ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪੁਰਾਣਾ ਨਾਮ ਟਵਿੱਟਰ) ਦੇ ਮਾਲਕ ਅਤੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਹੁਣ ਕੰਟੈਂਟ ਨੂੰ ਲੈ ਕੇ ਆਪਣੀ ਗਲਤੀ ਮੰਨੀ ਹੈ ਅਤੇ ਭਾਰਤ ਸਰਕਾਰ ਦੇ ਕਾਨੂੰਨਾਂ ਮੁਤਾਬਕ ਕੰਮ ਕਰਨ ਦਾ ਵਾਅਦਾ ਕੀਤਾ ਹੈ। ਐਕਸ ਪਲੇਟਫਾਰਮ ‘ਤੇ ਅਪੱਤੀਜਨਕ ਸਮੱਗਰੀ ਨੂੰ ਲੈ ਕੇ ਮੋਦੀ ਸਰਕਾਰ ਨੇ ਸਖ਼ਤ ਨੋਟਿਸ ਲਿਆ ਸੀ, ਜਿਸ ਤੋਂ ਬਾਅਦ ਐਕਸ ਵੱਲੋਂ ਸੰਬੰਧਿਤ ਅਕਾਊਂਟਸ ‘ਤੇ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਨੂੰ ਬਲਾਕ ਕਰ ਦਿੱਤਾ ਗਿਆ।600 ਅਕਾਊਂਟ ਡਿਲੀਟANI ਦੀ ਰਿਪੋਰਟ ਮੁਤਾਬਕ, ਐਕਸ ਨੇ 600 ਅਕਾਊਂਟ ਡਿਲੀਟ ਕੀਤੇ ਹਨ ਅਤੇ ਕਰੀਬ 3,500 ਪੋਸਟਾਂ ਨੂੰ ਬਲਾਕ ਕੀਤਾ ਗਿਆ ਹੈ। ਹੁਣ ਐਕਸ ਆਪਣੇ ਪਲੇਟਫਾਰਮ ‘ਤੇ ਅਪੱਤੀਜਨਕ ਸਮੱਗਰੀ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਸਰਕਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰੇਗਾ। ਇਹ ਕਾਰਵਾਈ ਉਸ ਘਟਨਾ ਤੋਂ ਇੱਕ ਹਫ਼ਤਾ ਬਾਅਦ ਹੋਈ ਹੈ, ਜਦੋਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਐਕਸ ਪਲੇਟਫਾਰਮ 'ਤੇ ਮੌਜੂਦ ਇਤਰਾਜ਼ਯੋਗ ਸਮੱਗਰੀ ਨੂੰ ਮਾਰਕ ਕੀਤਾ ਸੀ।ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਐਕਸ ਪਲੇਟਫਾਰਮ ‘ਤੇ ਵਾਇਰਲ ਹੋ ਰਹੀ ਅਸ਼ਲੀਲ ਸਮੱਗਰੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਕਈ ਅਕਾਊਂਟ Grok AI ਦੀ ਮਦਦ ਨਾਲ ਅਸ਼ਲੀਲ ਕੰਟੈਂਟ ਤਿਆਰ ਕਰ ਰਹੇ ਸਨ, ਜਿਸ ਕਾਰਨ ਕਈ ਲੋਕਾਂ ਵੱਲੋਂ ਇਸਦੀ ਤਿੱਖੀ ਆਲੋਚਨਾ ਵੀ ਕੀਤੀ ਗਈ।Grok AI ਕੀ ਹੈ?ਗ੍ਰੋਕ (Grok) ਦਰਅਸਲ ਇੱਕ ਆਰਟੀਫ਼ਿਸ਼ਲ ਇੰਟੈਲੀਜੈਂਸ (AI) ਚੈਟਬੋਟ ਹੈ, ਜਿਸਨੂੰ ਖੁਦ ਐਲਨ ਮਸਕ ਦੀ ਕੰਪਨੀ xAI ਨੇ ਡਿਵੈਲਪ ਕੀਤਾ ਹੈ। ਇਸਨੂੰ ਯੂਜ਼ਰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵਰਤ ਸਕਦੇ ਹਨ ਜਾਂ ਵੱਖਰਾ ਐਪ ਇੰਸਟਾਲ ਕਰਕੇ ਵੀ ਇਸਦੀ ਸਹੂਲਤ ਲੈ ਸਕਦੇ ਹਨ।Grok AI ਨੂੰ ਲੈ ਕੇ ਵਿਵਾਦ ਕਿਉਂ ਹੋ ਰਿਹਾ ਹੈਹਾਲ ਹੀ ਦੇ ਦਿਨਾਂ ਵਿੱਚ Grok ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਅਸ਼ਲੀਲ ਤਸਵੀਰਾਂ ਅਤੇ ਇਸਦਾ ਐਡਿਟਿੰਗ ਫੀਚਰ ਚਰਚਾ ਵਿੱਚ ਰਹੇ ਹਨ। ਇਸਦਾ ਗਲਤ ਵਰਤੋਂ ਕਰਕੇ ਲੋਕ AI ਦੀ ਮਦਦ ਨਾਲ ਮਹਿਲਾਵਾਂ ਅਤੇ ਨਾਬਾਲਿਗਾਂ ਦੀਆਂ ਫੋਟੋਆਂ ਦਾ ਇਸਤੇਮਾਲ ਕਰਕੇ ਅਸ਼ਲੀਲ ਸਮੱਗਰੀ ਤਿਆਰ ਕਰ ਰਹੇ ਸਨ।ਇਸਨੂੰ ਮੋਦੀ ਸਰਕਾਰ ਨੇ ਗੰਭੀਰਤਾ ਨਾਲ ਲਿਆ ਅਤੇ ਐਕਸ ਨੂੰ ਨਿਰਦੇਸ਼ ਦਿੱਤੇ। ਸਰਕਾਰ ਦੇ ਇਹ ਸਖ਼ਤ ਨਿਰਦੇਸ਼ਾਂ ਦੇ ਬਾਅਦ ਹੀ ਐਲਨ ਮਸਕ ਵੱਲੋਂ ਕਾਰਵਾਈ ਕੀਤੀ ਗਈ।