ਜੇਕਰ ਤੁਹਾਡਾ ਵੀ ਇਸ ਬੈਂਕ 'ਚ ਖਾਤਾ, ਤਾਂ ਨਹੀਂ ਕਰ ਸਕੋਗੇ ਆਨਲਾਈਨ ਲੈਣ-ਦੇਣ, ਇੰਨੇ ਸਮੇਂ ਲਈ ਸੇਵਾਵਾਂ ਰਹਿਣਗੀਆਂ ਬੰਦ

Wait 5 sec.

State Bank Of India: ਸਟੇਟ ਬੈਂਕ ਆਫ਼ ਇੰਡੀਆ (SBI) ਦੇ ਗਾਹਕਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। SBI ਨੇ ਕੱਲ੍ਹ ਸਵੇਰੇ ਸ਼ਨੀਵਾਰ, 11 ਅਕਤੂਬਰ, 2025 ਨੂੰ ਕੁਝ ਡਿਜੀਟਲ ਬੈਂਕਿੰਗ ਸੇਵਾਵਾਂ ਲਈ ਰੱਖ-ਰਖਾਅ ਦਾ ਸਮਾਂ ਤੈਅ ਕੀਤਾ ਹੈ। ਇਸ ਕਰਕੇ ਬਹੁਤ ਸਾਰੀਆਂ ਔਨਲਾਈਨ ਸੇਵਾਵਾਂ ਸਵੇਰੇ 1:10 ਵਜੇ ਤੋਂ ਦੁਪਹਿਰ 2:10 ਵਜੇ (IST) ਤੱਕ ਬੰਦ ਜਾਂ ਪ੍ਰਭਾਵਿਤ ਹੋ ਸਕਦੀਆਂ ਹਨ। SBI ਨੇ ਟਵੀਟ ਕਰਕੇ ਦਿੱਤੀ ਜਾਣਕਾਰੀ SBI (State Bank of India) ਨੇ ਟਵੀਟ ਕੀਤਾ ਕਿ ਇਸ ਇੱਕ ਘੰਟੇ ਦੇ ਰੱਖ-ਰਖਾਅ (Maintenance) ਦੇ ਸਮੇਂ ਦੌਰਾਨ ਯੂਨੀਫਾਈਡ ਪੇਮੈਂਟਸ ਇੰਟਰਫੇਸ (UPI), ਇਮੀਡੀਏਟ ਪੇਮੈਂਟ ਸਰਵਿਸ (IMPS), ਯੂ ਓਨਲੀ ਨੀਡ ਵਨ (YONO), ਇੰਟਰਨੈੱਟ ਬੈਂਕਿੰਗ, ਨੈਸ਼ਨਲ ਇਲੈਕਟ੍ਰਾਨਿਕ ਫੰਡ ਟ੍ਰਾਂਸਫਰ (NEFT), ਅਤੇ ਰੀਅਲ-ਟਾਈਮ ਗ੍ਰਾਸ ਸੈਟਲਮੈਂਟ (RTGS) ਵਰਗੀਆਂ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਬੈਂਕ ਨੇ ਕਿਹਾ ਕਿ ਸਾਰੀਆਂ ਸੇਵਾਵਾਂ ਸਵੇਰੇ 2:10 ਵਜੇ ਤੋਂ ਬਾਅਦ ਆਮ ਵਾਂਗ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ।SBI ਨੇ ਆਪਣੇ ਗਾਹਕਾਂ ਨੂੰ ਦਿੱਤੀ ਸਲਾਹਐਸਬੀਆਈ (SBI) ਨੇ ਆਪਣੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਲੈਣ-ਦੇਣ ਦੀ ਯੋਜਨਾ ਉਸ ਅਨੁਸਾਰ ਹੀ ਬਣਾਉਣ ਤਾਂ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬੈਂਕ ਨੇ ਇਹ ਵੀ ਕਿਹਾ ਕਿ ਸ਼ਡਿਊਲ ਮੇਨਟੇਨੈਂਸ ਬੰਦ ਦੌਰਾਨ, ਗਾਹਕ ਏਟੀਐਮ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਹਨ ਅਤੇ ਜ਼ਰੂਰੀ ਲੈਣ-ਦੇਣ ਲਈ ਯੂਪੀਆਈ ਲਾਈਟ (UPI Lite) ਦੀ ਵਰਤੋਂ ਕਰ ਸਕਦੇ ਹਨ।SBI ਨੇ ਕੁਝ ਹੈਲਪਲਾਈਨ ਨੰਬਰ ਵੀ ਕੀਤੇ ਜਾਰੀ SBI ਕਸਟਮਰ ਕੇਅਰ (ਜਿਸਨੂੰ SBI ਹੈਲਪਲਾਈਨ ਵੀ ਕਿਹਾ ਜਾਂਦਾ ਹੈ) ਤੁਹਾਡੀ ਪਸੰਦੀਦਾ ਭਾਸ਼ਾ ਵਿੱਚ 24x7 ਸੇਵਾ ਪ੍ਰਦਾਨ ਕਰਦਾ ਹੈ। ਗਾਹਕ ਐਸਬੀਆਈ ਟੋਲ-ਫ੍ਰੀ ਹੈਲਪਲਾਈਨ ਨੰਬਰ ਡਾਇਲ ਕਰਕੇ ਕਿਸੇ ਵੀ ਸਥਾਨ ਤੋਂ ਅਤੇ ਆਪਣੇ ਪਸੰਦੀਦਾ ਸਮੇਂ 'ਤੇ ਐਸਬੀਆਈ ਸੰਪਰਕ ਕੇਂਦਰ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ:1800123418002100180011221118004253800ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।