Crime News: ਉੱਤਰ ਪ੍ਰਦੇਸ਼ ਦੇ ਓਰੱਈਆ ਵਿੱਚ ਜ਼ਮੀਨ ‘ਤੇ ਕਬਜ਼ਾ ਕਰਨ ਲਈ ਸਰਕਾਰੀ ਰਿਕਾਰਡ ਵਿੱਚ ਅਜਿਹੀ ਹੇਰਾਫੇਰੀ ਕੀਤੀ ਗਈ ਕਿ ਇੱਕ ਔਰਤ 8 ਸਾਲ ਦੀ ਉਮਰ ਵਿੱਚ ਹੀ ਤਿੰਨ ਪੁੱਤਰਾਂ ਦੀ ਮਾਂ ਬਣ ਗਈ। ਇਹ ਮਾਮਲਾ ਰਾਮਨਗਰ ਪਿੰਡ ਦਾ ਹੈ, ਜਿੱਥੇ ਕਮਲੇਸ਼ ਨਾਮ ਦੀ ਇੱਕ ਵਿਧਵਾ ਦੇ ਮ੍ਰਿਤਕ ਪਤੀ ਦਾ ਫਰਜ਼ੀ ਦੂਜਾ ਵਿਆਹ ਕਰਵਾ ਦਿੱਤਾ ਗਿਆ।ਕਮਲੇਸ਼ ਨੇ ਦੱਸਿਆ ਕਿ ਉਸ ਦੇ ਪਤੀ ਦੀ 2021 ਵਿੱਚ ਮੌਤ ਹੋ ਗਈ ਸੀ ਅਤੇ ਫਿਰ ਥੋੜੇ ਸਮੇਂ ਬਾਅਦ ਹੀ ਉਸ ਦੀ ਧੀ ਦੀ ਵੀ ਮੌਤ ਹੋ ਗਈ ਸੀ। ਇਸ ਤੋਂ ਬਾਅਦ, ਉਸ ਦੇ ਸਹੁਰਿਆਂ ਨੇ ਉਸਨੂੰ ਘਰੋਂ ਕੱਢ ਦਿੱਤਾ, ਜਿਸ ਤੋਂ ਬਾਅਦ ਉਹ ਹੁਣ ਆਪਣੇ ਪੇਕੇ ਰਹਿ ਰਹੀ ਸੀ।ਕਮਲੇਸ਼ ਦਾ ਦੋਸ਼ ਹੈ ਕਿ ਉਸਦੇ ਜੇਠ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਉਸ ਦੇ ਮ੍ਰਿਤਕ ਪਤੀ ਦੀ ਇੱਕ ਜਾਅਲੀ ਪਤਨੀ ਬਣਾਈ ਜਿਸ ਦਾ ਨਾਮ 'ਗੁੱਡੀ ਦੇਵੀ' ਅਤੇ ਉਸਦੇ ਤਿੰਨ ਪੁੱਤਰ- ਸ਼ਿਵ ਪੂਜਨ, ਸੋਨੂੰ, ਪੱਪੂ ਬਣਾ ਦਿੱਤੇ। ਪੰਚਾਇਤ ਸਕੱਤਰ ਦੀ ਮਿਲੀਭੁਗਤ ਨਾਲ ਇਹ ਨਾਮ ਡੈਥ ਸਰਟੀਫਿਕੇਟ ਅਤੇ ਪਰਿਵਾਰਕ ਰਜਿਸਟਰ ਵਿੱਚ ਵੀ ਚੜ੍ਹਾ ਦਿੱਤੇ ਗਏ।ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਰਜਿਸਟਰ ਵਿੱਚ 'ਗੁੱਡੀ ਦੇਵੀ' ਦੀ ਜਨਮ ਮਿਤੀ 1 ਜਨਵਰੀ 1984 ਦਿਖਾਈ ਗਈ ਹੈ, ਅਤੇ ਉਸ ਦੇ ਵੱਡੇ ਪੁੱਤਰ ਦੀ ਜਨਮ ਮਿਤੀ 1 ਜੂਨ 1989, ਦੂਜੇ ਪੁੱਤਰ ਦੀ ਜਨਮ ਮਿਤੀ 1 ਜੂਨ 1990 ਅਤੇ ਤੀਜੇ ਪੁੱਤਰ ਦੀ ਜਨਮ ਮਿਤੀ 14 ਮਈ 1992 ਹੈ। ਯਾਨੀ ਕਾਗਜ਼ਾਂ 'ਤੇ, 'ਗੁੱਡੀ' ਸਿਰਫ਼ ਪੰਜ ਸਾਲ ਦੀ ਉਮਰ ਵਿੱਚ ਮਾਂ ਬਣ ਗਈ ਸੀ ਅਤੇ ਜਦੋਂ ਉਹ ਅੱਠ ਸਾਲ ਦੀ ਸੀ, ਉਦੋਂ ਤੱਕ ਉਸ ਦੇ ਤਿੰਨ ਬੱਚੇ ਹੋ ਗਏ ਸਨ।ਕਮਲੇਸ਼ ਨੇ ਇਸ ਧੋਖਾਧੜੀ ਸਬੰਧੀ ਕੁੱਲ 12 ਲੋਕਾਂ ਵਿਰੁੱਧ ਸ਼ਿਕਾਇਤ ਕੀਤੀ ਹੈ। ਬਲਾਕ ਵਿਕਾਸ ਅਧਿਕਾਰੀ ਅਜਿਤਮਲ ਅਤੁਲ ਯਾਦਵ ਨੇ ਕਿਹਾ ਕਿ ਸੀਡੀਓ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।