ਲਾਸ ਏਂਜਲਸ ਤੋਂ ਅਟਲਾਂਟਾ ਜਾ ਰਹੀ ਡੇਲਟਾ ਏਅਰਲਾਈਨਜ਼ ਦੀ ਉੱਡਾਣ (DL446) ਨੂੰ ਸ਼ੁੱਕਰਵਾਰ, 18 ਜੁਲਾਈ 2025 ਨੂੰ ਟੇਕ ਆਫ਼ ਕਰਦੇ ਹੀ ਇੰਜਣ 'ਚ ਅੱਗ ਲੱਗ ਜਾਣ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਹ ਘਟਨਾ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ (LAX) 'ਤੇ ਵਾਪਰੀ। ਇਹ ਉਡਾਣ ਬੋਇੰਗ 767-400 ਜਹਾਜ਼ ਸੀ।ਸੋਸ਼ਲ ਮੀਡੀਆ 'ਤੇ ਆਏ ਵੀਡੀਓ ਵਿਚ ਵੇਖਿਆ ਗਿਆ ਕਿ ਜਹਾਜ਼ ਦੇ ਖੱਬੇ ਇੰਜਣ 'ਚੋਂ ਅੱਗ ਦੀਆਂ ਭਿਆਨਕ ਲਪਟਾਂ ਨਿਕਲ ਰਹੀਆਂ ਸਨ। ਖੁਸ਼ਕਿਸਮਤੀ ਨਾਲ ਕਿਸੇ ਯਾਤਰੀ ਜਾਂ ਕਰੂ ਮੈਂਬਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਮੇਂ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾ ਲਿਆ। ਉਡਾਣ ਦੀ ਸ਼ੁਰੂਆਤ 'ਚ ਹੀ ਇੰਜਣ 'ਚ ਖ਼ਰਾਬੀ ਆ ਗਈ ਸੀ। ਪਾਇਲਟ ਨੇ ਤੁਰੰਤ ਐਮਰਜੈਂਸੀ ਐਲਾਨ ਦਿੱਤਾ ਅਤੇ ਜਹਾਜ਼ ਨੂੰ ਮੁੜ ਹਵਾਈ ਅੱਡੇ ਵੱਲ ਮੋੜ ਦਿੱਤਾ। ਏਅਰ ਟ੍ਰੈਫਿਕ ਕੰਟਰੋਲ ਵਲੋਂ ਵੀ ਤੁਰੰਤ ਸਹਿਯੋਗ ਦਿੱਤਾ ਗਿਆ ਅਤੇ ਐਮਰਜੈਂਸੀ ਸੇਵਾਵਾਂ ਨੂੰ ਅਲਰਟ ਕਰ ਦਿੱਤਾ ਗਿਆ।ਫਲਾਈਟਰਡਾਰ24 ਦੇ ਅਨੁਸਾਰ, ਜਹਾਜ਼ ਸ਼ੁਰੂ ਵਿੱਚ ਪ੍ਰਸ਼ਾਂਤ ਮਹਾਂਸਾਗਰ ਵੱਲ ਵਧਿਆ, ਪਰ ਫਿਰ ਡਾਊਨੀ ਅਤੇ ਪੈਰਾਮਾਊਂਟ ਦੇ ਉੱਪਰੋਂ ਚੱਕਰ ਲਗਾਉਂਦਾ ਹੋਇਆ ਮੁੜ ਹਵਾਈ ਅੱਡੇ ਵੱਲ ਆ ਗਿਆ। ਇਸ ਦੌਰਾਨ ਪਾਇਲਟ ਅਤੇ ਕਰੂ ਨੇ ਸਾਰੀ ਲਾਜ਼ਮੀ ਜਾਂਚ ਪੂਰੀ ਕਰ ਲਈ ਹੈ ਅਤੇ ਸੁਰੱਖਿਅਤ ਲੈਂਡਿੰਗ ਦੀ ਤਿਆਰੀ ਕਰ ਲਈ। ਯਾਤਰੀਆਂ ਦੇ ਅਨੁਸਾਰ, ਫਲਾਈਟ ਕੈਪਟਨ ਨੇ ਐਲਾਨ ਕਰ ਕੇ ਦੱਸਿਆ ਕਿ ਫਾਇਰ ਟੀਮ ਇੰਜਣ 'ਚ ਲੱਗੀ ਅੱਗ ਦੀ ਪੁਸ਼ਟੀ ਕਰ ਰਹੀ ਹੈ। ਅਜੇ ਤੱਕ ਅੱਗ ਲੱਗਣ ਦਾ ਕਾਰਣ ਪਤਾ ਨਹੀਂ ਲੱਗ ਸਕਿਆ। ਅਮਰੀਕੀ ਹਵਾਈ ਏਜੰਸੀ (FAA) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।ਇਹ ਜਹਾਜ਼ ਲਗਭਗ 25 ਸਾਲ ਪੁਰਾਣਾ ਹੈ ਅਤੇ ਇਸ ਵਿੱਚ ਜਨਰਲ ਇਲੈਕਟ੍ਰਿਕ ਕੰਪਨੀ ਦੇ ਦੋ CF6 ਇੰਜਣ ਲੱਗੇ ਹੋਏ ਹਨ। ਡੈਲਟਾ ਏਅਰਲਾਈਨਜ਼ ਨੇ ਦੱਸਿਆ ਕਿ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਖੱਬੇ ਇੰਜਣ 'ਚ ਖਰਾਬੀ ਦੇ ਸੰਕੇਤ ਮਿਲੇ, ਜਿਸ ਕਾਰਨ ਫਲਾਈਟ ਨੂੰ ਵਾਪਸ ਮੋੜਨਾ ਪਿਆ।ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਵੀ ਡੈਲਟਾ ਦੀ ਇੱਕ ਹੋਰ ਫਲਾਈਟ ਵਿੱਚ ਆਰਲੈਂਡੋ ਏਅਰਪੋਰਟ 'ਤੇ ਅੱਗ ਲੱਗ ਗਈ ਸੀ। ਉਸ ਵੇਲੇ A330 ਜਹਾਜ਼ ਅਟਲਾਂਟਾ ਲਈ ਉਡਾਣ ਭਰਨ ਦੀ ਤਿਆਰੀ ਕਰ ਰਿਹਾ ਸੀ, ਜਿਸ ਵਿੱਚ 282 ਯਾਤਰੀ ਅਤੇ 12 ਕਰੂ ਮੈਂਬਰ ਸਵਾਰ ਸਨ। ਉਸ ਘਟਨਾ ਵਿੱਚ ਵੀ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ। pic.twitter.com/uSY6JaGwLdBoeing 787 Makes Emergency Landing in LA 🇺🇸 - Engine ON FIRE 🔥#Dreamliner https://t.co/gQyO0dvjL3— Brown बॉय (@Brownboy5202) July 19, 2025