ਪੰਜਾਬ ਨੂੰ ਕੇਂਦਰ ਸਰਕਾਰ ਦੀ ਸੌਗਾਤ ! ਫਿਰੋਜ਼ਪੁਰ ਲਈ ਨਵੀਂ ਵੰਦੇ ਭਾਰਤ ਰੇਲਗੱਡੀ ਦਾ ਐਲਾਨ, ਜਾਣੋ ਕਿੱਥੇ-ਕਿੱਥੇ ਰੁਕੇਗੀ ਇਹ ਟਰੇਨ ?

Wait 5 sec.

New Vande Bharat Train:: ਦਿੱਲੀ ਅਤੇ ਫਿਰੋਜ਼ਪੁਰ ਕੈਂਟ ਦੇ ਵਿਚਕਾਰ ਇੱਕ ਨਵੀਂ ਵੰਦੇ ਭਾਰਤ ਟ੍ਰੇਨ ਦਾ ਐਲਾਨ ਕੀਤਾ ਗਿਆ ਹੈ। ਮੰਗਲਵਾਰ (23 ਸਤੰਬਰ) ਨੂੰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਐਲਾਨ ਕੀਤਾ ਕਿ ਇਹ ਟ੍ਰੇਨ ਬੁੱਧਵਾਰ ਨੂੰ ਛੱਡ ਕੇ ਹਫ਼ਤੇ ਵਿੱਚ ਛੇ ਦਿਨ ਚੱਲੇਗੀ। ਇਹ ਟ੍ਰੇਨ ਦਿੱਲੀ ਅਤੇ ਫਿਰੋਜ਼ਪੁਰ ਦੇ ਵਿਚਕਾਰ ਸੱਤ ਸਟੇਸ਼ਨਾਂ 'ਤੇ ਰੁਕੇਗੀ।ਇਹ ਟ੍ਰੇਨ ਫਿਰੋਜ਼ਪੁਰ ਕੈਂਟ ਤੋਂ ਸਵੇਰੇ 7:55 ਵਜੇ ਰਵਾਨਾ ਹੋਵੇਗੀ ਅਤੇ 6 ਘੰਟੇ 40 ਮਿੰਟ ਦੀ ਯਾਤਰਾ ਕਰਦਿਆਂ ਦੁਪਹਿਰ 2:35 ਵਜੇ ਦਿੱਲੀ ਪਹੁੰਚੇਗੀ। ਇਸੇ ਤਰ੍ਹਾਂ, ਇਹ ਦਿੱਲੀ ਤੋਂ ਸ਼ਾਮ 4 ਵਜੇ ਰਵਾਨਾ ਹੋਵੇਗੀ ਅਤੇ ਰਾਤ 10:35 ਵਜੇ ਫਿਰੋਜ਼ਪੁਰ ਕੈਂਟ ਪਹੁੰਚੇਗੀ।ਫਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਣ ਤੋਂ ਬਾਅਦ, ਵੰਦੇ ਭਾਰਤ ਟ੍ਰੇਨ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ ਹੁੰਦੀ ਹੋਈ ਯਾਤਰਾ ਕਰੇਗੀ ਤੇ ਹਰਿਆਣਾ ਦੇ ਅੰਬਾਲਾ ਕੈਂਟ, ਕੁਰੂਕਸ਼ੇਤਰ ਅਤੇ ਪਾਣੀਪਤ ਵਿਖੇ ਰੁਕੇਗੀ। ਇਸੇ ਤਰ੍ਹਾਂ, ਟ੍ਰੇਨ ਆਪਣੀ ਵਾਪਸੀ ਯਾਤਰਾ 'ਤੇ ਇਨ੍ਹਾਂ ਸਟੇਸ਼ਨਾਂ 'ਤੇ ਵੀ ਰੁਕੇਗੀ।ਅਸ਼ਵਨੀ ਵੈਸ਼ਨਵ ਨੇ ਇਹ ਵੀ ਕਿਹਾ ਕਿ ਰਾਜਪੁਰਾ ਤੋਂ ਮੋਹਾਲੀ ਤੱਕ ਨਵੀਂ ਰੇਲਵੇ ਲਾਈਨ ਦਹਾਕਿਆਂ ਪੁਰਾਣੀ ਮੰਗ ਨੂੰ ਪੂਰਾ ਕਰੇਗੀ ਅਤੇ ਮਾਲਵਾ ਖੇਤਰ ਅਤੇ ਚੰਡੀਗੜ੍ਹ ਵਿਚਕਾਰ ਸੰਪਰਕ ਨੂੰ ਬਿਹਤਰ ਬਣਾਏਗੀ।ਰਾਜਪੁਰਾ-ਮੋਹਾਲੀ ਨਵੀਂ ਲਾਈਨ 18 ਕਿਲੋਮੀਟਰ ਲੰਬੀ ਹੈ ਅਤੇ ਇਸ ਦੀ ਲਗਭਗ ਲਾਗਤ 443 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਰੇਲਵੇ ਲਾਈਨ ਦੇ ਬਣਨ ਨਾਲ ਚੰਡੀਗੜ੍ਹ ਸਮੇਤ ਸਾਰੇ ਪੰਜਾਬ ਦੇ ਲੋਕਾਂ ਨੂੰ ਫਾਇਦਾ ਹੋਵੇਗਾ। ਕਿਉਂਕਿ ਜਦੋਂ ਰਾਜਪੁਰਾ ਲਾਈਨ ਤਿਆਰ ਹੋ ਜਾਵੇਗੀ, ਤਾਂ ਸਰਹਿੰਦ, ਲੁਧਿਆਣਾ, ਜਲੰਧਰ ਸਮੇਤ ਹੋਰ ਸ਼ਹਿਰਾਂ ਅਤੇ ਰਾਜਾਂ ਵਿੱਚ ਜਾਣਾ ਆਸਾਨ ਹੋ ਜਾਵੇਗਾ। ਪਹਿਲਾਂ ਰੇਲ ਸਿੱਧੀ ਅੰਬਾਲਾ ਜਾਂਦੀ ਸੀ ਅਤੇ ਫਿਰ ਚੰਡੀਗੜ੍ਹ ਵਾਪਸ ਆਉਂਦੀ ਸੀ।ਹੁਣ ਰਾਜਪੁਰਾ ਵਿੱਚ ਸਰਾਇਆ ਬੰਜਾਰਾ ਸਟੇਸ਼ਨ ਤੋਂ ਟ੍ਰੈਕ ਜੁੜੇਗਾ। ਦੋਹਾਂ ਸਟੇਸ਼ਨਾਂ ਦੇ ਵਿਚਕਾਰ ਪਹਿਲਾਂ 66 ਕਿਲੋਮੀਟਰ ਦੀ ਦੂਰੀ ਸੀ। ਇਸ ਨਾਲ ਲੋਕਾਂ ਦੀ ਯਾਤਰਾ ਦੂਰੀ ਘੱਟ ਹੋਵੇਗੀ।ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।