ਬਹੁਤ ਜਲਦ ਤਿਉਹਾਰ ਆਉਣ ਵਾਲੇ ਹਨ। ਇਸ ਸਮੇਂ ਸ਼ਰਾਧ ਚੱਲ ਰਹੇ ਹਨ, ਉਸ ਤੋਂ ਬਾਅਦ ਨਰਾਤੇ ਸ਼ੁਰੂ ਹੋ ਜਾਣਗੇ, ਜਿਸ ਨਾਲ ਤਿਉਹਾਰਾਂ ਦੇ ਸੀਜ਼ਨ ਦਾ ਆਗਾਜ਼ ਹੋ ਜਾਏਗਾ। ਜਿਸ ਕਰਕੇ ਇਸ ਸੂਬੇ ਨੇ ਅਕਾਦਮਿਕ ਸਾਲ 2025 ਲਈ ਦੁਸ਼ਹਿਰੇ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਨੇ ਸਕੂਲਾਂ ਅਤੇ ਜੂਨੀਅਰ ਕਾਲਜਾਂ ਲਈ ਛੁੱਟੀਆਂ ਦੀ ਵੱਖਰੀ ਸੂਚੀ ਜਾਰੀ ਕੀਤੀ ਹੈ। 21 ਸਤੰਬਰ 2025 ਤੋਂ ਸ਼ੁਰੂ ਹੋ ਕੇ 3 ਅਕਤੂਬਰ ਤੱਕ ਕੁੱਲ 13 ਦਿਨ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ।ਸਕੂਲਾਂ ਲਈ ਛੁੱਟੀਆਂਛੁੱਟੀਆਂ ਸ਼ੁਰੂ: ਐਤਵਾਰ, 21 ਸਤੰਬਰ 2025ਛੁੱਟੀਆਂ ਖ਼ਤਮ: ਸ਼ੁੱਕਰਵਾਰ, 3 ਅਕਤੂਬਰ 2025ਕੁੱਲ ਦਿਨ: 13 ਦਿਨਸਕੂਲ ਮੁੜ ਖੁਲਣਗੇ: ਸ਼ਨੀਵਾਰ, 4 ਅਕਤੂਬਰ 2025ਇਹ ਵੀ ਦੱਸਿਆ ਜਾ ਰਿਹਾ ਹੈ ਕਿ 4 ਅਕਤੂਬਰ ਸ਼ਨੀਵਾਰ ਹੋਣ ਕਰਕੇ ਕਈ ਵਿਦਿਆਰਥੀ ਸਿੱਧੇ 6 ਅਕਤੂਬਰ (ਸੋਮਵਾਰ) ਨੂੰ ਹੀ ਸਕੂਲ ਜਾਣਗੇ, ਜਿਸ ਨਾਲ ਉਹਨਾਂ ਦੀਆਂ ਛੁੱਟੀਆਂ ਹੋਰ ਵੱਧ ਲੰਬੀਆਂ ਹੋ ਸਕਦੀਆਂ ਹਨ।ਜੂਨੀਅਰ ਕਾਲਜਾਂ ਲਈ ਛੁੱਟੀਆਂਛੁੱਟੀਆਂ ਸ਼ੁਰੂ: ਐਤਵਾਰ, 28 ਸਤੰਬਰ 2025ਛੁੱਟੀਆਂ ਖ਼ਤਮ: ਐਤਵਾਰ, 5 ਅਕਤੂਬਰ 2025ਕੁੱਲ ਦਿਨ: 8 ਦਿਨਕਾਲਜ ਮੁੜ ਖੁਲਣਗੇ: ਸੋਮਵਾਰ, 6 ਅਕਤੂਬਰ 2025ਦੱਸ ਦਈਏ ਦੁਸ਼ਹਿਰੇ ਦੀਆਂ ਛੁੱਟੀਆਂ ਤੇਲੰਗਾਨਾ ਸਰਕਾਰ ਵੱਲੋਂ ਕੀਤੀ ਗਈ ਹੈ। ਇਸ ਸੂਬੇ ਦੇ ਵਿੱਚ ਸਕੂਲੀ ਬੱਚਿਆਂ ਤੋਂ ਲੈ ਕੇ ਕਾਲਜਾਂ ਤੱਕ ਛੁੱਟੀਆਂ ਹੋਈਆਂ ਹਨ।ਪਰੀਖਿਆਵਾਂ ਦਾ ਸ਼ਡਿਊਲਛੁੱਟੀਆਂ ਤੋਂ ਪਹਿਲਾਂ ਸਕੂਲਾਂ ਨੂੰ FA-2 (ਫਾਰਮੇਟਿਵ ਐਸੈਸਮੈਂਟ-2) ਦੀ ਪ੍ਰੀਖਿਆ ਮੁਕੰਮਲ ਕਰਨੀ ਲਾਜ਼ਮੀ ਹੋਵੇਗੀ। ਛੁੱਟੀਆਂ ਤੋਂ ਬਾਅਦ ਵਿਦਿਆਰਥੀਆਂ ਨੂੰ SA-1 (ਸਮੈਟਿਵ ਐਸੈਸਮੈਂਟ-1) ਦੀ ਤਿਆਰੀ ਕਰਨੀ ਪਵੇਗੀ, ਜੋ 24 ਤੋਂ 31 ਅਕਤੂਬਰ ਤੱਕ ਹੋਣਗੀਆਂ। ਇਹਨਾਂ ਪ੍ਰੀਖਿਆਵਾਂ ਦੇ ਨਤੀਜੇ 6 ਨਵੰਬਰ 2025 ਤੱਕ ਐਲਾਨੇ ਜਾਣਗੇ।ਜੂਨੀਅਰ ਕਾਲਜ ਦੇ ਵਿਦਿਆਰਥੀਆਂ ਦੀ ਅੱਧ-ਸਾਲਾਨਾ (ਹਾਫ-ਈਅਰਲੀ) ਪ੍ਰੀਖਿਆ 10 ਤੋਂ 15 ਨਵੰਬਰ ਦੇ ਵਿਚਕਾਰ ਹੋਵੇਗੀ। ਸਿੱਖਿਆ ਵਿਭਾਗ ਨੇ ਸਾਰੇ ਸਕੂਲਾਂ ਅਤੇ ਕਾਲਜਾਂ ਨੂੰ ਕਿਹਾ ਹੈ ਕਿ ਉਹਨਾਂ ਨੂੰ ਛੁੱਟੀਆਂ ਅਤੇ ਪਰੀਖਿਆਵਾਂ ਦੇ ਸ਼ਡਿਊਲ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਪੜ੍ਹਾਈ ਦੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਛੁੱਟੀਆਂ ਦਾ ਆਨੰਦ ਲੈਂਦੇ ਹੋਏ ਆਪਣੀਆਂ ਆਉਣ ਵਾਲੀਆਂ ਪਰੀਖਿਆਵਾਂ ਦੀ ਤਿਆਰੀ ਵੀ ਜਾਰੀ ਰੱਖਣ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।