Schools-Banks Holidays: ਆਉਣ ਵਾਲੇ 15 ਦਿਨਾਂ 'ਚ ਬੈਂਕਾਂ ਅਤੇ LIC ਵਿੱਚ ਕਈ ਛੁੱਟੀਆਂ, ਫਟਾਫਟ ਕਰਵਾ ਲਓ ਕੰਮ, ਸਕੂਲ-ਕਾਲਜ ਵੀ ਰਹਿਣਗੇ ਬੰਦ

Wait 5 sec.

ਜੇ ਤੁਹਾਡਾ ਬੈਂਕ ਜਾਂ LIC ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਅਗਲੇ ਕੁਝ ਦਿਨਾਂ ਦੀਆਂ ਛੁੱਟੀਆਂ ਦੀ ਸੂਚੀ 'ਤੇ ਧਿਆਨ ਜ਼ਰੂਰ ਦਿਓ। ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ ਪਰਿਸ਼ਦ ਨੇ 17 ਸਤੰਬਰ ਨੂੰ ਰਾਜ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਉਣ ਵਾਲੇ 15 ਦਿਨਾਂ ਵਿੱਚ ਬੈਂਕਾਂ ਅਤੇ LIC ਵਿੱਚ ਵੀ ਕਈ ਛੁੱਟੀਆਂ ਰਹਿਣ ਵਾਲੀਆਂ ਹਨ। ਇਸ ਸਾਲ ਸਤੰਬਰ ਵਿੱਚ ਲਗਾਤਾਰ ਤਿੰਨ ਦਿਨਾਂ ਦੀ ਛੁੱਟੀ ਮਿਲਣ ਵਾਲੀ ਹੈ। ਇਸ ਦੌਰਾਨ ਸਾਰੇ ਸਕੂਲ, ਕਾਲਜ ਅਤੇ ਬੈਂਕ ਬੰਦ ਰਹਿਣਗੇ।ਵਿਸ਼ਵਕਰਮਾ ਜਯੰਤੀ 'ਤੇ ਸਕੂਲ ਬੰਦਉੱਤਰ ਪ੍ਰਦੇਸ਼ ਵਿੱਚ 17 ਸਤੰਬਰ ਯਾਨੀਕਿ ਅੱਜ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਸਾਰੇ ਬੇਸਿਕ ਸਿੱਖਿਆ ਪਰਿਸ਼ਦ ਦੇ ਸਕੂਲ-ਕਾਲਜ ਬੰਦ ਰਹਿਣਗੇ। ਭਗਵਾਨ ਵਿਸ਼ਵਕਰਮਾ ਨੂੰ ਦੁਨੀਆ ਦਾ ਪਹਿਲਾ ਵਾਸ਼ਤੁਕਾਰ ਅਤੇ ਸ਼ਿਲਪਕਾਰ ਮੰਨਿਆ ਜਾਂਦਾ ਹੈ। ਭਾਦਰਪਦ ਮਹੀਨੇ ਦੀ ਸ਼ੁਕਲ ਪੱਖ ਦੀ ਚਤੁਰਦਸ਼ੀ ਤਾਰੀਖ਼ ਨੂੰ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਕਰਨ ਨਾਲ ਕਾਰਜਸਥਲ 'ਤੇ ਸਕਾਰਾਤਮਕ ਊਰਜਾ ਆਉਂਦੀ ਹੈ।ਬੈਂਕਾਂ ਅਤੇ LIC ਵਿੱਚ ਕਦੋਂ–ਕਦੋਂ ਰਹੇਗੀ ਛੁੱਟੀ?ਵਿਸ਼ਵਕਰਮਾ ਜਯੰਤੀ ਤੋਂ ਬਾਅਦ ਵੀ ਛੁੱਟੀਆਂ ਦਾ ਸਿਲਸਿਲਾ ਜਾਰੀ ਰਹੇਗਾ:ਬੈਂਕਾਂ ਵਿੱਚ ਛੁੱਟੀਆਂ:21 ਸਤੰਬਰ: ਐਤਵਾਰ27 ਸਤੰਬਰ: ਮਹੀਨੇ ਦਾ ਚੌਥਾ ਸ਼ਨੀਵਾਰ28 ਸਤੰਬਰ: ਐਤਵਾਰਭਾਰਤੀ ਜੀਵਨ ਬੀਮਾ ਨਿਗਮ (LIC) ਵਿੱਚ ਛੁੱਟੀਆਂ:20 ਸਤੰਬਰ: ਸ਼ਨੀਵਾਰ21 ਸਤੰਬਰ: ਐਤਵਾਰ27 ਸਤੰਬਰ: ਸ਼ਨੀਵਾਰ28 ਸਤੰਬਰ: ਐਤਵਾਰਇਹ ਵੀ ਧਿਆਨ ਰੱਖੋ ਕਿ ਕੇਂਦਰ ਸਰਕਾਰ ਦੇ ਕੈਲੰਡਰ ਵਿੱਚ 29 ਅਤੇ 30 ਸਤੰਬਰ ਨੂੰ ਵੀ ਰਿਸਟਰਿਕਟਿਡ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਜੇ ਤੁਹਾਡਾ ਕੋਈ ਜ਼ਰੂਰੀ ਕੰਮ ਬਾਕੀ ਹੈ ਤਾਂ ਛੁੱਟੀਆਂ ਦੀ ਸੂਚੀ ਵੇਖ ਕੇ ਹੀ ਘਰ ਤੋਂ ਨਿਕਲੋ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ।ਪੰਜਾਬ 'ਚ 22 ਸਤੰਬਰ ਦੀ ਛੁੱਟੀਰਾਜ ਸਰਕਾਰ ਨੇ ਕੈਲੰਡਰ ਅਨੁਸਾਰ 22 ਸਤੰਬਰ ਯਾਨੀਕਿ ਸੋਮਵਾਰ ਵਾਲੇ ਦਿਨ ਮਹਾਰਾਜਾ ਅਗਰਸੈਨ ਜਯੰਤੀ ਦੇ ਮੌਕੇ ‘ਤੇ ਪੂਰੇ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ। ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।