Jind Factory Fire: ਜੀਂਦ ਫੈਕਟਰੀ 'ਚ ਲੱਗੀ ਭਿਆਨਕ ਅੱਗ, 4 ਮਹਿਲਾ ਮਜ਼ਦੂਰਾਂ ਦੀ ਮੌਤ ਅਤੇ 20 ਮਜ਼ਦੂਰ ਝੁਲਸੇ 

Wait 5 sec.

Jind Factory Fire: ਹਰਿਆਣਾ ਦੇ ਜੀਂਦ ਦੇ ਸਫੀਦੋਂ ਦੀ ਗੀਤਾ ਕਲੋਨੀ ਵਿੱਚ ਸ਼ਨੀਵਾਰ ਨੂੰ ਰੰਗ ਅਤੇ ਗੁਲਾਲ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਕਾਰਨ 4 ਮਹਿਲਾ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 20 ਮਜ਼ਦੂਰ  ਗੰਭੀਰ ਰੂਪ ਵਿੱਚ ਝੁਲਸ ਗਏ ਹਨ। ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਖਾਨਪੁਰ, ਰੋਹਤਕ, ਪਾਣੀਪਤ ਅਤੇ ਜੀਂਦ ਲਿਜਾਇਆ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।ਆਰੋਪ ਹੈ ਕਿ ਫੈਕਟਰੀ ਦਾ ਮੁੱਖ ਦਰਵਾਜ਼ਾ ਬਾਹਰੋਂ ਬੰਦ ਸੀ। ਨਤੀਜੇ ਵਜੋਂ ਜਦੋਂ ਅੱਗ ਲੱਗੀ ਤਾਂ ਮਜ਼ਦੂਰ ਬਾਹਰ ਨਹੀਂ ਨਿਕਲ ਸਕੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਅਤੇ ਪੁਲਿਸ ਸੁਪਰਡੈਂਟ ਕੁਲਦੀਪ ਸਿੰਘ ਆਪਣੇ ਸਟਾਫ਼ ਨਾਲ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇੱਕ ਫੋਰੈਂਸਿਕ ਟੀਮ ਵੀ ਫੈਕਟਰੀ ਪਹੁੰਚੀ ਅਤੇ ਸਬੂਤ ਇਕੱਠੇ ਕੀਤੇ।ਸਫੀਦੋਂ ਸਿਟੀ ਪੁਲਿਸ ਥਾਣਾ ਮਾਮਲੇ ਦੀ ਜਾਂਚ ਕਰ ਰਿਹਾ ਹੈ ਦਰਅਸਲ 'ਚ ਗੀਤਾ ਕਲੋਨੀ ਵਿੱਚ ਇੱਕ ਪੇਂਟ ਅਤੇ ਗੁਲਾਲ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਗਈ। ਰਸਾਇਣਾਂ ਦੀ ਮੌਜੂਦਗੀ ਕਾਰਨ ਪੂਰੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ। ਅੱਗ ਮਿੰਟਾਂ ਵਿੱਚ ਹੀ ਪੂਰੇ ਕੰਪਲੈਸ ਵਿੱਚ ਫੈਲ ਗਈ। ਹਰ ਪਾਸੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਫੈਲ ਗਈਆਂ, ਜਿਸ ਕਾਰਨ ਮਜ਼ਦੂਰਾਂ ਵਿੱਚ ਚੀਕ-ਚਿਹਾੜਾ ਮਚ ਗਿਆ। ਘਟਨਾ ਸਮੇਂ ਫੈਕਟਰੀ ਦਾ ਗੇਟ ਬਾਹਰੋਂ ਬੰਦ ਸੀ। ਚਾਰ ਔਰਤਾਂ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।ਅੱਗ ਲੱਗਣ ਤੋਂ ਬਾਅਦ ਸਥਿਤੀ ਇੰਨੀ ਗੰਭੀਰ ਹੋ ਗਈ ਕਿ ਫੈਕਟਰੀ ਦੇ ਅੰਦਰ ਜਲੇ ਹੋਏ ਮਜ਼ਦੂਰਾਂ ਨੂੰ ਬਚਾਉਣ ਲਈ ਇੱਕ ਕੰਧ ਤੋੜਨੀ ਪਈ। ਅੱਗ 'ਤੇ ਕਾਬੂ ਪਾਉਣ ਲਈ ਲੋਕਾਂ ਨੇ ਆਪਣੇ ਘਰਾਂ ਤੋਂ ਪਾਣੀ ਲਿਆਂਦਾ। ਬਾਅਦ ਵਿੱਚ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਮੌਕੇ 'ਤੇ ਪਹੁੰਚੀ ਅਤੇ ਅੱਗ 'ਤੇ ਕਾਬੂ ਪਾਇਆ।  ਇਸ ਹਾਦਸੇ ਵਿੱਚ ਸਿੰਘਪੁਰਾ ਪਿੰਡ ਦੀ ਰਹਿਣ ਵਾਲੀ ਪਿੰਕੀ (51), ਵਾਰਡ ਨੰਬਰ 9 ਦੀ ਰਹਿਣ ਵਾਲੀ ਗੁੱਡੀ (50), ਡਿਗੀ ਮੁਹੱਲਾ ਦੀ ਰਹਿਣ ਵਾਲੀ ਪੂਜਾ (40) ਅਤੇ ਆਦਰਸ਼ ਕਲੋਨੀ ਦੀ ਰਹਿਣ ਵਾਲੀ ਊਸ਼ਾ (45) ਦੀ ਮੌਤ ਹੋ ਗਈ। ਆਦਰਸ਼ ਕਲੋਨੀ ਦੇ ਰਹਿਣ ਵਾਲੇ ਰਾਣੀ ਅਤੇ ਜਗਬੀਰ, ਨਿਸਿੰਗ ਕਰਨਾਲ ਦੇ ਰਹਿਣ ਵਾਲੇ ਪਵਨ, ਸ਼ਿਵ ਕਲੋਨੀ ਦੇ ਰਹਿਣ ਵਾਲੇ ਕਸ਼ਮੀਰੀ ਦੇਵੀ, ਗੀਤਾ ਕਲੋਨੀ ਦੇ ਰਹਿਣ ਵਾਲੇ ਕਮਲੇਸ਼ ਅਤੇ ਬਿਮਲਾ ਸਮੇਤ 20 ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।