Indian Woman Sarabjeet Kaur: ਭਾਰਤ ਤੋਂ ਪਾਕਿਸਤਾਨ ਗਈ ਪੰਜਾਬੀ ਔਰਤ ਸਰਬਜੀਤ ਕੌਰ ਦੀ ਆਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣੇ ਪਤੀ ਨਾਲ ਫ਼ੋਨ 'ਤੇ ਗੱਲ ਕਰ ਰਹੀ ਹੈ। ਉਸਨੇ ਪਤੀ ਨੂੰ ਦੱਸਿਆ ਕਿ ਉਹ ਭਾਰਤ ਵਾਪਸ ਆ ਰਹੀ ਹੈ। ਉਹ ਇੱਥੇ ਬਹੁਤ ਪਰੇਸ਼ਾਨ ਹੈ। ਉਸਦੀ ਹਾਲਤ ਠੀਕ ਨਹੀਂ ਹੈ।ਮਾਮਲੇ ਨੇ ਲਿਆ ਨਵਾਂ ਮੋੜ ਦੱਸ ਦੇਈਏ ਕਿ ਸਰਬਜੀਤ ਕੌਰ, ਜੋ ਨਵੰਬਰ 2025 ਦੌਰਾਨ ਇਕ ਧਾਰਮਿਕ ਸਮੂਹ ਨਾਲ ਭਾਰਤ ਤੋਂ ਪਾਕਿਸਤਾਨ ਗਈ ਸੀ ਅਤੇ ਇਸਲਾਮ ਧਰਮ ਅਪਣਾ ਕੇ ਇਕ ਪਾਕਿਸਤਾਨੀ ਨਾਗਰਿਕ ਨਾਲ ਵਿਆਹ ਕਰਵਾ ਲਿਆ ਸੀ, ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਸਰਹੱਦ ਪਾਰ ਦੇ ਸੂਤਰਾਂ ਅਨੁਸਾਰ ਸਰਬਜੀਤ ਕੌਰ ਨੇ ਐਕਸ ’ਤੇ ਵਾਇਰਲ ਆਪਣੀ ਇੱਕ ਆਡੀਓ-ਵੀਡੀਓ ਪੋਸਟ ਵਿੱਚ ਦੋਸ਼ ਲਾਇਆ ਹੈ ਕਿ ਉਹ ਆਪਣੇ ਕਥਿਤ ਪ੍ਰੇਮੀ ਨਾਸਿਰ ਹੁਸੈਨ ਤੋਂ ਉਸ ਦੀਆਂ ਵੀਡੀਓ ਡਿਲੀਟ ਕਰਵਾਉਣ ਲਈ ਪਾਕਿਸਤਾਨ ਆਈ ਸੀ, ਕਿਉਂਕਿ ਉਹ ਉਸ ਨੂੰ ਬਲੈਕਮੇਲ ਕਰ ਰਿਹਾ ਸੀ।ਪਤੀ ਨਾਲ ਫੋਨ 'ਤੇ ਗੱਲ ਕਰਦੀ ਰੋਈ ਸਰਬਜੀਤਹੁਣ ਉਹ ਪਾਕਿਸਤਾਨ ਵਿੱਚ ਕੈਦੀ ਵਾਂਗ ਮਹਿਸੂਸ ਕਰਦੀ ਹੈ ਅਤੇ ਭਾਰਤ ਵਾਪਸ ਆਉਣਾ ਚਾਹੁੰਦੀ ਹੈ। ਇਸ ਦੌਰਾਨ ਉਹ ਪਾਕਿਸਤਾਨ ਵਿਚ ਹੀ ਰਹੀ ਤਾਂ ਜੋ ਫੋਟੋਆਂ, ਵੀਡੀਓ ਤੇ ਹੋਰ ਜਾਣਕਾਰੀ ਡਿਲੀਟ ਕਰਵਾ ਸਕੇ ਅਤੇ ਉਹ ਇਸ ਵਿਚ ਸਫਲ ਰਹੀ। ਪਰ ਹੁਣ ਉਸ ਨੂੰ ਕਾਨੂੰਨੀ ਰੁਕਾਵਟਾਂ ਕਾਰਨ ਆਪਣੇ ਪਤੀ ਕੋਲ ਵਾਪਸ ਆਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਉਸ ਦੀ ਇਕ ਆਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਪਤੀ ਨਾਲ ਫੋਨ 'ਤੇ ਗੱਲ ਕਰਦੀ ਸੁਣਾਈ ਦੇ ਰਹੀ ਹੈ ਤੇ ਰੋ-ਰੋ ਕੇ ਉਸ ਨੂੰ ਆਪਣਾ ਹਾਲ ਸੁਣਾ ਰਹੀ ਹੈ। ਸਰਬਜੀਤ ਕੌਰ ਨੂੰ ਇਸ ਸਮੇਂ ਪੁਲਿਸ ਸੁਰੱਖਿਆ ਹੇਠ ਲਾਹੌਰ ਦੇ ਇਕ ਮਹਿਲਾ ਸ਼ੈਲਟਰ ਹੋਮ ਵਿਚ ਰੱਖਿਆ ਗਿਆ ਹੈ, ਜਦੋਂਕਿ ਪਾਕਿਸਤਾਨੀ ਅਦਾਲਤਾਂ ਉਸ ਦੇ ਠਹਿਰਨ ਅਤੇ ਦੇਸ਼ ਨਿਕਾਲੇ ਸਬੰਧੀ ਪਟੀਸ਼ਨਾਂ ’ਤੇ ਵਿਚਾਰ ਕਰ ਰਹੀਆਂ ਹਨ। ਭਾਰਤੀ ਪੰਜਾਬ ਦੀ 48 ਸਾਲਾ ਸਿੱਖ ਔਰਤ ਸਰਬਜੀਤ ਕੌਰ, ਜੋ ਕਿ ਪਾਕਿਸਤਾਨ ਦੀ ਧਾਰਮਿਕ ਯਾਤਰਾ ਦੌਰਾਨ ਲਾਪਤਾ ਹੋ ਗਈ ਸੀ, ਦੀ ਯੋਜਨਾਬੱਧ ਵਾਪਸੀ ਸੋਸ਼ਲ ਮੀਡੀਆ ’ਤੇ ਇਕ ਭਾਵਨਾਤਮਕ ਆਡੀਓ ਕਲਿੱਪ ਸਾਹਮਣੇ ਆਉਣ ਤੋਂ ਬਾਅਦ ਕਾਨੂੰਨੀ ਤੇ ਕੂਟਨੀਤਕ ਰੁਕਾਵਟਾਂ ਕਾਰਨ ਫਿਰ ਬੇਯਕੀਨੀ ਹੋ ਗਈ ਹੈ।