ਕਤਰ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀਆਂ ਸੀਜ਼ਫਾਇਰ ਵਾਰਤਾਲਾਪ ਦਰਮਿਆਨ ਵੀ ਗਾਜਾ ਵਿੱਚ ਹਿੰਸਾ ਰੁਕਣ ਦਾ ਨਾਮ ਨਹੀਂ ਲੈ ਰਹੀ। ਐਤਵਾਰ (20 ਜੁਲਾਈ 2025) ਨੂੰ ਉੱਤਰੀ ਗਾਜਾ ਵਿੱਚ ਇਜ਼ਰਾਈਲੀ ਗੋਲਾਬਾਰੀ ਵਿੱਚ ਸੰਯੁਕਤ ਰਾਸ਼ਟਰ ਦੀ ਰਾਹਤ ਸਮੱਗਰੀ ਦੀ ਉਡੀਕ ਕਰ ਰਹੇ 67 ਫਿਲੀਸਤੀਨੀ ਮਾਰੇ ਗਏ। ਗਾਜਾ ਦੇ ਸਿਹਤ ਮੰਤਰਾਲੇ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਾਰੇ ਗਏ ਲੋਕਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।ਇਜ਼ਰਾਈਲੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੇ ਖ਼ਤਰੇ ਦੀ ਆਸ਼ੰਕਾ ਦੇ ਚਲਦਿਆਂ ਚੇਤਾਵਨੀ ਵੱਜੋਂ ਗੋਲੀਆਂ ਚਲਾਈਆਂ। ਉਹਨਾਂ ਦਾ ਦਾਅਵਾ ਹੈ ਕਿ ਰਾਹਤ ਲਿਜਾ ਰਹੇ ਟਰੱਕਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਸੀ ਅਤੇ ਮਰਨ ਵਾਲਿਆਂ ਦੀ ਗਿਣਤੀ ਨੂੰ ਵਧਾ ਚਾੜ੍ਹਾ ਕੇ ਦੱਸਿਆ ਜਾ ਰਿਹਾ ਹੈ।ਭੁੱਖਮਰੀ ਦਾ ਖ਼ਤਰਾ ਵੱਧ ਰਿਹਾਸੰਯੁਕਤ ਰਾਸ਼ਟਰ ਦੀ ਏਜੰਸੀ WFP (ਵਰਲਡ ਫੂਡ ਪ੍ਰੋਗਰਾਮ) ਨੇ ਕਿਹਾ ਕਿ ਜਦੋਂ ਉਹਨਾਂ ਦੇ 25 ਟਰੱਕਾਂ ਦਾ ਕਾਫਿਲਾ ਗਾਜਾ 'ਚ ਦਾਖਲ ਹੋਇਆ, ਤਾਂ ਭੁੱਖੀ ਭੀੜ ਇਕੱਠੀ ਹੋ ਗਈ। ਉਸੇ ਵੇਲੇ ਗੋਲਾਬਾਰੀ ਹੋਈ। ਦੂਜੇ ਪਾਸੇ, ਗਾਜਾ ਦੇ ਵਸਨੀਕਾਂ ਨੇ ਦੱਸਿਆ ਕਿ ਹੁਣ ਆਟਾ ਵਰਗੀਆਂ ਆਧਾਰਭੂਤ ਚੀਜ਼ਾਂ ਮਿਲਣੀਆਂ ਮੁਸ਼ਕਲ ਹੋ ਗਈਆਂ ਹਨ।ਨੋਪ ਲਿਓ ਨੇ ਗਾਜਾ ਦੇ ਕੈਥੋਲਿਕ ਚਰਚ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ, ਜਿਸ ਵਿੱਚ ਤਿੰਨ ਲੋਕ ਮਾਰੇ ਗਏ ਸਨ। ਉਨ੍ਹਾਂ ਨੇ "ਜੰਗ ਦੀ ਬਰਬਰਤਾ" ਨੂੰ ਖਤਮ ਕਰਨ ਦੀ ਅਪੀਲ ਕੀਤੀ ਹੈ।ਸੰਯੁਕਤ ਰਾਸ਼ਟਰ ਅਤੇ ਗਾਜਾ ਦੇ ਸਿਹਤ ਮੰਤਰਾਲੇ ਨੇ ਚੇਤਾਵਨੀ ਦਿੱਤੀ ਹੈ ਕਿ ਗਾਜਾ ਹੁਣ ਭੁੱਖਮਰੀ ਦੇ ਕਿਨਾਰੇ ਪਹੁੰਚ ਚੁੱਕਾ ਹੈ। ਹੁਣ ਤੱਕ 71 ਬੱਚਿਆਂ ਦੀ ਮੌਤ ਕੁਪੋਸ਼ਣ ਕਾਰਨ ਹੋ ਚੁੱਕੀ ਹੈ ਅਤੇ 60 ਹਜ਼ਾਰ ਬੱਚੇ ਕੁਪੋਸ਼ਣ ਦੇ ਲੱਛਣਾਂ ਨਾਲ ਜੂਝ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ 18 ਲੋਕ ਭੁੱਖ ਨਾਲ ਮਰ ਚੁੱਕੇ ਹਨ। ਐਤਵਾਰ ਨੂੰ ਇਜ਼ਰਾਈਲੀ ਫੌਜ ਨੇ ਗਾਜਾ ਦੇ ਦੀਰ ਅਲ-ਬਲਾਹ ਇਲਾਕੇ 'ਚ ਪੱਤਰੇ ਸੁੱਟੇ, ਜਿਨ੍ਹਾਂ ਰਾਹੀਂ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ।ਗਾਜਾ ਸਿਹਤ ਮੰਤ੍ਰਾਲੇ ਮੁਤਾਬਕ, ਹੁਣ ਤੱਕ ਇਸ ਝਗੜੇ ਵਿੱਚ 58 ਹਜ਼ਾਰ ਤੋਂ ਵੱਧ ਫ਼ਿਲੀਸਤਨੀ ਆਪਣੀ ਜਾਨ ਗੁਆ ਚੁੱਕੇ ਹਨ ਅਤੇ ਲੱਖਾਂ ਨਾਗਰਿਕ ਬੇਘਰ ਹੋ ਗਏ ਹਨ। ਗਾਜਾ ਇੱਕ ਗੰਭੀਰ ਮਨੁੱਖੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ।ਸੀਜ਼ਫਾਇਰ ਸਮਝੌਤੇ 'ਤੇ ਗੱਲਬਾਤ ਅਧੂਰੀਕਤਰ ਵਿੱਚ ਇਜ਼ਰਾਈਲ ਅਤੇ ਹਮਾਸ ਵਿਚਕਾਰ 60 ਦਿਨਾਂ ਦੀ ਸੀਜ਼ਫਾਇਰ ਅਤੇ ਬੰਧਕ ਸੌਦੇ 'ਤੇ ਗੱਲਬਾਤ ਜਾਰੀ ਹੈ, ਪਰ ਹੁਣ ਤੱਕ ਕੋਈ ਸਫਲਤਾ ਨਹੀਂ ਮਿਲੀ। ਐਤਵਾਰ ਨੂੰ ਗਾਜਾ ਦੀ ਸਰਹੱਦ ਨੇੜੇ ਕਈ ਧਮਾਕਿਆਂ ਦੀਆਂ ਆਵਾਜ਼ਾਂ ਸੁਣੀ ਗਈਆਂ ਅਤੇ ਇਜ਼ਰਾਈਲੀ ਫੌਜ ਨੇ ਦੱਸਿਆ ਕਿ ਉਹ ਆਪਣੇ ਸੈਨਿਕ ਅਭਿਆਨਾਂ ਨੂੰ ਜਾਰੀ ਰੱਖੇ ਹੋਏ ਹਨ।