Andhra Live in Partner Murder: ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੇ ਲਿਵ-ਇਨ ਪਾਰਟਨਰ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਸਾਥੀ ਨੇ ਸੈਕਸ ਪਾਰਟਨਰ ਬਣਨ ਤੋਂ ਮਨ੍ਹਾ ਕਰ ਦਿੱਤਾ ਸੀ।ਪੁਲਿਸ ਨੇ ਵੀਰਵਾਰ (17 ਜੁਲਾਈ, 2025) ਨੂੰ ਦੱਸਿਆ ਕਿ ਉਸ ਦੇ ਲਿਵ-ਇਨ ਪਾਰਟਨਰ ਨੇ 24 ਸਾਲਾ ਕੁੜੀ ਨੂੰ ਕਥਿਤ ਤੌਰ 'ਤੇ ਉਸ ਸਮੇਂ ਮਾਰ ਦਿੱਤਾ ਜਦੋਂ ਉਸ ਨੇ ਦੇਹ ਵਪਾਰ ਵਿੱਚ ਉਸ ਦਾ ਸਾਥ ਦੇਣ ਤੋਂ ਮਨ੍ਹਾ ਕਰ ਦਿੱਤਾ। ਇਹ ਘਟਨਾ 16 ਜੁਲਾਈ ਨੂੰ ਰਾਤ 10:30 ਵਜੇ ਦੇ ਕਰੀਬ ਘਰੇਲੂ ਝਗੜੇ ਤੋਂ ਬਾਅਦ ਵਾਪਰੀ।ਕੀ ਹੈ ਪੂਰਾ ਮਾਮਲਾ?ਡਿਪਟੀ ਸੁਪਰਡੈਂਟ ਆਫ਼ ਪੁਲਿਸ ਐਸ ਮੁਰਾਲੀਮੋਹਨ ਨੇ ਦੱਸਿਆ ਕਿ ਔਰਤ ਆਪਣੇ ਬੱਚੇ ਦੇ ਜਨਮ ਤੋਂ ਬਾਅਦ ਆਪਣੇ ਪਤੀ ਤੋਂ ਵੱਖ ਹੋ ਗਈ ਸੀ ਅਤੇ ਵਿਜੇਵਾੜਾ ਦੇ ਇੱਕ ਮਕੈਨਿਕ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣ ਲੱਗ ਪਈ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਕਥਿਤ ਤੌਰ 'ਤੇ ਸ਼ਰਾਬੀ ਹੈ ਅਤੇ ਅਕਸਰ ਔਰਤ 'ਤੇ ਬੇਵਫ਼ਾਈ ਦਾ ਦੋਸ਼ ਲਗਾ ਕੇ ਕੁੱਟਮਾਰ ਕਰਦਾ ਸੀ। ਘਟਨਾ ਵਾਲੇ ਦਿਨ, ਔਰਤ ਆਪਣੀ ਮਾਂ ਦੇ ਘਰ ਵਾਪਸ ਆਈ ਸੀ ਜਿੱਥੇ ਉਸਦਾ ਭਰਾ ਅਤੇ ਦੋਸ਼ੀ ਵੀ ਮੌਜੂਦ ਸਨ।ਮਹਿਲਾ ਅਤੇ ਦੋਸ਼ੀ ਵਿਚਕਾਰ ਝਗੜਾ ਉਦੋਂ ਵੱਧ ਗਿਆ ਜਦੋਂ ਆਦਮੀ ਨੇ ਉਸ ‘ਤੇ ਕਥਿਤ ਤੌਰ 'ਤੇ ਸੈਕਸ ਵਰਕ ਕਰਨ ਲਈ ਦਬਾਅ ਪਾਇਆ। ਪੁਲਿਸ ਨੇ ਕਿਹਾ ਕਿ ਉਸ ਨੇ ਔਰਤ ਦੀ ਮਾਂ ਅਤੇ ਭਰਾ 'ਤੇ ਵੀ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਦੋਂ ਔਰਤ ਨੇ ਉਸ ਨੂੰ ਰੋਕਿਆ ਤਾਂ ਉਸ ਨੇ ਉਸਦੀ ਛਾਤੀ ਅਤੇ ਪੱਟਾਂ 'ਤੇ ਵਾਰ-ਵਾਰ ਚਾਕੂ ਨਾਲ ਹਮਲਾ ਕੀਤਾ।ਪੁਲਿਸ ਨੇ ਦੋਸ਼ੀ ਵਿਰੁੱਧ ਭਾਰਤੀ ਦੰਡ ਵਿਧਾਨ (BNS) ਦੀ ਧਾਰਾ 103 (ਕਤਲ) ਅਤੇ 109 (ਕਤਲ ਦੀ ਕੋਸ਼ਿਸ਼) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਦੋਸ਼ੀ ਫਿਲਹਾਲ ਫਰਾਰ ਹੈ, ਅਤੇ ਉਸਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਜਾਰੀ ਹੈ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।