Pawan Khera on Yogi Adityanath: ਬੀਜੇਪੀ ਵਿੱਚ ਭੂਚਾਲ ਆਇਆ ਹੋਇਆ ਹੈ। ਹਾਲਾਤ ਇਹ ਹਨ ਕਿ ਬੀਜੇਪੀ ਆਪਣਾ ਪ੍ਰਧਾਨ ਨਹੀਂ ਚੁਣ ਪਾ ਰਹੀ। ਹੋਰ ਤਾਂ ਹੋਰ ਯੋਗੀ ਆਦਿੱਤਿਆਨਾਥ ਦੀ ਮੁੱਖ ਮੰਤਰੀ ਵਜੋਂ ਕੁਰਸੀ ਵੀ ਹੁਣ ਸੁਰੱਖਿਅਤ ਨਹੀਂ ਰਹੀ। ਕਾਂਗਰਸ ਦੇ ਬੁਲਾਰੇ ਪਵਨ ਖੇੜਾ ਦੇ ਇਸ ਦਾਅਵੇ ਮਗਰੋਂ ਹੰਗਮਾ ਮੱਚ ਗਿਆ ਹੈ। ਸੀਨੀਅਰ ਕਾਂਗਰਸੀ ਨੇਤਾ ਤੇ ਬੁਲਾਰੇ ਪਵਨ ਖੇੜਾ ਨੇ ਬੁੱਧਵਾਰ (23 ਜੁਲਾਈ, 2025) ਨੂੰ ਮੋਦੀ ਸਰਕਾਰ ਤੇ ਚੋਣ ਕਮਿਸ਼ਨ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਲੋਕਤੰਤਰੀ ਸੰਸਥਾਵਾਂ ਦੀ ਭਰੋਸੇਯੋਗਤਾ ਕਮਜ਼ੋਰ ਹੋ ਰਹੀ ਹੈ ਤੇ ਜਨਤਾ ਹੁਣ ਇਸ ਨੂੰ ਸਮਝਣ ਲੱਗ ਪਈ ਹੈ। ਉਨ੍ਹਾਂ ਨੇ ਚੋਣ ਕਮਿਸ਼ਨ, ਭਾਜਪਾ ਦੀ ਅੰਦਰੂਨੀ ਰਾਜਨੀਤੀ, ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ ਤੇ ਉਪ ਰਾਸ਼ਟਰਪਤੀ ਦੇ ਅਸਤੀਫ਼ੇ ਬਾਰੇ ਕਈ ਗੰਭੀਰ ਸਵਾਲ ਉਠਾਏ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਕੁਰਸੀ ਸੁਰੱਖਿਅਤ ਨਹੀਂ ਹੈ।ਭਾਜਪਾ ਦੀ ਸੰਗਠਨਾਤਮਕ ਸਥਿਤੀ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਹੁਣ ਆਪਣਾ ਪ੍ਰਧਾਨ ਚੁਣਨ ਦੇ ਯੋਗ ਨਹੀਂ। ਉਨ੍ਹਾਂ ਅੱਗੇ ਕਿਹਾ, "ਭਾਜਪਾ ਦਾ ਸੰਗਠਨ ਲੀਡਰ ਰਹਿਤ ਹੋ ਗਿਆ ਹੈ। ਪਾਰਟੀ ਵਿੱਚ ਅਜਿਹਾ ਕੋਈ ਚਿਹਰਾ ਨਹੀਂ ਬਚਿਆ ਜਿਸ ਨੂੰ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਜਾ ਸਕੇ।" ਉਨ੍ਹਾਂ ਦਾਅਵਾ ਕੀਤਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਕੁਰਸੀ ਵੀ ਸੁਰੱਖਿਅਤ ਨਹੀਂ ਤੇ ਉਨ੍ਹਾਂ ਨੂੰ ਲੈ ਕੇ ਪਾਰਟੀ ਵਿੱਚ ਅੰਦਰੂਨੀ ਟਕਰਾਅ ਚੱਲ ਰਿਹਾ ਹੈ।ਪਵਨ ਖੇੜਾ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਸਵਾਲ ਉਠਾਏਪਵਨ ਖੇੜਾ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਆਪਣੀ ਨਿਰਪੱਖਤਾ ਦੀ ਭੂਮਿਕਾ ਗੁਆ ਚੁੱਕਾ ਹੈ। ਉਨ੍ਹਾਂ ਕਿਹਾ, "ਜਦੋਂ ਅਸੀਂ ਚੋਣ ਕਮਿਸ਼ਨ 'ਤੇ ਸਵਾਲ ਉਠਾਉਂਦੇ ਹਾਂ ਤਾਂ ਭਾਜਪਾ ਜਵਾਬ ਦਿੰਦੀ ਹੈ ਤੇ ਜਦੋਂ ਅਸੀਂ ਭਾਜਪਾ 'ਤੇ ਸਵਾਲ ਉਠਾਉਂਦੇ ਹਾਂ ਤਾਂ ਚੋਣ ਕਮਿਸ਼ਨ ਜਵਾਬ ਦਿੰਦਾ ਹੈ।" ਕਾਂਗਰਸ ਨੇਤਾ ਨੇ ਇਸ ਨੂੰ ਲੋਕਤੰਤਰ ਲਈ ਖ਼ਤਰਨਾਕ ਦੱਸਿਆ ਤੇ ਕਿਹਾ ਕਿ ਜਨਤਾ ਹੁਣ ਇਸ ਖੇਡ ਨੂੰ ਸਮਝਣ ਲੱਗ ਪਈ ਹੈ। ਉਨ੍ਹਾਂ ਵਿਅੰਗ ਨਾਲ ਕਿਹਾ ਕਿ ਹੁਣ "ਮੋਟਾ ਭਾਈ ਤੇ ਛੋਟਾ ਭਾਈ ਦਾ ਡਰ ਖਤਮ ਹੋ ਰਿਹਾ ਹੈ।"ਉਪ ਰਾਸ਼ਟਰਪਤੀ ਦੇ ਅਸਤੀਫ਼ੇ 'ਤੇ ਸਵਾਲਕਾਂਗਰਸ ਨੇਤਾ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਅਸਤੀਫ਼ੇ 'ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਇਹ ਅਸਤੀਫ਼ਾ ਰਹੱਸਮਈ ਢੰਗ ਨਾਲ ਹੋਇਆ ਤੇ ਉਪ ਰਾਸ਼ਟਰਪਤੀ ਨੂੰ ਦੇਸ਼ ਦੇ ਸਾਹਮਣੇ ਆਪਣੇ ਅਸਤੀਫ਼ੇ ਦਾ ਕਾਰਨ ਸਪੱਸ਼ਟ ਕਰਨਾ ਚਾਹੀਦਾ ਹੈ। ਉਨ੍ਹਾਂ ਸਵਾਲ ਉਠਾਇਆ, "ਜਦੋਂ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋ ਰਿਹਾ ਸੀ ਤਾਂ ਉਪ ਰਾਸ਼ਟਰਪਤੀ ਦਾ ਅਸਤੀਫ਼ਾ ਸ਼ੱਕ ਪੈਦਾ ਕਰਦਾ ਹੈ। ਕੀ ਇਹ ਕਿਸੇ ਯੋਜਨਾ ਦਾ ਹਿੱਸਾ ਸੀ?"ਪ੍ਰਧਾਨ ਮੰਤਰੀ ਦੀ ਵਿਦੇਸ਼ ਨੀਤੀ 'ਤੇ ਵਿਅੰਗਾਤਮਕ ਟਿੱਪਣੀਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਬਾਰੇ ਖੇੜਾ ਨੇ ਦੋਸ਼ ਲਗਾਇਆ, "ਪ੍ਰਧਾਨ ਮੰਤਰੀ ਚੀਨ ਤੇ ਅਮਰੀਕਾ ਤੋਂ ਡਰਦੇ ਹਨ। ਉਹ ਔਖੇ ਸਵਾਲਾਂ ਤੋਂ ਬਚਦੇ ਹਨ ਤੇ ਵਿਦੇਸ਼ੀ ਦੌਰਿਆਂ ਰਾਹੀਂ ਘਰੇਲੂ ਮੁੱਦਿਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦੇ ਹਨ।"