ਦੁੱਧ ਦਾ ਰੇਟ ਵਧਾਉਣ ਨੂੰ ਲੈ ਕੇ ਕਿਸਾਨਾਂ ਦਾ ਅਨੋਖਾ ਪ੍ਰਦਰਸ਼ਨ, ਸੜਕਾਂ 'ਤੇ ਡੋਲ੍ਹਿਆਂ ਸੈਂਕੜੇ ਲੀਟਰ ਦੁੱਧ, ਪੁਲਿਸ ਨੇ ਮਾਮਲਾ ਕੀਤਾ ਦਰਜ

Wait 5 sec.

Farmer News: ਦੁੱਧ ਦੀ ਖਰੀਦ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਗੁਜਰਾਤ ਦੇ ਸਾਬਰਕਾਂਠਾ ਜ਼ਿਲ੍ਹੇ ਵਿੱਚ ਡੇਅਰੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੇ ਸਾਬਰ ਡੇਅਰੀ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਹ ਅੰਦੋਲਨ 14 ਜੁਲਾਈ ਨੂੰ ਸ਼ੁਰੂ ਹੋਇਆ ਅਤੇ ਕੁਝ ਹੀ ਸਮੇਂ ਵਿੱਚ ਹਿੰਸਕ ਹੋ ਗਿਆ, ਜਿਸ ਵਿੱਚ ਸੈਂਕੜੇ ਲੀਟਰ ਦੁੱਧ ਸੜਕਾਂ 'ਤੇ ਡੁੱਲ੍ਹਿਆ ਗਿਆ ਤੇ ਡੇਅਰੀ ਦਾ ਮੁੱਖ ਗੇਟ ਤੋੜ ਦਿੱਤਾ ਗਿਆ। ਪੁਲਿਸ ਨਾਲ ਝੜਪ ਵਿੱਚ ਇੱਕ ਪਸ਼ੂ ਪਾਲਕ ਦੀ ਮੌਤ ਹੋ ਗਈ। ਇਸ ਘਟਨਾ ਨੇ ਪੂਰੇ ਰਾਜ ਵਿੱਚ ਹਫੜਾ-ਦਫੜੀ ਮਚਾ ਦਿੱਤੀ ਹੈ।ਹੰਮਤਨਗਰ-ਤਾਲੋਦ ਮੁੱਖ ਸੜਕ 'ਤੇ ਹਜ਼ਾਰਾਂ ਪਸ਼ੂ ਪਾਲਕਾਂ ਨੇ ਸੜਕ ਜਾਮ ਕਰ ਦਿੱਤੀ। ਉਨ੍ਹਾਂ ਨੇ ਇਮਾਰਤ ਨੂੰ ਨੁਕਸਾਨ ਪਹੁੰਚਾਇਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ 'ਤੇ ਪੱਥਰਬਾਜ਼ੀ ਕੀਤੀ, ਜਿਸ ਵਿੱਚ ਤਿੰਨ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਤੇ ਚਾਰ ਪੁਲਿਸ ਵਾਹਨਾਂ ਨੂੰ ਨੁਕਸਾਨ ਪਹੁੰਚਿਆ। ਭੀੜ ਨੂੰ ਰੋਕਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਲਗਭਗ 50 ਅੱਥਰੂ ਗੈਸ ਦੇ ਗੋਲੇ ਸੁੱਟੇ। ਇਸ ਕਾਰਵਾਈ ਵਿੱਚ, ਅਸ਼ੋਕ ਚੌਧਰੀ ਨਾਮ ਦੇ ਇੱਕ ਪਸ਼ੂ ਪਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਤਣਾਅ ਹੋਰ ਵਧ ਗਿਆ। ਵੀਡੀਓ ਦੇਖੋ।गुजरात, बनासकांठा, सरकार की गलत नीति से दुग्ध उत्पादकों को लागत तक नहीं मिल रहा।आक्रोशित दुग्ध वालों ने दूध सड़क पर बहा दिया। pic.twitter.com/ANK56oLxtS— Shambhu Kumar (@shambhuKRS25) July 20, 2025ਪੁਲਿਸ ਨੇ ਹਿੰਸਾ, ਪੱਥਰਬਾਜ਼ੀ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਵਿੱਚ 1000 ਲੋਕਾਂ ਵਿਰੁੱਧ ਐਫਆਈਆਰ ਦਰਜ ਕੀਤੀ, ਜਿਨ੍ਹਾਂ ਵਿੱਚ ਸਾਬਰ ਡੇਅਰੀ ਦੇ ਡਾਇਰੈਕਟਰ ਅਤੇ ਸਾਬਕਾ ਕਾਂਗਰਸ ਵਿਧਾਇਕ ਜਸ਼ੂਭਾਈ ਪਟੇਲ ਵੀ ਸ਼ਾਮਲ ਹਨ। ਹੁਣ ਤੱਕ 47 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਪਸ਼ੂ ਪਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਲਾਗਤਾਂ (ਚਾਰਾ, ਖਣਿਜ ਪਦਾਰਥ ਅਤੇ ਹੋਰ ਖਰਚੇ) ਵਧ ਰਹੀਆਂ ਹਨ ਪਰ ਸਾਬਰ ਡੇਅਰੀ ਦੁੱਧ ਦੀ ਉਚਿਤ ਕੀਮਤ ਨਹੀਂ ਦੇ ਰਹੀ ਹੈ। ਉਹ 20-25% ਦਾ ਵਾਧਾ ਚਾਹੁੰਦੇ ਹਨ, ਜਦੋਂ ਕਿ ਡੇਅਰੀ ਨੇ ਕੀਮਤ ਵਿੱਚ ਸਿਰਫ਼ 9-10% ਦਾ ਵਾਧਾ ਕੀਤਾ ਹੈ, ਜੋ ਕਿ ਮਹਿੰਗਾਈ ਅਤੇ ਲਾਗਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਫ਼ੀ ਨਹੀਂ ਹੈ।ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।