ਭਾਰਤੀ ਜਨਤਾ ਪਾਰਟੀ (BJP) ਅੱਜ, 20 ਜਨਵਰੀ ਨੂੰ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੇ ਨਾਮ ਦਾ ਅਧਿਕਾਰਿਕ ਐਲਾਨ ਕਰੇਗੀ। ਨਿਤਿਨ ਨਬੀਨ ਨੂੰ ਬਿਨਾਂ ਕਿਸੇ ਮੁਕਾਬਲੇ ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਵਜੋਂ ਚੁਣਿਆ ਗਿਆ ਹੈ। ਸੋਮਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿੱਚ ਹੋਈ ਨਾਮਜ਼ਦਗੀ ਪ੍ਰਕਿਰਿਆ ਵਿੱਚ ਸਿਰਫ਼ ਨਿਤਿਨ ਨਬੀਨ ਦਾ ਹੀ ਇੱਕਲੌਤਾ ਨਾਮ ਪੇਸ਼ ਕੀਤਾ ਗਿਆ। ਅੱਜ ਉਨ੍ਹਾਂ ਦੇ ਨਾਮ ਦਾ ਅਧਿਕਾਰਿਕ ਐਲਾਨ ਕੀਤਾ ਜਾਵੇਗਾ। ਇਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਮੋਦੀ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਅਹੁਦਾ ਸੰਭਾਲਣਗੇ।45 ਸਾਲ ਦੀ ਉਮਰ ਵਿਚ ਨਬੀਨ ਪਾਰਟੀ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰੀ ਪ੍ਰਧਾਨ ਵੀ ਹਨ। ਉਨ੍ਹਾਂ ਤੋਂ ਪਹਿਲਾਂ ਅਮਿਤ ਸ਼ਾਹ 49 ਸਾਲ ਦੀ ਉਮਰ ਵਿਚ ਰਾਸ਼ਟਰੀ ਪ੍ਰਧਾਨ ਚੁਣੇ ਗਏ ਸਨ।ਨਾਮਜ਼ਦਗੀ ਪ੍ਰਕਿਰਿਆ ਤੋਂ ਬਾਅਦ ਰਾਸ਼ਟਰੀ ਚੋਣ ਅਧਿਕਾਰੀ ਡਾ. ਕੇ. ਲਕਸ਼ਮਣ ਨੇ ਕਿਹਾ ਕਿ ਇਸ ਅਹੁਦੇ ਲਈ ਸਿਰਫ਼ ਨਿਤਿਨ ਨਬੀਨ ਦਾ ਨਾਮ ਪ੍ਰਸਤਾਵਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਤਿਨ ਨਵੀਨ ਦੇ ਸਮਰਥਨ ਵਿਚ ਨਾਮਜ਼ਦਗੀ ਪੱਤਰਾਂ ਦੇ ਕੁੱਲ 37 ਸੈੱਟ ਦਾਖਲ ਕੀਤੇ ਗਏ ਸਨ। ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਗਈ ਅਤੇ ਸਾਰੇ ਵੈਧ ਪਾਏ ਗਏ। ਹੁਣ ਨਿਤਿਨ ਦੇ ਨਾਮ ਦਾ ਰਸਮੀ ਤੌਰ 'ਤੇ ਅੱਜ ਐਲਾਨ ਕੀਤਾ ਜਾਵੇਗਾ।ਅਹੁਦਾ ਸੰਭਾਲਣ ਤੋਂ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਤਿਨ ਨਬੀਨ ਨੇ ਦਿੱਲੀ ਸਥਿਤ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਦਰਸ਼ਨ ਕੀਤੇ। ਗੁਰੂ ਘਰ ਚ ਮੱਥਾ ਟੇਕ ਆਸ਼ੀਰਵਾਦ ਲਿਆ। ਇਸ ਸਮੇਂ ਉਨ੍ਹਾਂ ਦੇ ਨਾਲ ਕਈ ਹੋਰ ਮੰਤਰੀ ਵੀ ਮੌਜੂਦ ਰਹੇ। ਉਹ ਅੱਜ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਦਾ ਕਾਰਜਭਾਰ ਸੰਭਾਲਣਗੇ। #WATCH | Delhi: BJP National Working President Nitin Nabin offers prayers at the Gurudwara Bangla Sahib in DelhiHe is set to take charge as the BJP national president today pic.twitter.com/npar7cwZq2— ANI (@ANI) January 20, 2026ਜਾਣੋ ਨਿਤਿਨ ਨਬੀਨ ਬਾਰੇਨਿਤਿਨ ਨਬੀਨ, ਬਿਹਾਰ ਦੇ ਪਟਨਾ ਦੇ ਬਾਂਕੀਪੁਰ ਵਿਧਾਨ ਸਭਾ ਖੇਤਰ ਤੋਂ ਪੰਜ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ 15 ਦਸੰਬਰ 2025 ਨੂੰ ਉਨ੍ਹਾਂ ਨੂੰ ਭਾਜਪਾ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਅੱਜ ਉਨ੍ਹਾਂ ਦੇ ਨਾਮ ਦੇ ਅਧਿਕਾਰਿਕ ਐਲਾਨ ਤੋਂ ਬਾਅਦ ਭਾਜਪਾ ਦੇ ਸਾਰੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਜਾਵੇਗੀ। ਉਨ੍ਹਾਂ ਦੀ ਮਿਹਨਤੀ ਛਵੀ ਅਤੇ ਪਾਰਟੀ ਵਿੱਚ ਮਜ਼ਬੂਤ ਸਥਿਤੀ ਦੇ ਕਾਰਨ ਇਹ ਨਿਯੁਕਤੀ ਪਾਰਟੀ ਵਿੱਚ ਯੁਵਕ ਨੇਤ੍ਰਿਤਵ ਦਾ ਮਜ਼ਬੂਤ ਸੰਕੇਤ ਮੰਨੀ ਜਾ ਰਹੀ ਹੈ।