ਅਮਰੀਕਾ ਨੇ ਭਾਰਤ ਲਈ 93 ਮਿਲੀਅਨ ਡਾਲਰ ਦੇ ਸੈਨਿਕ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤੋਂ ਬਾਅਦ ਭਾਰਤ ਹੁਣ ਜੈਵਲਿਨ ਐਂਟੀ-ਟੈਂਕ ਮਿਸਾਈਲਾਂ ਅਤੇ ਐਕਸਕੈਲਿਬਰ ਪ੍ਰਿਸ਼ੀਜ਼ਨ-ਗਾਈਡਡ ਆਰਟਿਲਰੀ ਰਾਉਂਡਜ਼ ਦੀ ਨਵੀਂ ਖੇਪ ਖਰੀਦ ਸਕੇਗਾ। ਇਸ ਮਨਜ਼ੂਰੀ ਤਹਿਤ ਭਾਰਤ ਨੂੰ 100 FGM-148 ਜੈਵਲਿਨ ਮਿਸਾਈਲਾਂ, 25 ਹਲਕੀਆਂ ਕਮਾਂਡ ਲਾਂਚ ਯੂਨਿਟਾਂ ਅਤੇ 216 ਐਕਸਕੈਲਿਬਰ ਆਰਟਿਲਰੀ ਰਾਉਂਡਜ਼ ਮਿਲਣਗੇ।ਰੱਖਿਆ ਸੁਰੱਖਿਆ ਸਹਿਯੋਗ ਏਜੰਸੀ (DSCA) ਨੇ ਇਸ ਪ੍ਰਸਤਾਵ ਬਾਰੇ ਅਮਰੀਕੀ ਕਾਂਗਰਸ ਨੂੰ ਰਸਮੀ ਜਾਣਕਾਰੀ ਦੇ ਦਿੱਤੀ ਹੈ। ਏਜੰਸੀ ਨੇ ਦੱਸਿਆ ਕਿ ਭਾਰਤ ਨੇ ਇਸ ਸੌਦੇ ਤਹਿਤ ਲਾਈਫਸਾਈਕਲ ਸਪੋਰਟ, ਸੁਰੱਖਿਆ ਜਾਂਚਾਂ, ਓਪਰੇਟਰ ਟ੍ਰੇਨਿੰਗ, ਲਾਂਚ ਯੂਨਿਟਾਂ ਦੀ ਮੁਰੰਮਤ ਅਤੇ ਪੂਰੀ ਓਪਰੇਸ਼ਨਲ ਸਮਰੱਥਾ ਲਈ ਲੋੜੀਂਦੀ ਹੋਰ ਤਕਨੀਕੀ ਸਹਾਇਤਾ ਵੀ ਮੰਗੀ ਹੈ।ਅਮਰੀਕਾ–ਭਾਰਤ ਰਣਨੀਤਿਕ ਭਾਗੀਦਾਰੀ ਹੋਵੇਗੀ ਹੋਰ ਮਜ਼ਬੂਤDSCA ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇਹ ਰੱਖਿਆ ਪੈਕੇਜ ਅਮਰੀਕਾ ਅਤੇ ਭਾਰਤ ਦੀ ਰਣਨੀਤਿਕ ਸਾਂਝ ਨੂੰ ਹੋਰ ਮਜ਼ਬੂਤ ਬਣਾਏਗਾ। ਇਸ ਨਾਲ ਭਾਰਤ ਦੀ ਸਮਰੱਥਾ ਵਧੇਗੀ ਤਾਂ ਜੋ ਉਹ ਮੌਜੂਦਾ ਅਤੇ ਭਵਿੱਖ ਵਿੱਚ ਉਭਰ ਸਕਣ ਵਾਲੇ ਖਤਰਨਾਂ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਮੁਕਾਬਲਾ ਕਰ ਸਕੇ। ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਭਾਰਤ ਇਨ੍ਹਾਂ ਹਥਿਆਰਾਂ ਅਤੇ ਸਾਜੋ-ਸਮਾਨ ਨੂੰ ਆਪਣੇ ਸੈਨਿਕ ਢਾਂਚੇ ਵਿੱਚ ਬਿਨ੍ਹਾਂ ਕਿਸੇ ਮੁਸ਼ਕਲ ਦੇ ਸ਼ਾਮਲ ਕਰ ਸਕੇਗਾ।ਅਮਰੀਕਾ ਨੇ ਦਿੱਤੀ ਇਹ ਮਨਜ਼ੂਰੀਅਮਰੀਕਾ ਨੇ ਐਕਸਕੈਲਿਬਰ ਗਾਈਡਡ ਆਰਟਿਲਰੀ ਰਾਉਂਡਜ਼ ਦੀ ਲਗਭਗ 47 ਮਿਲੀਅਨ ਡਾਲਰ ਦੀ ਵਿਕਰੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਕੁੱਲ ਸੌਦੇ ਦੀ ਕੀਮਤ ਕਰੀਬ 93 ਮਿਲੀਅਨ ਡਾਲਰ ਤੱਕ ਪਹੁੰਚ ਗਈ ਹੈ। ਏਜੰਸੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਡੀਲ ਨਾਲ ਖੇਤਰੀ ਸੈਨਿਕ ਸੰਤੁਲਨ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਇਹ ਕੇਵਲ ਭਾਰਤ ਦੀ ਰੱਖਿਆ ਸਮਰੱਥਾ ਮਜ਼ਬੂਤ ਕਰਨ ਲਈ ਹੈ।ਅਮਰੀਕੀ ਸਰਕਾਰ ਨੇ ਕੀ ਕਿਹਾ?ਅਮਰੀਕੀ ਸਰਕਾਰ ਨੇ ਦੱਸਿਆ ਕਿ ਇਸ ਡੀਲ ਵਿੱਚ ਫਿਲਹਾਲ ਕਿਸੇ ਵੀ ਆਫਸੈੱਟ ਐਗ੍ਰੀਮੈਂਟ ਦੀ ਜਾਣਕਾਰੀ ਨਹੀਂ ਹੈ, ਅਤੇ ਭਵਿੱਖ ਵਿੱਚ ਅਜਿਹਾ ਕੋਈ ਸਮਝੌਤਾ ਭਾਰਤ ਅਤੇ ਹਥਿਆਰ ਨਿਰਮਾਤਾ ਕੰਪਨੀਆਂ ਵਿਚਕਾਰ ਤਹਿ ਕੀਤਾ ਜਾ ਸਕਦਾ ਹੈ।ਜਾਣਕਾਰੀ ਲਈ ਦੱਸਦੇ ਚੱਲੀਏ ਕਿ RTX ਅਤੇ ਲੌਕਹੀਡ ਮਾਰਟਿਨ ਵੱਲੋਂ ਸਾਂਝੇ ਤੌਰ ‘ਤੇ ਤਿਆਰ ਕੀਤਾ ਗਿਆ ਜੈਵਲਿਨ ਮਿਸਾਈਲ ਸਿਸਟਮ ਪੈਦਲ ਫੌਜ ਨੂੰ ਲੰਬੀ ਦੂਰੀ ਤੋਂ ਬਖ਼ਤਰਬੰਦ ਨਿਸ਼ਾਨਿਆਂ ‘ਤੇ ਬਹੁਤ ਹੀ ਸਟੀਕ ਹਮਲਾ ਕਰਨ ਦੀ ਸਮਰੱਥਾ ਪ੍ਰਦਾਨ ਕਰਦਾ ਹੈ।