Mumbai International Airport: ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੰਡੀਗੋ ਦੀ ਇੱਕ ਉਡਾਣ ਵਿੱਚ ਉਦੋਂ ਹਫੜਾ-ਦਫੜੀ ਮੱਚ ਗਈ, ਜਦੋਂ ਟਾਇਲਟ ਵਿੱਚੋਂ "Danger" ਸ਼ਬਦ ਲਿਖਿਆ ਹੋਇਆ ਟਿਸ਼ੂ ਪੇਪਰ 'ਤੇ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਇੰਡੀਗੋ ਫਲਾਈਟ 911 (ਮੁੰਬਈ-ਅਹਿਮਦਾਬਾਦ) ਆਪਣੀ ਅਗਲੀ ਉਡਾਣ ਲਈ ਤਿਆਰ ਹੋ ਰਹੀ ਸੀ, ਉਦੋਂ ਇਹ ਘਟਨਾ ਵਾਪਰੀ।ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਜਹਾਜ਼ ਹਵਾਈ ਅੱਡੇ ਦੇ ਗੇਟ 5 'ਤੇ ਖੜ੍ਹਾ ਸੀ। ਜਾਣਕਾਰੀ ਮਿਲਣ 'ਤੇ, ਫਾਇਰ ਬ੍ਰਿਗੇਡ ਵਿਭਾਗ ਨੇ ਮੁੰਬਈ ਕੰਟਰੋਲ ਰੂਮ ਨੂੰ ਜਹਾਜ਼ ਵਿੱਚ ਬੰਬ ਹੋਣ ਦੀ ਧਮਕੀ ਬਾਰੇ ਮੈਸੇਜ ਭੇਜਿਆ, ਜਿਸ ਨਾਲ ਥੋੜ੍ਹੀ ਦੇਰ ਲਈ ਹਫੜਾ-ਦਫੜੀ ਮਚ ਗਈ। ਹਾਲਾਂਕਿ, ਪੁਲਿਸ ਦੀ ਪੂਰੀ ਜਾਂਚ ਤੋਂ ਬਾਅਦ, ਜਹਾਜ਼ ਵਿੱਚੋਂ ਕੋਈ ਸ਼ੱਕੀ ਵਸਤੂ ਨਹੀਂ ਮਿਲੀ।