ਜਿਸ 'ਪੀਸ ਪਲਾਨ' ਦਾ ਢੋਲ ਵਜ੍ਹਾ ਰਹੇ ਸਨ ਟਰੰਪ, ਉਹ ਹੋ ਗਿਆ ਫੇਲ! ਇਜ਼ਰਾਇਲ ਨੇ ਗਾਜ਼ਾ ਤੇ ਬੰਬਾਂ ਦੀ ਕੀਤੀ ਬਰਸਾਤ - 30 ਜਣਿਆਂ ਦੀ ਹੋਈ ਮੌਤ

Wait 5 sec.

ਇਜ਼ਰਾਈਲ ਨੇ ਵੀਰਵਾਰ ਯਾਨੀਕਿ 9 ਅਕਤੂਬਰ ਰਾਤ ਗਾਜ਼ਾ ਸਿਟੀ 'ਤੇ ਇੱਕ ਵੱਡਾ ਹਵਾਈ ਹਮਲਾ ਕੀਤਾ। ਇਹ ਹਮਲਾ ਉਸ ਸਮੇਂ ਹੋਇਆ, ਜਦੋਂ ਇਜ਼ਰਾਈਲ ਦੀ ਕੈਬਿਨੇਟ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ 'ਗਾਜ਼ਾ ਸ਼ਾਂਤੀ ਯੋਜਨਾ' ਉੱਤੇ ਵੋਟਿੰਗ ਕਰਨ ਲਈ ਮੀਟਿੰਗ ਕਰ ਰਹੀ ਸੀ, ਜਿਸਦਾ ਮਕਸਦ ਗਾਜ਼ਾ ਯੁੱਧ ਨੂੰ ਸਥਾਈ ਤੌਰ ‘ਤੇ ਖਤਮ ਕਰਨਾ ਹੈ।ਅਮਰੀਕੀ ਮੀਡੀਆ CNN ਦੇ ਅਨੁਸਾਰ, ਹਮਾਸ ਦੇ ਕਬਜ਼ੇ ਵਾਲੀ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਗਾਜ਼ਾ ਸਿਟੀ ਦੇ ਸਬਰਾ ਇਲਾਕੇ ਵਿੱਚ ਹੋਏ ਇਸ ਹਮਲੇ ਨਾਲ ਇੱਕ ਬਹੁਮੰਜ਼ਿਲਾ ਇਮਾਰਤ ਢਹਿ ਗਈ, ਜਿਸਦੇ ਮਲਬੇ ਵਿੱਚ ਲਗਭਗ 40 ਲੋਕ ਦਬ ਗਏ। ਇਜ਼ਰਾਈਲੀ ਫੌਜ (IDF) ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਨਿਸ਼ਾਨਾ ਹਮਾਸ ਦੇ ਆਤੰਕੀ ਸਨ।IDF ਦਾ ਬਿਆਨ – ‘ਹਮਾਸ ਦੇ ਠਿਕਾਣੇ ‘ਤੇ ਹਮਲਾ’ਗਾਜ਼ਾ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਦਰਜਨਾਂ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਦੂਜੀ ਪਾਸੇ, ਅਲ-ਸ਼ਿਫਾ ਹਸਪਤਾਲ ਦੇ ਨਿਰਦੇਸ਼ਕ ਮੁਹੰਮਦ ਅਬੂ ਸਲਮੀਆ ਨੇ ਜਾਣਕਾਰੀ ਦਿਤੀ ਕਿ ਬੁੱਧਵਾਰ ਸ਼ਾਮ ਤੋਂ ਹੁਣ ਤੱਕ 30 ਫਿਲਿਸਤੀਨੀ ਮਾਰੇ ਜਾ ਚੁੱਕੇ ਹਨ।IDF ਦੇ ਬਿਆਨ ਅਨੁਸਾਰ, “ਅਸੀਂ ਹਮਾਸ ਦੇ ਉਹਨਾਂ ਆਤੰਕੀ ਨੂੰ ਨਿਸ਼ਾਨਾ ਬਣਾਇਆ ਜੋ ਇਜ਼ਰਾਈਲੀ ਫੌਜੀਆਂ ਦੇ ਨੇੜੇ ਮੌਜੂਦ ਸਨ ਅਤੇ ਉਹਨਾਂ ਲਈ ਤੁਰੰਤ ਖਤਰਾ ਬਣੇ ਹੋਏ ਸਨ।”AFP ਦੇ ਅਨੁਸਾਰ, ਲਗਭਗ 200 ਅਮਰੀਕੀ ਫੌਜੀਆਂ ਦੀ ਟੀਮ ਗਾਜ਼ਾ ਵਿੱਚ ਯੁੱਧਵਿਰਾਮ (truce) ਦੀ ਨਿਗਰਾਨੀ ਲਈ ਤਾਇਨਾਤ ਕੀਤੀ ਜਾਵੇਗੀ। ਇਹ ਕਦਮ ਇਜ਼ਰਾਈਲ ਅਤੇ ਹਮਾਸ ਦਰਮਿਆਨ ਹਾਲ ਹੀ ਵਿੱਚ ਹੋਏ ਸੀਜ਼ਫਾਇਰ ਸਮਝੌਤੇ ਨੂੰ ਸਫਲ ਬਣਾਉਣ ਅਤੇ ਬੰਧਕਾਂ ਦੀ ਰਿਹਾਈ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਚੁੱਕਿਆ ਗਿਆ ਹੈ।ਟਰੰਪ ਨੇ ਸੀਜ਼ਫਾਇਰ ਸਮਝੌਤੇ ਦਾ ਐਲਾਨ ਕੀਤਾਹਮਲੇ ਤੋਂ ਕੁਝ ਘੰਟੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਘੋਸ਼ਣਾ ਕੀਤੀ ਸੀ ਕਿ ਇਜ਼ਰਾਈਲ ਅਤੇ ਹਮਾਸ ਸੀਜ਼ਫਾਇਰ ਦੇ ਪਹਿਲੇ ਚਰਨ ‘ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਦੇ ਅਨੁਸਾਰ, “ਜਿਵੇਂ ਹੀ ਇਜ਼ਰਾਈਲੀ ਸਰਕਾਰ ਇਸ ਸਮਝੌਤੇ ਨੂੰ ਮਨਜ਼ੂਰੀ ਦੇਵੇਗੀ, ਯੁੱਧ ਤੁਰੰਤ ਖਤਮ ਹੋ ਜਾਵੇਗਾ।”ਟਰੰਪ ਨੇ ਕਿਹਾ ਕਿ ਇਹ ਸਮਝੌਤਾ ਬੰਧਕਾਂ ਦੀ ਰਿਹਾਈ ਦਾ ਵੀ ਰਸਤਾ ਖੋਲਵੇਗਾ ਅਤੇ ਉਮੀਦ ਜਤਾਈ ਕਿ 1-2 ਦਿਨਾਂ ਵਿੱਚ ਸਾਰੇ ਬੰਧਕ ਰਿਹਾਅ ਕਰ ਦਿੱਤੇ ਜਾਣਗੇ।ਟਰੰਪ ਨੇ ਕੀ ਕਿਹਾ?ਰਾਸ਼ਟਰਪਤੀ ਟਰੰਪ ਨੇ ਇਸ ਸਮਝੌਤੇ ਨੂੰ ਇਤਿਹਾਸਕ ਅਤੇ ਮਹੱਤਵਪੂਰਨ ਕਦਮ ਵਜੋਂ ਦਰਸਾਇਆ, ਜਿਸ ਨਾਲ ਦੋ ਸਾਲ ਤੋਂ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਤਰੱਕੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਦੇ 20-ਸੂਤਰ ਵਾਲੇ ਪੀਸ ਪਲਾਨ ਦਾ ਪਹਿਲਾ ਚਰਨ ਹੈ, ਜਿਸ ਅਧੀਨ ਹਮਾਸ ਸਾਰੇ ਬੰਧਕਾਂ ਨੂੰ ਰਿਹਾਅ ਕਰੇਗਾ ਅਤੇ ਇਜ਼ਰਾਈਲ ਆਪਣੀ ਫੌਜ ਨੂੰ ਸਹਿਮਤ ਸੀਮਾ ਤੱਕ ਪਿੱਛੇ ਹਟਾਏਗਾ।