ਖੁਸ਼ਖਬਰੀ! ਗਾਜ਼ਾ ਦੀ ਜੰਗ ਖ਼ਤਮ, ਇਜ਼ਰਾਇਲ-ਹਮਾਸ ਨੇ ਮਿਲਾਇਆ ਹੱਥ, ਪੀਸ ਡੀਲ ਦੇ ਪਹਿਲੇ ਫੇਜ਼ 'ਚ ਕੀ-ਕੀ? ਡੋਨਾਲਡ ਟਰੰਪ ਨੇ ਕੀਤੀ ਵੱਡੀ ਘੋਸ਼ਣਾ

Wait 5 sec.

ਦੁਨੀਆ ਨੂੰ ਖੁਸ਼ਖਬਰੀ ਮਿਲੀ ਹੈ। ਇਜ਼ਰਾਇਲ ਅਤੇ ਹਮਾਸ ਦੇ ਵਿਚਕਾਰ ਸ਼ਾਂਤੀ ਸਮਝੌਤਾ ਹੋ ਗਿਆ ਹੈ। ਦੋ ਸਾਲਾਂ ਤੋਂ ਚੱਲ ਰਹੀ ਜੰਗ ਦਾ ਹੁਣ ਅੰਤ ਹੋ ਗਿਆ ਹੈ। ਇਜ਼ਰਾਇਲ ਅਤੇ ਹਮਾਸ ਨੇ ਡੋਨਾਲਡ ਟਰੰਪ ਦੀ ਪੀਸ ਡੀਲ ਨੂੰ ਸਵੀਕਾਰ ਕਰਕੇ ਗਾਜ਼ਾ ਵਿੱਚ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਕੀਤੀ ਹੈ। ਇਹ ਖਬਰ ਮਾਨਵਤਾ ਅਤੇ ਪੂਰੀ ਦੁਨੀਆ ਲਈ ਚੰਗੀ ਖਬਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਵਿਚੋਲਗੀ ਨਾਲ ਇਜ਼ਰਾਇਲ ਅਤੇ ਹਮਾਸ ਨੇ ਸ਼ਾਂਤੀ ਸਮਝੌਤੇ ਦੇ ਪਹਿਲੇ ਚਰਨ 'ਤੇ ਦਸਤਖਤ ਕਰ ਦਿੱਤੇ ਹਨ। ਖ਼ੁਦ ਡੋਨਾਲਡ ਟਰੰਪ ਨੇ ਇਹ ਖੁਸ਼ਖਬਰੀ ਪੂਰੀ ਦੁਨੀਆ ਨੂੰ ਦਿੱਤੀ ਹੈ। ਸਾਲਾਂ ਤੋਂ ਚੱਲ ਰਹੇ ਗਾਜ਼ਾ ਯੁੱਧ ਦੇ ਦਰਮਿਆਨ ਇਹ ਸਮਝੌਤਾ ਇੱਕ ਖਾਸ ਮੋੜ ਹੈ, ਜੋ ਦੋਵੇਂ ਪੱਖਾਂ ਵਿਚਕਾਰ ਵਿਸ਼ਵਾਸ ਬਹਾਲ ਕਰਨ ਵੱਲ ਪਹਿਲਾ ਕਦਮ ਸਾਬਤ ਹੋ ਸਕਦਾ ਹੈ।ਹੁਣ ਸਵਾਲ ਇਹ ਹੈ ਕਿ ਇਜ਼ਰਾਇਲ ਅਤੇ ਹਮਾਸ ਦੇ ਵਿਚਕਾਰ ਪਹਿਲੇ ਚਰਨ ਦੇ ਸਮਝੌਤੇ ਵਿੱਚ ਕੀ-ਕੀ ਸ਼ਾਮਲ ਹੋਵੇਗਾ?