ਟਰੰਪ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ! ਇੰਝ ਪਿਆ ਝੋਲੀ 'ਚ, ਨੋਬਲ ਇਨਾਮ ਮਿਲਦੇ ਹੀ ਟਰੰਪ ਖੁਸ਼ੀ ਨਾਲ ਫੂਲੇ ਨਾ ਸਮਾਏ, ਇਸ ਨੇਤਾ ਬਾਰੇ ਆਖੀ ਇਹ ਗੱਲ...

Wait 5 sec.

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਆਖਿਰਕਾਰ ਵੇਨੇਜ਼ੂਏਲਾ ਦੀ ਵਿਰੋਧੀ ਨੇਤਾ ਮਾਰੀਆ ਕੋਰੀਨਾ ਮਾਚਾਡੋ ਵੱਲੋਂ ਨੋਬਲ ਸ਼ਾਂਤੀ ਇਨਾਮ ਦਾ ਮੈਡਲ ਮਿਲ ਗਿਆ। ਵ੍ਹਾਈਟ ਹਾਊਸ ਵਿੱਚ ਹੋਈ ਮੁਲਾਕਾਤ ਦੌਰਾਨ ਮਾਚਾਡੋ ਨੇ ਇਹ ਮੈਡਲ ਟਰੰਪ ਨੂੰ ਸੌਂਪਿਆ। ਇਸ ਨੂੰ ਮਾਚਾਡੋ ਦੀ ਇੱਕ ਵੱਡੀ ਸਿਆਸੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ, ਕਿਉਂਕਿ ਹਾਲ ਹੀ ਵਿੱਚ ਟਰੰਪ ਨੇ ਵੇਨੇਜ਼ੂਏਲਾ ਦੀ ਸੱਤਾ ਨੂੰ ਲੈ ਕੇ ਉਨ੍ਹਾਂ ਦਾ ਖੁੱਲ੍ਹ ਕੇ ਸਮਰਥਨ ਨਹੀਂ ਕੀਤਾ ਸੀ।ਮੈਡਲ ਮਿਲਣ ‘ਤੇ ਟਰੰਪ ਨੇ ਕੀ ਕਿਹਾਵ੍ਹਾਈਟ ਹਾਊਸ ਵਿੱਚ ਮੁਲਾਕਾਤ ਤੋਂ ਬਾਅਦ ਟਰੰਪ ਨੇ ਮਾਚਾਡੋ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਲਿਖਿਆ, “ਉਨ੍ਹਾਂ ਨੇ ਮੈਨੂੰ ਆਪਣਾ ਨੋਬਲ ਸ਼ਾਂਤੀ ਇਨਾਮ ਦਾ ਮੈਡਲ ਦਿੱਤਾ, ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ।” ਟਰੰਪ ਨੇ ਮਾਚਾਡੋ ਨੂੰ “ਬਹੁਤ ਚੰਗੀ ਔਰਤ” ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਹਿਆ ਹੈ।ਕੀ ਮਾਚਾਡੋ ਆਪਣਾ ਨੋਬਲ ਇਨਾਮ ਦੇ ਸਕਦੀਆਂ ਹਨ?ਨੋਬਲ ਸੰਸਥਾਨ ਨੇ ਸਪਸ਼ਟ ਕੀਤਾ ਹੈ ਕਿ ਮਾਚਾਡੋ ਆਪਣਾ ਨੋਬਲ ਸ਼ਾਂਤੀ ਇਨਾਮ ਕਿਸੇ ਹੋਰ ਨੂੰ ਨਹੀਂ ਦੇ ਸਕਦੀਆਂ। ਯਾਨੀ ਇਹ ਮੈਡਲ ਦੇਣਾ ਸਿਰਫ਼ ਇੱਕ ਪ੍ਰਤੀਕਾਤਮਕ ਕਦਮ ਹੈ। ਇਸ ਦੇ ਬਾਵਜੂਦ ਇਹ ਕਦਮ ਇਸ ਲਈ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਹਾਲੀਆ ਦਿਨਾਂ ਵਿੱਚ ਟਰੰਪ ਨੇ ਮਾਚਾਡੋ ਨੂੰ ਵੇਨੇਜ਼ੂਏਲਾ ਦੀ ਰਾਜਨੀਤੀ ਵਿੱਚ ਹਾਸਿਏ ‘ਤੇ ਧੱਕ ਦਿੱਤਾ ਸੀ।ਵ੍ਹਾਈਟ ਹਾਊਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਟਰੰਪ ਇਸ ਮੈਡਲ ਨੂੰ ਆਪਣੇ ਕੋਲ ਰੱਖ ਸਕਦੇ ਹਨ। ਧਿਆਨਯੋਗ ਹੈ ਕਿ ਟਰੰਪ ਲੰਮੇ ਸਮੇਂ ਤੋਂ ਨੋਬਲ ਸ਼ਾਂਤੀ ਇਨਾਮ ਹਾਸਲ ਕਰਨ ਦੀ ਇੱਛਾ ਜ਼ਾਹਰ ਕਰਦੇ ਆ ਰਹੇ ਹਨ।ਮਾਚਾਡੋ ਨੇ ਕੀ ਕਿਹਾਵ੍ਹਾਈਟ ਹਾਊਸ ਤੋਂ ਨਿਕਲਣ ਤੋਂ ਬਾਅਦ ਮਾਚਾਡੋ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ, “ਮੈਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਨੋਬਲ ਸ਼ਾਂਤੀ ਇਨਾਮ ਦਾ ਮੈਡਲ ਦਿੱਤਾ ਹੈ। ਇਹ ਸਾਡੀ ਆਜ਼ਾਦੀ ਲਈ ਉਨ੍ਹਾਂ ਦੇ ਖਾਸ ਯੋਗਦਾਨ ਦੀ ਪਛਾਣ ਹੈ।” ਇਸ ਤੋਂ ਬਾਅਦ ਉਹ ਸੰਸਦ ਭਵਨ ਕੈਪੀਟਲ ਹਿੱਲ ਵੱਲ ਰਵਾਨਾ ਹੋ ਗਈਆਂ।ਵੇਨੇਜ਼ੂਏਲਾ ਵਿੱਚ ਚੋਣਾਂ ਨੂੰ ਲੈ ਕੇ ਸਵਾਲਹਾਲੀਆ ਦਿਨਾਂ ਵਿੱਚ ਟਰੰਪ ਨੇ ਵੇਨੇਜ਼ੂਏਲਾ ਵਿੱਚ ਲੋਕਤੰਤਰ ਨੂੰ ਲੈ ਕੇ ਆਪਣੇ ਰੁਖ ‘ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਇਹ ਵੀ ਸਪਸ਼ਟ ਨਹੀਂ ਕੀਤਾ ਕਿ ਉੱਥੇ ਚੋਣਾਂ ਕਦੋਂ ਹੋਣਗੀਆਂ। ਟਰੰਪ ਦਾ ਕਹਿਣਾ ਹੈ ਕਿ ਮਾਚਾਡੋ ਲਈ ਦੇਸ਼ ਦੀ ਅਗਵਾਈ ਕਰਨੀ ਮੁਸ਼ਕਲ ਹੋਵੇਗੀ, ਕਿਉਂਕਿ ਉਨ੍ਹਾਂ ਨੂੰ ਦੇਸ਼ ਦੇ ਅੰਦਰ ਪੂਰਾ ਸਮਰਥਨ ਪ੍ਰਾਪਤ ਨਹੀਂ ਹੈ।ਮਾਦੁਰੋ ਤੋਂ ਬਾਅਦ ਵੀ ਮਾਚਾਡੋ ਨੂੰ ਝਟਕਾਮੰਨਿਆ ਜਾਂਦਾ ਹੈ ਕਿ ਮਾਚਾਡੋ ਦੀ ਪਾਰਟੀ ਨੇ 2024 ਦੀ ਚੋਣ ਜਿੱਤੀ ਸੀ, ਪਰ ਨਿਕੋਲਸ ਮਾਦੁਰੋ ਨੇ ਨਤੀਜਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਬਾਵਜੂਦ ਟਰੰਪ ਵੱਲੋਂ ਸੰਕੇਤ ਦਿੱਤੇ ਗਏ ਹਨ ਕਿ ਉਹ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰੀਗੇਜ਼ ਨਾਲ ਕੰਮ ਕਰਨ ਲਈ ਤਿਆਰ ਹਨ, ਜੋ ਮਾਦੁਰੋ ਦੀ ਨਜ਼ਦੀਕੀ ਰਹਿ ਚੁੱਕੀਆਂ ਹਨ।ਸਮਰਥਕਾਂ ਨਾਲ ਮਿਲੀ ਮਾਚਾਡੋਬੰਦ ਕਮਰੇ ਵਿੱਚ ਹੋਈ ਮੀਟਿੰਗ ਤੋਂ ਬਾਅਦ ਮਾਚਾਡੋ ਵ੍ਹਾਈਟ ਹਾਊਸ ਦੇ ਬਾਹਰ ਆਪਣੇ ਸਮਰਥਕਾਂ ਨਾਲ ਮਿਲੀਆਂ। ਉਨ੍ਹਾਂ ਨੇ ਕਈ ਲੋਕਾਂ ਨੂੰ ਗਲੇ ਲਾਇਆ। ਮਾਚਾਡੋ ਨੇ ਕਿਹਾ, “ਅਸੀਂ ਰਾਸ਼ਟਰਪਤੀ ਟਰੰਪ ‘ਤੇ ਭਰੋਸਾ ਕਰ ਸਕਦੇ ਹਾਂ।” ਇਸ ‘ਤੇ ਕੁਝ ਸਮਰਥਕਾਂ ਵੱਲੋਂ “ਥੈਂਕ ਯੂ ਟਰੰਪ” ਦੇ ਨਾਅਰੇ ਲਗਾਏ ਗਏ।ਲੰਮੇ ਸਮੇਂ ਬਾਅਦ ਨਜ਼ਰ ਆਈ ਮਾਚਾਡੋਵਾਸ਼ਿੰਗਟਨ ਆਉਣ ਤੋਂ ਪਹਿਲਾਂ ਮਾਚਾਡੋ ਸਰਵਜਨਕ ਤੌਰ ‘ਤੇ ਨਜ਼ਰ ਨਹੀਂ ਆਏ ਸਨ। ਪਿਛਲੇ ਮਹੀਨੇ ਉਹ ਨਾਰਵੇ ਗਏ ਸਨ, ਜਿੱਥੇ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੀ ਥਾਂ ‘ਤੇ ਨੋਬਲ ਸ਼ਾਂਤੀ ਇਨਾਮ ਪ੍ਰਾਪਤ ਕੀਤਾ ਸੀ। ਇਸ ਤੋਂ ਪਹਿਲਾਂ ਮਾਚਾਡੋ ਲਗਭਗ 11 ਮਹੀਨੇ ਤੱਕ ਵੇਨੇਜ਼ੂਏਲਾ ਵਿੱਚ ਲੁਕ ਕੇ ਰਹਿ ਰਹੇ ਸਨ।