ਹੈਨਲੇ ਪਾਸਪੋਰਟ ਇੰਡੈਕਸ 2025 ਵਿੱਚ ਭਾਰਤ ਨੇ ਸ਼ਾਨਦਾਰ ਤਰੱਕੀ ਹਾਸਲ ਕੀਤੀ ਹੈ। ਭਾਰਤੀ ਪਾਸਪੋਰਟ ਹੁਣ 58 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪ੍ਰਵੇਸ਼ ਦੀ ਸਹੂਲਤ ਦਿੰਦਾ ਹੈ, ਜਿਸ ਕਾਰਨ ਭਾਰਤ ਦੀ ਰੈਂਕਿੰਗ 80ਵੇਂ ਸਥਾਨ ਤੋਂ ਵਧ ਕੇ 76ਵੇਂ ਸਥਾਨ ’ਤੇ ਪਹੁੰਚ ਗਈ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਇਹ ਉਛਾਲ ਭਾਰਤ ਦੀਆਂ ਸਰਗਰਮ ਕੂਟਨੀਤਕ ਸਾਂਝੇਦਾਰੀਆਂ, ਦੁਵੱਲੇ ਸਮਝੌਤਿਆਂ ਅਤੇ ਵਿਸ਼ਵ ਪੱਧਰ ’ਤੇ (ਜਿਵੇਂ G20, ਬ੍ਰਿਕਸ ਅਤੇ ਆਸੀਆਨ) ਵਧਦੀ ਭੂਮਿਕਾ ਦਾ ਨਤੀਜਾ ਹੈ।ਇਸ ਨਾਲ ਭਾਰਤੀ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਯਾਤਰਾ ਵਿੱਚ ਸਹੂਲਤ ਮਿਲੇਗੀ ਅਤੇ ਵਿਸ਼ਵ ਪੱਧਰ ’ਤੇ ਦੇਸ਼ ਦੀ ਸਾਖ ਹੋਰ ਮਜ਼ਬੂਤ ਹੋਵੇਗੀ। ਦੂਜੇ ਪਾਸੇ, ਅਮਰੀਕਾ ਦਾ ਪਾਸਪੋਰਟ ਪਿਛਲੇ ਦੋ ਦਹਾਕਿਆਂ ਵਿੱਚ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚ ਗਿਆ ਹੈ, ਜਿੱਥੇ ਇਸ ਨੂੰ ਆਈਸਲੈਂਡ ਅਤੇ ਲਿਥੁਆਨੀਆ ਨਾਲ 10ਵਾਂ ਸਥਾਨ ਮਿਲਿਆ ਹੈ। ਰਿਪੋਰਟ ਮੁਤਾਬਕ, ਅਮਰੀਕੀ ਨਾਗਰਿਕਾਂ ਦੀ ਵੀਜ਼ਾ-ਮੁਕਤ ਯਾਤਰਾ ਸਮਰੱਥਾ ਵਿੱਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ।ਸਭ ਤੋਂ ਤਾਕਤਵਰ ਪਾਸਪੋਰਟ ਸਿੰਗਾਪੁਰਹੈਨਲੇ ਪਾਸਪੋਰਟ ਇੰਡੈਕਸ 2025 ਵਿੱਚ ਸਿੰਗਾਪੁਰ ਨੇ ਅੱਗੇ ਰਹਿ ਕੇ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਸਿੰਗਾਪੁਰ ਦੇ ਨਾਗਰਿਕਾਂ ਨੂੰ 193 ਦੇਸ਼ਾਂ ਵਿੱਚ ਵੀਜ਼ਾ-ਫ੍ਰੀ ਜਾਂ ਵੀਜ਼ਾ-ਆਨ-ਅਰਾਈਵਲ ਸਹੂਲਤ ਮਿਲਦੀ ਹੈ। ਦੂਜੇ ਸਥਾਨ 'ਤੇ ਜਾਪਾਨ ਅਤੇ ਦੱਖਣੀ ਕੋਰੀਆ ਹਨ (190 ਦੇਸ਼ਾਂ ਵਿੱਚ ਵੀਜ਼ਾ-ਫ੍ਰੀ)। ਤੀਜੇ ਸਥਾਨ 'ਤੇ ਡੈਨਮਾਰਕ, ਫਿਨਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਇਟਲੀ ਅਤੇ ਸਪੇਨ ਹਨ (189 ਦੇਸ਼ਾਂ ਵਿੱਚ ਵੀਜ਼ਾ-ਫ੍ਰੀ)। ਚੌਥੇ ਸਥਾਨ 'ਤੇ ਸਵੀਡਨ, ਆਸਟਰੀਆ, ਬੇਲਜਿਯਮ, ਨਾਰਵੇ, ਲਕਜ਼ਮਬਰਗ, ਨੀਦਰਲੈਂਡ ਅਤੇ ਪੁਰਤਗਾਲ ਹਨ (188 ਦੇਸ਼ਾਂ ਵਿੱਚ ਵੀਜ਼ਾ-ਫ੍ਰੀ)। ਪੰਜਵੇਂ ਸਥਾਨ 'ਤੇ ਸਵਿਟਜ਼ਰਲੈਂਡ, ਨਿਊਜ਼ੀਲੈਂਡ ਅਤੇ ਗ੍ਰੀਸ ਹਨ (187 ਦੇਸ਼ਾਂ ਵਿੱਚ ਵੀਜ਼ਾ-ਫ੍ਰੀ)।ਭਾਰਤ ਦੇ ਪਾਸਪੋਰਟ ਦੀ ਤਾਕਤ ਕਿਉਂ ਵਧੀ?ਭਾਰਤ ਦੇ ਪਾਸਪੋਰਟ ਦੀ ਸਥਿਤੀ ਵਿੱਚ ਸੁਧਾਰ ਕਈ ਕਾਰਨਾਂ ਕਰਕੇ ਹੋਇਆ ਹੈ, ਜੋ ਇਸ ਪ੍ਰਕਾਰ ਹਨ:ਅੰਤਰਰਾਸ਼ਟਰੀ ਭਾਈਚਾਰਿਆਂ ਦਾ ਵਿਸ਼ਤਾਰਪਾਰਸਪਰਿਕ ਵੀਜ਼ਾ ਸਮਝੌਤੇਵਿਸ਼ਵ ਮੰਚਾਂ ‘ਤੇ ਭਾਰਤ ਦੀ ਸਰਗਰਮ ਭੂਮਿਕਾਆਰਥਿਕ ਅਤੇ ਰੱਖਿਆ ਸਹਿਯੋਗ ਵਿੱਚ ਵਾਧਾਇਹ ਸੂਚਿਤ ਕਰਦਾ ਹੈ ਕਿ ਭਾਰਤ ਨੂੰ ਅੰਤਰਰਾਸ਼ਟਰੀ ਭਾਈਚਾਰੇ ਵਿੱਚ ਇੱਕ ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਤਾਕਤ ਵਜੋਂ ਦੇਖਿਆ ਜਾ ਰਿਹਾ ਹੈ। ਇਸਦਾ ਲਾਭ ਨਾ ਸਿਰਫ਼ ਭਾਰਤੀ ਨਾਗਰਿਕਾਂ ਨੂੰ ਯਾਤਰਾ ਵਿੱਚ ਮਿਲੇਗਾ, ਸਗੋਂ ਇਹ ਭਾਰਤ ਦੀ ਵਿਸ਼ਵ ਪੱਧਰ ‘ਤੇ ਸਥਿਤੀ ਨੂੰ ਵੀ ਹੋਰ ਮਜ਼ਬੂਤ ਕਰੇਗਾ।