ISRO ਦਾ PSLV C62 ਮਿਸ਼ਨ ਫੇਲ੍ਹ, ਤੀਜੇ ਸਟੇਜ 'ਚ ਅਨਵੇਸ਼ਾ ਸੈਟੇਲਾਈਟ ਰਸਤੇ ਤੋਂ ਭਟਕਿਆ, ਤੀਜੇ ਪੜਾਅ ‘ਚ ਆਈ ਗੜਬੜੀ

Wait 5 sec.

12 ਜਨਵਰੀ 2026 ਨੂੰ ਇੰਡੀਆਨ ਸਪੇਸ ਰਿਸਰਚ ਆਰਗਨਾਈਜ਼ੇਸ਼ਨ (ISRO) ਨੇ ਇਸ ਸਾਲ ਦਾ ਪਹਿਲਾ ਮਿਸ਼ਨ ਲਾਂਚ ਕੀਤਾ। ਇਸਦੇ ਤਹਿਤ ਸਤਿਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਤੋਂ ਸਵੇਰੇ 10:17 ਵਜੇ 16 ਸੈਟੇਲਾਈਟਸ ਨੂੰ ਸਪੇਸ ਵਿੱਚ ਭੇਜਿਆ ਗਿਆ। ਪਰ ਇਸ ਦੌਰਾਨ PSLV-C62 ਰਾਕੇਟ ਆਪਣੇ ਨਿਰਧਾਰਿਤ ਰਸਤੇ ਤੋਂ ਭਟਕ ਗਿਆ। ISRO ਨੇ ਪ੍ਰੈਸ ਕਾਨਫਰੰਸ ਵਿੱਚ ਇਸਦੀ ਜਾਣਕਾਰੀ ਦਿੱਤੀ।ISRO ਮੁਖੀ ਨੇ ਕਿਹਾ- ਗੜਬੜੀ ਦੇਖੀ ਗਈISRO ਦੇ ਚੀਫ ਡਾ. ਵੀ. ਨਾਰਾਇਣਨ ਨੇ ਕਿਹਾ, "PSLV ਰਾਕੇਟ ਦਾ ਪ੍ਰਦਰਸ਼ਨ ਪਹਿਲੇ ਅਤੇ ਦੂਜੇ ਪੜਾਅ ਦੇ ਅੰਤ ਤੱਕ ਸਧਾਰਣ ਰਿਹਾ। ਪਰ ਤੀਜੇ ਪੜਾਅ ਦੇ ਅਖੀਰ ਵਿੱਚ ਰਾਕੇਟ ਦੇ ਘੁੰਮਣ ਦੀ ਗਤੀ ਵਿੱਚ ਥੋੜ੍ਹੀ ਬਹੁਤ ਗੜਬੜੀ ਦੇਖੀ ਗਈ, ਜਿਸ ਦੇ ਬਾਅਦ ਇਹ ਰਸਤੇ ਤੋਂ ਭਟਕ ਗਿਆ। ਅਸੀਂ ਡਾਟਾ ਦਾ ਵਿਸ਼ਲੇਸ਼ਣ ਕਰ ਰਹੇ ਹਾਂ।"