ਉੱਤਰ ਪ੍ਰਦੇਸ਼ ਦੇ ਕਾਨਪੁਰ ਕਮਿਸ਼ਨਰੇਟ ਤੋਂ ਪਿਛਲੇ ਛੇ ਮਹੀਨਿਆਂ ਤੋਂ ਲਗਭਗ 161 ਪੁਲਿਸ ਕਰਮਚਾਰੀ ਲਾਪਤਾ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਕਿਹਾ ਕਿ ਇਹ ਲਾਪਤਾ ਪੁਲਿਸ ਕਰਮਚਾਰੀ ਨਾ ਤਾਂ ਉਨ੍ਹਾਂ ਦੇ ਪਤੇ 'ਤੇ ਮਿਲਦੇ ਹਨ ਅਤੇ ਨਾ ਹੀ ਉਨ੍ਹਾਂ ਦੇ ਪਿੰਡਾਂ ਵਿੱਚ, ਇੱਥੋਂ ਤੱਕ ਕਿ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਹਨ, ਜਿਸ ਕਾਰਨ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪੁਲਿਸ ਕਰਮਚਾਰੀ ਕੁੰਭ ਮੇਲੇ ਵਿੱਚ ਡਿਊਟੀ ਤੋਂ ਬਾਅਦ ਲਾਪਤਾ ਹਨ ਤੇ ਕਈ 6 ਮਹੀਨਿਆਂ ਤੋਂ ਲਾਪਤਾ ਹਨ।ਵੱਖ-ਵੱਖ ਡਿਊਟੀਆਂ 'ਤੇ ਜਾਣ ਤੋਂ ਬਾਅਦ 41 ਪੁਲਿਸ ਕਰਮਚਾਰੀ ਹੋਏ 'ਲਾਪਤਾ'ਵਿਭਾਗੀ ਕਾਰਵਾਈ ਤੋਂ ਬਾਅਦ 39 ਪੁਲਿਸ ਕਰਮਚਾਰੀ 'ਡਿਲੋਕੇਟਿਡ'ਛੁੱਟੀ ਲੈਣ ਤੋਂ ਬਾਅਦ 34 ਪੁਲਿਸ ਕਰਮਚਾਰੀ ਗੈਰਹਾਜ਼ਰ27 ਪੁਲਿਸ ਕਰਮਚਾਰੀ ਬਿਮਾਰ ਛੁੱਟੀ 'ਤੇ ਗਏ ਪਰ ਵਾਪਸ ਨਹੀਂ ਆਏਛੇ ਮਹੀਨਿਆਂ ਬਾਅਦ ਵੀ 20 ਪੁਲਿਸ ਕਰਮਚਾਰੀ ਦੂਜੇ ਜ਼ਿਲ੍ਹਿਆਂ ਤੋਂ ਵਾਪਸ ਨਹੀਂ ਆਏਦੋ ਨੋਟਿਸਾਂ ਤੋਂ ਬਾਅਦ ਵੀ ਕੋਈ ਜਵਾਬ ਨਹੀਂਪੁਲਿਸ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਲਾਪਤਾ ਪੁਲਿਸ ਕਰਮਚਾਰੀਆਂ ਨੂੰ ਦੋ ਵਾਰ ਨੋਟਿਸ ਭੇਜੇ ਹਨ, ਪਰ ਦੂਜੇ ਪਾਸਿਓਂ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ। ਸੀਨੀਅਰ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਯੂਪੀ ਪੁਲਿਸ ਹੈੱਡਕੁਆਰਟਰ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਪੁਲਿਸ ਕਰਮਚਾਰੀ ਬਿਨਾਂ ਦੱਸੇ ਲੰਬੀਆਂ ਛੁੱਟੀਆਂ 'ਤੇ ਚਲੇ ਜਾਂਦੇ ਹਨ, ਉਹ ਅਕਸਰ ਵਾਪਸੀ 'ਤੇ ਕਿਸੇ ਸੀਨੀਅਰ ਅਧਿਕਾਰੀ ਦਾ ਪੱਤਰ ਜਾਂ ਗੰਭੀਰ ਬਿਮਾਰੀ ਲੈ ਕੇ ਆਉਂਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਨੌਕਰੀ ਬਹਾਲ ਹੋ ਜਾਂਦੀ ਹੈ।ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :