ਉਡਾਣ ਭਰਦਿਆਂ ਹੀ ਡਿੱਗਿਆ ਜਹਾਜ਼ ਦਾ ਪਹੀਆ, ਏਅਰਪੋਰਟ 'ਤੇ ਮਚੀ ਹਾਹਾਕਾਰ, ਪਲੇਨ 'ਚ ਸਵਾਰ ਸਨ 75 ਲੋਕ

Wait 5 sec.

ਮੁੰਬਈ ਹਵਾਈ ਅੱਡੇ 'ਤੇ ਸ਼ੁੱਕਰਵਾਰ (12 ਸਤੰਬਰ, 2025) ਨੂੰ ਪੂਰੀ ਤਰ੍ਹਾਂ ਐਮਰਜੈਂਸੀ ਵਾਲੀ ਸਥਿਤੀ ਸੀ। ਦਰਅਸਲ, ਸਪਾਈਸਜੈੱਟ ਏਅਰਲਾਈਨ ਦੇ ਇੱਕ ਬੰਬਾਰਡੀਅਰ Q400 ਜਹਾਜ਼ ਵਿੱਚ ਉਡਾਣ ਭਰਨ ਵੇਲੇ ਤਕਨੀਕੀ ਖਰਾਬੀ ਆ ਗਈ। ਇਸ ਕਰਕੇ ਕਾਂਡਲਾ ਹਵਾਈ ਅੱਡੇ ਤੋਂ ਉਡਾਣ ਭਰਦੇ ਸਮੇਂ ਜਹਾਜ਼ ਦਾ ਬਾਹਰੀ ਪਹੀਆ ਟੁੱਟ ਗਿਆ ਅਤੇ ਹੇਠਾਂ ਡਿੱਗ ਪਿਆ। ਇਹ ਸਪਾਈਸਜੈੱਟ ਜਹਾਜ਼ 75 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨਾਲ ਕਾਂਡਲਾ ਹਵਾਈ ਅੱਡੇ ਤੋਂ ਮੁੰਬਈ ਲਈ ਰਵਾਨਾ ਹੋਇਆ ਸੀ।ਭਾਵੇਂ ਇਹ ਘਟਨਾ ਕਾਂਡਲਾ ਹਵਾਈ ਅੱਡੇ ਤੋਂ ਉਡਾਣ ਭਰਨ ਵੇਲੇ ਜਹਾਜ਼ ਵਿੱਚ ਵਾਪਰੀ, ਫਿਰ ਵੀ ਜਹਾਜ਼ ਨੇ ਆਪਣਾ ਸਫ਼ਰ ਜਾਰੀ ਰੱਖਿਆ ਅਤੇ ਸੁਰੱਖਿਅਤ ਢੰਗ ਨਾਲ ਮੁੰਬਈ ਪਹੁੰਚ ਗਿਆ।