ਬ੍ਰੈਸਟ ਮਿਲਕ ਵੇਚ ਕੇ ਰੋਜ਼ ਕਮਾ ਰਹੀ ₹66 ਹਜ਼ਾਰ ਰੁਪਏ, ਹੁਣ ਤੱਕ ਵੇਚਤਾ 100 ਲੀਟਰ ਤੋਂ ਜ਼ਿਆਦਾ ਦੁੱਧ

Wait 5 sec.

Breast Milk Business: ਅਮਰੀਕਾ ਦੀ ਕੀਰਾ ਵਿਲੀਅਮਜ਼ ਮਾਂ ਬਣਨ ਤੋਂ ਬਾਅਦ ਬਚਿਆ ਹੋਇਆ ਬ੍ਰੇਸਟ ਮਿਲਕ ਵੇਚ ਕੇ ਰੋਜ਼ ਲਗਭਗ ₹66,000 ਰੁਪਏ ਕਮਾ ਰਹੀ ਹੈ। ਉਹ ਹੁਣ ਤੱਕ ਫੇਸਬੁੱਕ 'ਤੇ 100 ਲੀਟਰ ਤੋਂ ਵੱਧ ਦੁੱਧ ਵੇਚ ਚੁੱਕੀ ਹੈ। ਉਸ ਦੀਆਂ ਗਾਹਕ ਉਹ ਮਾਵਾਂ ਹਨ, ਜਿਨ੍ਹਾਂ ਦਾ ਦੁੱਧ ਨਹੀਂ ਬਣਦਾ ਹੈ।ਜਿੰਮ ਜਾਣ ਵਾਲੇ ਬਾਡੀ ਬਿਲਡਰ ਅਤੇ ਪਹਿਲਵਾਨ ਵੀ ਉਸ ਦੇ ਗਾਹਕਪਰ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਜਿੰਮ ਜਾਣ ਵਾਲੇ ਬਾਡੀ ਬਿਲਡਰ ਅਤੇ ਪਹਿਲਵਾਨ ਵੀ ਉਸ ਦੇ ਗਾਹਕ ਹਨ। ਇਹ ਲੋਕ ਮਾਂ ਦੇ ਦੁੱਧ ਨੂੰ 'ਕੁਦਰਤੀ ਪ੍ਰੋਟੀਨ ਸ਼ੇਕ' ਸਮਝ ਕੇ ਪੀਂਦੇ ਹਨ ਅਤੇ ਇਸ ਦੇ ਲਈ ਆਮ ਨਾਲੋਂ ਵੱਧ ਪੈਸੇ ਵੀ ਦਿੰਦੇ ਹਨ।ਕਿਵੇਂ ਸ਼ੁਰੂ ਕੀਤਾ ਆਹ ਧੰਦਾ ਅਤੇ ਵੱਧ ਗਈ ਮੰਗ?ਡਾਕਟਰਾਂ ਦੇ ਅਨੁਸਾਰ, ਨਵਜੰਮੇ ਬੱਚਿਆਂ ਨੂੰ 6 ਮਹੀਨਿਆਂ ਤੱਕ ਸਿਰਫ਼ ਮਾਂ ਦਾ ਦੁੱਧ ਹੀ ਪਿਲਾਉਣਾ ਚਾਹੀਦਾ ਹੈ, ਪਰ ਬਹੁਤ ਸਾਰੀਆਂ ਔਰਤਾਂ ਦਾ ਜ਼ਿਆਦਾ ਦੁੱਧ ਬਣਦਾ ਹੈ, ਜਿਸਨੂੰ ਉਨ੍ਹਾਂ ਨੂੰ ਕੱਢਣਾ ਪੈਂਦਾ ਹੈ। ਪਹਿਲਾਂ ਇਹ ਦੁੱਧ ਬੇਕਾਰ ਜਾਂਦਾ ਸੀ ਪਰ ਹੁਣ ਵਿਦੇਸ਼ ਵਿੱਚ ਬਹੁਤ ਸਾਰੀਆਂ ਔਰਤਾਂ ਇਸ ਨੂੰ ਵੇਚ ਕੇ ਪੈਸਾ ਕਮਾਂ ਰਹੀਆਂ ਹਨ। ਬ੍ਰੈਸਟ ਮਿਲਕ ਨੂੰ ਹਮੇਸ਼ਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾਬ੍ਰੈਸਟ ਮਿਲਕ ਨੂੰ ਹਮੇਸ਼ਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਮੰਨਿਆ ਜਾਂਦਾ ਰਿਹਾ ਹੈ, ਜਿਸ ਵਿੱਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਹੁੰਦੇ ਹਨ। ਕੋਵਿਡ-19 ਮਹਾਂਮਾਰੀ ਦੌਰਾਨ, ਜਦੋਂ ਵਿਗਿਆਨੀਆਂ ਨੇ ਇਸ ਦੇ ਐਂਟੀਬਾਡੀ ਗੁਣਾਂ ਨੂੰ ਦੇਖਿਆ, ਤਾਂ ਇਸ ਦੀ ਮੰਗ ਹੋਰ ਵੀ ਵੱਧ ਗਈ। ਲੋਕ ਇਸਨੂੰ 'ਸੁਪਰਫੂਡ' ਵਜੋਂ ਦੇਖਣ ਲੱਗ ਪਏ। ਹਾਲਾਂਕਿ, ਕੀਰਾ ਨੂੰ ਪੁਰਸ਼ ਗਾਹਕਾਂ ਨਾਲ ਡੀਲ ਕਰਨ ਵੇਲੇ ਸਾਵਧਾਨ ਰਹਿਣਾ ਪੈਂਦਾ ਹੈ, ਕਿਉਂਕਿ ਕਈ ਵਾਰ ਗਲਤ ਇਰਾਦਿਆਂ ਵਾਲੇ ਲੋਕ ਵੀ ਉਸ ਨਾਲ ਸੰਪਰਕ ਕਰਦੇ ਹਨ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।