੀ ਚੋਣ ਲੜਨਗੇ।CM ਚਿਹਰੇ ਨੂੰ ਲੈ ਕੇ ਆਖੀ ਇਹ ਗੱਲਇਸ ਤੋਂ ਇਲਾਵਾ, ਵੜਿੰਗ ਨੇ CM ਚਿਹਰੇ ਨੂੰ ਲੈ ਕੇ ਵੀ ਸਪਸ਼ਟ ਕੀਤਾ ਕਿ ਸੈਲਫ਼ ਡਿਕਲੇਅਰਡ ਬੰਦਾ CM ਨਹੀਂ ਬਣੇਗਾ, ਇਹ ਗੱਲ ਲਿਖਵਾਉ ਕੇ ਰੱਖੋ। ਰਾਜਾ ਵੜਿੰਗ ਦੇ ਅਨੁਸਾਰ, CM ਚਿਹਰਾ ਘੋਸ਼ਿਤ ਕਰਨ ਦਾ ਅਧਿਕਾਰ ਸਿਰਫ਼ ਰਾਹੁਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਕੋਲ ਹੈ ਅਤੇ ਕਿਸੇ ਹੋਰ ਕੋਲ ਇਹ ਅਧਿਕਾਰ ਨਹੀਂ ਹੈ। ਉਨ੍ਹਾਂ ਨੇ ਅੱਗੇ ਕਿਹਾ- 'ਮੇਰੇ ਅਨੁਸਾਰ ਜੋ ਵਿਅਕਤੀ ਆਪਣੇ ਆਪ ਨੂੰ CM ਚਿਹਰਾ ਦਿਖਾਏਗਾ, ਉਸ ਨੂੰ ਨੁਕਸਾਨ ਹੋਵੇਗਾ। ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਇਸ ਗੱਲ ਤੋਂ ਨਾਰਾਜ਼ ਹਨ। ਉਨ੍ਹਾਂ ਕਿਹਾ ਕਿ ਜੋ ਵੀ ਆਪਣੇ ਆਪ ਨੂੰ ਸੈਲਫ਼ ਡਿਕਲੇਅਰ ਕਰਕੇ ਮੁੱਖ ਮੰਤਰੀ ਬਣਨ ਦਾ ਦਾਅਵਾ ਕਰੇਗਾ, ਉਹ ਕਦੇ ਵੀ ਮੁੱਖ ਮੰਤਰੀ ਨਹੀਂ ਬਣੇਗਾ। ਮੇਰੇ ਕੋਲ ਲਿਖਵਾਕੇ ਰੱਖੋ। ਜੋ ਵਿਅਕਤੀ ਆਪਣੇ ਆਪ ਨੂੰ ਮੁੱਖ ਮੰਤਰੀ ਦਿਖਾ ਰਿਹਾ ਹੈ, ਉਹ ਬਿਲਕੁਲ ਮੁੱਖ ਮੰਤਰੀ ਨਹੀਂ ਬਣੇਗਾ''। ਰਾਜਾ ਵੜਿੰਗ ਨੇ ਇਸ ਬਿਆਨ ਰਾਹੀਂ ਚਰਨਜੀਤ ਸਿੰਘ ਚੰਨੀ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ।ਰਾਜਾ ਵੜਿੰਗ ਦੇ ਇਸ ਬਿਆਨ ਤੋਂ ਬਾਅਦ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਕਿਹਾ ਕਿ ਰਾਜਾ ਵੜਿੰਗ ਸਹੀ ਕਹਿ ਰਹੇ ਹਨ, ਸੋਸ਼ਲ ਮੀਡੀਆ ‘ਤੇ ਆਪਣੇ ਆਪ ਨੂੰ ਸੀਐਮ ਪ੍ਰੋਜੈਕਟ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਅਜਿਹਾ ਕੁਝ ਨਹੀਂ ਕਿਹਾ। ਪਰ ਸੀਐਮ ਚਿਹਰੇ ਦੀ ਦੌੜ ਵਿੱਚ ਚੰਨੀ ਹੀ ਹਨ ਅਤੇ ਕੋਈ ਹੋਰ ਦੌੜ ਵਿੱਚ ਨਹੀਂ ਹੈ। ਹਾਲਾਂਕਿ, ਸਿਰਫ਼ ਵਿਧਾਇਕ ਹੀ ਤੈਅ ਕਰਦੇ ਹਨ ਕਿ ਮੁੱਖ ਮੰਤਰੀ ਕੌਣ ਬਣੇਗਾ।