ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ 17 ਸਤੰਬਰ ਯਾਨੀਕਿ ਅੱਜ ਆਪਣਾ 75ਵੇਂ ਜਨਮਦਿਨ ਮਨਾ ਰਹੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੋਨ 'ਤੇ ਗੱਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 75ਵੇਂ ਜਨਮਦਿਨ ਦੀ ਵਧਾਈ ਦਿੱਤੀ। ਇਸ ਦੌਰਾਨ ਦੋਵੇਂ ਨੇਤਾਵਾਂ ਵਿਚਕਾਰ ਭਾਰਤ-ਅਮਰੀਕਾ ਟ੍ਰੇਡ ਡੀਲ ਅਤੇ ਯੂਕਰੇਨ ਮੁੱਦੇ 'ਤੇ ਵੀ ਗੱਲਬਾਤ ਹੋਈ।ਟਰੰਪ ਨੇ PM ਮੋਦੀ ਨੂੰ ਜਨਮਦਿਨ ਦੀ ਵਧਾਈ ਦਿੱਤੀPM ਮੋਦੀ ਨੇ ਐਕਸ 'ਤੇ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ। ਮੋਦੀ ਨੇ ਲਿਖਿਆ, “ਮੇਰੇ ਮਿੱਤਰ, ਰਾਸ਼ਟਰਪਤੀ ਟਰੰਪ, ਮੇਰੇ 75ਵੇਂ ਜਨਮਦਿਨ 'ਤੇ ਤੁਹਾਡੇ ਫ਼ੋਨ ਕਾਲ ਅਤੇ ਦਿਲੋਂ ਦਿੱਤੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ। ਤੁਹਾਡੀ ਤਰ੍ਹਾਂ ਮੈਂ ਵੀ ਭਾਰਤ-ਅਮਰੀਕਾ ਦੀ ਵਿਆਪਕ ਅਤੇ ਵਿਸ਼ਵ ਪੱਧਰੀ ਭਾਗੀਦਾਰੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਅਸੀਂ ਯੂਕਰੇਨ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਵੱਲ ਤੁਹਾਡੀ ਪਹਿਲ ਦਾ ਸਮਰਥਨ ਕਰਦੇ ਹਾਂ।” Thank you, my friend, President Trump, for your phone call and warm greetings on my 75th birthday. Like you, I am also fully committed to taking the India-US Comprehensive and Global Partnership to new heights. We support your initiatives towards a peaceful resolution of the…— Narendra Modi (@narendramodi) September 16, 2025 ਟ੍ਰੇਡ ਡੀਲ 'ਤੇ ਗੱਲਬਾਤ ਤੋਂ ਬਾਅਦ PM ਮੋਦੀ-ਟਰੰਪ ਦੀ ਹੋਈ ਗੱਲਬਾਤਟਰੰਪ ਨੇ PM ਮੋਦੀ ਨੂੰ ਉਸ ਸਮੇਂ ਵਧਾਈ ਦਿੱਤੀ ਜਦੋਂ ਦੋਵੇਂ ਦੇਸ਼ਾਂ ਵਿਚਕਾਰ ਟ੍ਰੇਡ ਡੀਲ 'ਤੇ ਗੱਲਬਾਤ ਮੁੜ ਸ਼ੁਰੂ ਹੋਈ ਹੈ। ਮੰਗਲਵਾਰ ਨੂੰ ਦੋਵੇਂ ਦੇਸ਼ਾਂ ਦੇ ਪ੍ਰਤਿਨਿਧੀਆਂ ਵਿਚਕਾਰ ਮੀਟਿੰਗ ਹੋਈ ਸੀ। ਇਹ ਮੀਟਿੰਗ ਲਗਭਗ 7 ਘੰਟੇ ਚੱਲੀ, ਜਿਸਨੂੰ ਦੋਵੇਂ ਪੱਖਾਂ ਵੱਲੋਂ ਸਕਾਰਾਤਮਕ ਦੱਸਿਆ ਗਿਆ। ਅਮਰੀਕੀ ਦੂਤਾਵਾਸ ਨੇ ਕਿਹਾ ਕਿ ਦੁਵੱਲੇ ਵਪਾਰ ਵਾਰਤਾਂ ਨੂੰ ਲੈ ਕੇ ਹੋਈ ਇਹ ਬੈਠਕ ਸਕਾਰਾਤਮਕ ਰਹੀ।ਭਾਰਤੀ ਵਪਾਰ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਦੋਵੇਂ ਪੱਖਾਂ ਨੇ ਦੁਵੱਲੇ ਵਪਾਰ ਦੀ ਮਹੱਤਤਾ ਨੂੰ ਸਵੀਕਾਰ ਕਰਦਿਆਂ ਸਕਾਰਾਤਮਕ ਅਤੇ ਭਵਿੱਖ ਕੇਂਦ੍ਰਿਤ ਚਰਚਾ ਕੀਤੀ। ਇਸ ਬੈਠਕ ਵਿੱਚ ਵਪਾਰ ਸਮਝੌਤਾ (BTA) ਜਲਦੀ ਪੂਰਾ ਕਰਨ ਲਈ ਕੋਸ਼ਿਸ਼ਾਂ ਤੇਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।ਇੱਕ ਹਫ਼ਤੇ ਵਿੱਚ ਦੋ ਵਾਰ ਗੱਲਬਾਤਇੱਕ ਹਫ਼ਤੇ ਦੇ ਅੰਦਰ ਦੋਵੇਂ ਨੇਤਾਵਾਂ ਵਿਚਕਾਰ ਇਹ ਦੂਜੀ ਗੱਲਬਾਤ ਸੀ। ਪਿਛਲੇ ਹਫ਼ਤੇ ਤੋਂ ਟਰੰਪ ਦਾ ਰਵੱਈਆ ਨਰਮ ਦਿਖਾਈ ਦੇ ਰਿਹਾ ਹੈ। ਓਵਲ ਆਫ਼ਿਸ ਵਿੱਚ ਉਨ੍ਹਾਂ ਨੇ ਭਾਰਤ ਨੂੰ ਮਹਾਨ ਦੇਸ਼ ਦੱਸਦੇ ਹੋਏ ਕਿਹਾ ਸੀ ਕਿ ਉਹ ਹਮੇਸ਼ਾ PM ਮੋਦੀ ਦੇ ਦੋਸਤ ਰਹਿਣਗੇ। ਟੈਰਿਫ਼ ਯੁੱਧ ਤੋਂ ਬਾਅਦ ਦੋਵੇਂ ਦੇਸ਼ਾਂ ਵਿਚਕਾਰ ਵਧੇ ਤਣਾਅ 'ਤੇ ਟਰੰਪ ਨੇ ਕਿਹਾ ਸੀ, "ਚਿੰਤਾ ਦੀ ਕੋਈ ਗੱਲ ਨਹੀਂ ਹੈ। ਕਈ ਵਾਰ ਸਾਡੇ ਵਿਚਕਾਰ ਕੁਝ ਪਲ ਅਜਿਹੇ ਆ ਜਾਂਦੇ ਹਨ।"