ਭਾਰਤੀ ਪਾਸਪੋਰਟ 'ਚ ਵੱਡਾ ਸੁਧਾਰ! 55 ਦੇਸ਼ਾਂ 'ਚ ਵੀਜ਼ਾ-ਮੁਕਤ ਯਾਤਰਾ, ਜਾਣੋ ਨਵੀਂ ਰੈਂਕਿੰਗ ਤੇ ਹੋਰ ਅਹਿਮ ਗੱਲਾਂ!

Wait 5 sec.

ਹੈਨਲੇ ਪਾਸਪੋਰਟ ਇੰਡੈਕਸ 2026 ਦੀ ਸੂਚੀ ਜਾਰੀ ਹੋ ਗਈ ਹੈ, ਜਿਸ ਵਿੱਚ ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿੱਚ ਚੰਗਾ ਸੁਧਾਰ ਵੇਖਣ ਨੂੰ ਮਿਲਿਆ ਹੈ। ਹੁਣ ਭਾਰਤੀ ਪਾਸਪੋਰਟ 80ਵੇਂ ਸਥਾਨ ‘ਤੇ ਪਹੁੰਚ ਗਿਆ ਹੈ, ਜੋ ਪਿਛਲੇ ਸਾਲ 2025 ਵਿੱਚ 85ਵੇਂ ਨੰਬਰ ‘ਤੇ ਸੀ। ਇਸ ਤਰ੍ਹਾਂ ਇੱਕ ਸਾਲ ਵਿੱਚ ਭਾਰਤੀ ਪਾਸਪੋਰਟ ਦੀ ਰੈਂਕਿੰਗ ਵਿੱਚ 5 ਸਥਾਨਾਂ ਦਾ ਸੁਧਾਰ ਹੋਇਆ ਹੈ। 85ਵੀਂ ਰੈਂਕ ‘ਤੇ ਨਾਈਜਰ ਅਤੇ ਅਲਜੀਰੀਆ ਵੀ ਸ਼ਾਮਲ ਹਨ।55 ਦੇਸ਼ਾਂ ਵਿੱਚ ਵੀਜ਼ਾ-ਫਰੀ ਯਾਤਰਾ ਕਰ ਸਕਦੇ ਹਨ ਭਾਰਤੀਭਾਰਤੀ ਪਾਸਪੋਰਟ ਧਾਰਕ ਹੁਣ 55 ਦੇਸ਼ਾਂ ਵਿੱਚ ਵੀਜ਼ਾ-ਫਰੀ ਐਂਟਰੀ, ਵੀਜ਼ਾ ਆਨ ਅਰਾਈਵਲ ਜਾਂ ਇਲੈਕਟ੍ਰਾਨਿਕ ਟ੍ਰੈਵਲ ਅਥਾਰਾਈਜ਼ੇਸ਼ਨ (eTA) ਨਾਲ ਯਾਤਰਾ ਕਰ ਸਕਦੇ ਹਨ। ਪਿਛਲੇ ਸਾਲ ਇਹ ਗਿਣਤੀ 57 ਸੀ, ਪਰ ਹੁਣ ਰੈਂਕਿੰਗ ਵਿੱਚ ਸੁਧਾਰ ਆਇਆ ਹੈ। ਪਿਛਲੇ ਕੁਝ ਸਾਲਾਂ ਦੌਰਾਨ ਭਾਰਤੀ ਪਾਸਪੋਰਟ ਦੀ ਰੈਂਕਿੰਗ ਜਾਂ ਤਾਂ ਸਥਿਰ ਰਹੀ ਸੀ ਜਾਂ ਘੱਟੀ ਸੀ, ਪਰ ਹੁਣ ਇਹ ਸੁਧਾਰ ਦਾ ਸੰਕੇਤ ਦੇ ਰਹੀ ਹੈ। 2006 ਵਿੱਚ ਭਾਰਤ 71ਵੇਂ ਸਥਾਨ ‘ਤੇ ਸੀ, ਬਾਅਦ ਵਿੱਚ ਰੈਂਕਿੰਗ ਵਿੱਚ ਗਿਰਾਵਟ ਆਈ, ਜਦਕਿ ਹੁਣ ਇਹ ਮਿਡ-ਟੀਅਰ ਸ਼੍ਰੇਣੀ ਵਿੱਚ ਆ ਗਿਆ ਹੈ।ਕਿਸ ਦੇਸ਼ ਦਾ ਟੌਪ ਰੈਂਕਿੰਗ ਪਾਸਪੋਰਟ ਹੈ?ਸਿੰਗਾਪੁਰ ਦਾ ਪਾਸਪੋਰਟ ਸਭ ਤੋਂ ਤਾਕਤਵਰ ਹੈ, ਜਿਸ ਨਾਲ 192 ਦੇਸ਼ਾਂ ਵਿੱਚ ਵੀਜ਼ਾ-ਫ੍ਰੀ ਐਕਸੈੱਸ ਮਿਲਦਾ ਹੈ।ਜਾਪਾਨ ਅਤੇ ਦੱਖਣੀ ਕੋਰੀਆ ਦੂਜੇ ਨੰਬਰ ‘ਤੇ ਹਨ, ਜਿਨ੍ਹਾਂ ਦੇ ਪਾਸਪੋਰਟ ਨਾਲ 188 ਦੇਸ਼ਾਂ ਵਿੱਚ ਦਾਖਲਾ ਮਿਲਦਾ ਹੈ।ਡੈਨਮਾਰਕ, ਸਵਿਟਜ਼ਰਲੈਂਡ, ਸਵੀਡਨ, ਸਪੇਨ ਅਤੇ ਲਕਜ਼ਮਬਰਗ ਤੀਜੇ ਸਥਾਨ ‘ਤੇ ਹਨ, ਇਨ੍ਹਾਂ ਨੂੰ 186 ਦੇਸ਼ਾਂ ਵਿੱਚ ਐਕਸੈੱਸ ਪ੍ਰਾਪਤ ਹੈ।UAE ਨੇ ਪੰਜਵਾਂ ਸਥਾਨ ਹਾਸਲ ਕਰਕੇ ਸਭ ਤੋਂ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ। 2006 ਤੋਂ ਹੁਣ ਤੱਕ 57 ਪਾਇਦਾਨ ਚੜ੍ਹ ਕੇ, ਹੁਣ ਇਸਦੇ ਪਾਸਪੋਰਟ ਨਾਲ 149 ਦੇਸ਼ਾਂ ਵਿੱਚ ਐਕਸੈੱਸ ਮਿਲਦਾ ਹੈ।ਅਮਰੀਕੀ ਅਤੇ ਪਾਕਿਸਤਾਨੀ ਪਾਸਪੋਰਟ ਦੀ ਰੈਂਕਿੰਗ ਕੀ ਹੈ?ਇਸ ਰੈਂਕਿੰਗ ਵਿੱਚ ਅਮਰੀਕਾ ਦਾ ਪਾਸਪੋਰਟ 10ਵੇਂ ਸਥਾਨ ‘ਤੇ ਆ ਗਿਆ ਹੈ, ਜਿਸ ਨਾਲ 179 ਦੇਸ਼ਾਂ ਵਿੱਚ ਵੀਜ਼ਾ-ਫ੍ਰੀ ਦਾਖਲਾ ਮਿਲਦਾ ਹੈ। ਪਿਛਲੇ ਸਾਲ ਅਮਰੀਕਾ ਟੌਪ-10 ਦੀ ਸੂਚੀ ਤੋਂ ਬਾਹਰ ਹੋ ਕੇ 12ਵੇਂ ਸਥਾਨ ‘ਤੇ ਪਹੁੰਚ ਗਿਆ ਸੀ।ਪਾਕਿਸਤਾਨ ਦਾ ਪਾਸਪੋਰਟ 98ਵੇਂ ਸਥਾਨ ‘ਤੇ ਹੈ, ਜਦਕਿ ਬੰਗਲਾਦੇਸ਼ 95ਵੇਂ ਪਾਇਦਾਨ ‘ਤੇ ਹੈ।ਸਭ ਤੋਂ ਕਮਜ਼ੋਰ ਪਾਸਪੋਰਟ ਅਫਗਾਨਿਸਤਾਨ ਦਾ ਹੈ, ਜਿਸ ਨੂੰ 101ਵਾਂ ਸਥਾਨ ਮਿਲਿਆ ਹੈ। ਇਸ ਦਾ ਮਤਲਬ ਹੈ ਕਿ ਅਫਗਾਨ ਨਾਗਰਿਕ ਸਿਰਫ਼ 24 ਦੇਸ਼ਾਂ ਵਿੱਚ ਹੀ ਯਾਤਰਾ ਕਰ ਸਕਦੇ ਹਨ।ਹੈਨਲੇ ਪਾਸਪੋਰਟ ਇੰਡੈਕਸ ਕੀ ਹੈ?ਹੈਨਲੇ ਪਾਸਪੋਰਟ ਇੰਡੈਕਸ ਦੁਨੀਆ ਦੀ ਸਭ ਤੋਂ ਭਰੋਸੇਮੰਦ ਪਾਸਪੋਰਟ ਰੈਂਕਿੰਗ ਮੰਨੀ ਜਾਂਦੀ ਹੈ। ਇਹ ਲੰਡਨ ਦੀ ਕੰਪਨੀ ਹੈਨਲੇ ਐਂਡ ਪਾਰਟਨਰਜ਼ ਵੱਲੋਂ ਤਿਆਰ ਕੀਤੀ ਜਾਂਦੀ ਹੈ। ਇਸ ਇੰਡੈਕਸ ਵਿੱਚ 199 ਪਾਸਪੋਰਟਾਂ ਦੀ ਰੈਂਕਿੰਗ ਕੀਤੀ ਜਾਂਦੀ ਹੈ ਅਤੇ ਇਹ ਵੇਖਿਆ ਜਾਂਦਾ ਹੈ ਕਿ ਕਿਸ ਦੇਸ਼ ਦਾ ਪਾਸਪੋਰਟ ਧਾਰਕ 227 ਦੇਸ਼ਾਂ/ਖੇਤਰਾਂ ਵਿੱਚ ਪਹਿਲਾਂ ਵੀਜ਼ਾ ਲਏ ਬਿਨਾਂ ਕਿੰਨੀ ਆਸਾਨੀ ਨਾਲ ਯਾਤਰਾ ਕਰ ਸਕਦਾ ਹੈ। ਇਸ ਲਈ ਡਾਟਾ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (IATA) ਤੋਂ ਲਿਆ ਜਾਂਦਾ ਹੈ।ਇਹ ਇੰਡੈਕਸ ਦੱਸਦਾ ਹੈ ਕਿ ਦੁਨੀਆ ਵਿੱਚ ਯਾਤਰਾ ਦੀ ਆਜ਼ਾਦੀ ਵਿੱਚ ਵੱਡੀ ਅਸਮਾਨਤਾ ਮੌਜੂਦ ਹੈ। ਟੌਪ ਅਤੇ ਸਭ ਤੋਂ ਹੇਠਲੇ ਦਰਜੇ ਵਾਲੇ ਪਾਸਪੋਰਟਾਂ ਵਿੱਚ 168 ਦੇਸ਼ਾਂ ਦਾ ਅੰਤਰ ਹੈ। ਪਿਛਲੇ 20 ਸਾਲਾਂ ਵਿੱਚ ਗਲੋਬਲ ਮੋਬਿਲਟੀ ਵਧੀ ਹੈ, ਪਰ ਇਸਦੇ ਫਾਇਦੇ ਹਰ ਕਿਸੇ ਨੂੰ ਬਰਾਬਰ ਨਹੀਂ ਮਿਲੇ।