ਪਿਆਰ ਦੇ ਚੱਕਰ 'ਚ ਇੱਕ ਸ਼ਖਸ ਦੀ ਸਰਕਾਰੀ ਨੌਕਰੀ ਚੱਲੀ ਗਈ, ਉਸ ਨੂੰ ਤਨਖਾਹ ਅਮਰੀਕੀ ਡਾਲਰਾਂ ਦੇ ਵਿੱਚ ਮਿਲਦੀ ਸੀ। ਜੀ ਹਾਂ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਅਧਿਕਾਰੀ ਨੂੰ ਇਸ ਲਈ ਡਿਸਮਿਸ ਕਰ ਦਿੱਤਾ, ਕਿਉਂਕਿ ਉਸ ਦਾ ਚੱਕਰ ਇੱਕ ਚੀਨੀ ਔਰਤ ਦੇ ਨਾਲ ਚੱਲ ਰਿਹਾ ਸੀ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਆਪਣੇ ਦੇਸ਼ ਦੇ ਇੱਕ ਡਿਪਲੋਮੈਟ ਨੂੰ ਇੱਕ ਚੀਨੀ ਔਰਤ ਨਾਲ ਕਥਿਤ ਰੋਮਾਂਟਿਕ ਸੰਬੰਧ ਬਣਾਉਣ ਦੇ ਕਾਰਨ ਬਰਖਾਸਤ ਕਰ ਦਿੱਤਾ ਹੈ। ਔਰਤ ਉੱਤੇ ਚੀਨ ਦੀ ਕਮਿਊਨਿਸਟ ਪਾਰਟੀ ਨਾਲ ਸਬੰਧ ਹੋਣ ਦਾ ਆਰੋਪ ਹੈ। ਇਸ ਮਾਮਲੇ ਨੂੰ ਹਾਲ ਹੀ ਵਿੱਚ ਲਾਗੂ ਕੀਤੇ ਗਏ ਉਸ ਪਾਬੰਦੀ ਦੇ ਤਹਿਤ ਪਹਿਲਾ ਕਾਰਵਾਈ ਮੰਨਿਆ ਜਾ ਰਿਹਾ ਹੈ, ਜਿਸ ਵਿੱਚ ਅਮਰੀਕੀ ਕਰਮਚਾਰੀਆਂ ਨੂੰ ਚੀਨੀ ਨਾਗਰਿਕਾਂ ਨਾਲ ਇਸ ਤਰ੍ਹਾਂ ਦੇ ਨਿੱਜੀ ਸੰਬੰਧ ਬਣਾਉਣ ਤੋਂ ਰੋਕਿਆ ਗਿਆ ਸੀ।‘ਐਸੋਸੀਏਟਿਡ ਪ੍ਰੈਸ’ ਦੀ ਪਿਛਲੀ ਇੱਕ ਰਿਪੋਰਟ ਮੁਤਾਬਕ, ਡੈਮੋਕ੍ਰੈਟਿਕ ਪਾਰਟੀ ਦੇ ਆਗੂ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਕਾਰਜਕਾਲ ਦੇ ਆਖਰੀ ਦਿਨਾਂ ਵਿੱਚ ਇਹ ਪਾਬੰਦੀ ਲਗਾਈ ਗਈ ਸੀ। ਇਸ ਤਹਿਤ ਚੀਨ ਵਿੱਚ ਤਾਇਨਾਤ ਅਮਰੀਕੀ ਸਰਕਾਰੀ ਕਰਮਚਾਰੀਆਂ, ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸੁਰੱਖਿਆ ਮਨਜ਼ੂਰੀ ਪ੍ਰਾਪਤ ਠੇਕਾ ਕਰਮਚਾਰੀਆਂ ਨੂੰ ਕਿਸੇ ਵੀ ਚੀਨੀ ਨਾਗਰਿਕ ਨਾਲ ਰੋਮਾਂਟਿਕ ਜਾਂ ਜਿਨਸੀ ਸੰਬੰਧ ਬਣਾਉਣ ਤੋਂ ਮਨ ਕੀਤਾ ਗਿਆ ਸੀ।ਡਿਪਲੋਮੈਟ ਨੂੰ ਕੀਤਾ ਗਿਆ ਬਰਖਾਸਤਵਿਦੇਸ਼ ਮੰਤਰਾਲੇ ਦੇ ਬੁਲਾਰੇ ਟੋਮੀ ਪਿਗੋਟ ਨੇ ਦੱਸਿਆ ਕਿ ਸਬੰਧਤ ਡਿਪਲੋਮੈਟ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੁਆਰਾ ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।ਪਿਗੋਟ ਨੇ ਕਿਹਾ, "ਵਿਦੇਸ਼ ਮੰਤਰੀ ਰੂਬਿਓ ਦੇ ਨੇਤ੍ਰਿਤਵ ਹੇਠ ਅਸੀਂ ਉਹਨਾਂ ਕਰਮਚਾਰੀਆਂ ਦੇ ਪ੍ਰਤੀ ਕੋਤਾਹੀ ਬਰਦਾਸ਼ਤ ਨਾ ਕਰਨ ਦੀ ਨੀਤੀ ਜਾਰੀ ਰੱਖਾਂਗੇ, ਜੋ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕਰਦੇ ਹੋਏ ਪਾਏ ਜਾਣਗੇ।"ਬਿਆਨ ਵਿੱਚ ਸਬੰਧਤ ਡਿਪਲੋਮੈਟ ਦਾ ਨਾਮ ਨਹੀਂ ਦੱਸਿਆ ਗਿਆ, ਪਰ ਇੱਕ ਦੱਖਣਪੰਥੀ ਕ੍ਰਿਆਸ਼ੀਲਕ ਜੇਮਜ਼ ਓ'ਕੀਫ਼ ਵੱਲੋਂ ਆਨਲਾਈਨ ਸਾਂਝਾ ਕੀਤੇ ਗਏ ਗੁਪਤ ਵੀਡੀਓ ਵਿੱਚ ਡਿਪਲੋਮੈਟ ਅਤੇ ਉਸਦੀ ਚੀਨੀ ਮਹਿਲਾ ਮਿੱਤਰ ਦਿਖਾਈ ਦਿੱਤੀ।ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।