ਟਰੰਪ ਦਾ H-1B ਵੀਜ਼ਾ 'ਤੇ ਵੱਡਾ ਫੈਸਲਾ! ਡਾਕਟਰਾਂ ਨੂੰ ਮਿਲ ਸਕਦੀ ਰਾਹਤ, ਭਾਰਤ 'ਤੇ ਕੀ ਅਸਰ?

Wait 5 sec.

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ਦਾ ਚਾਰਜ ਵਧਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ, ਪਰ ਇਸ ਨਾਲ ਜੁੜੇ ਨਿਯਮਾਂ ਵਿੱਚ ਬਦਲਾਵਾਂ ਦੀ ਖ਼ਬਰ ਆ ਰਹੀ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਟਰੰਪ ਪ੍ਰਸ਼ਾਸਨ H-1B ਵੀਜ਼ਾ ਦੇ ਸ਼ੁਲਕ ਵਿੱਚ ਡਾਕਟਰਾਂ ਨੂੰ ਛੋਟ ਦੇ ਸਕਦਾ ਹੈ। ਇਸ ਸਮੇਂ ਇਸਦਾ ਚਾਰਜ 1,00,000 ਡਾਲਰ ਕੀਤਾ ਗਿਆ ਹੈ, ਪਰ ਡਾਕਟਰਾਂ ਨੂੰ ਰਾਹਤ ਮਿਲ ਸਕਦੀ ਹੈ। ਟਰੰਪ ਨੇ 19 ਸਤੰਬਰ ਨੂੰ ਇੱਕ ਨਵੇਂ ਕਾਨੂੰਨ 'ਤੇ ਦਸਤਖ਼ਤ ਕੀਤੇ, ਜਿਸਦੇ ਬਾਅਦ ਇਹ ਖ਼ਬਰ ਆਈ।ਇਸ ਸੈਕਟਰ 'ਚ ਮਿਲ ਸਕਦੀ ਛੋਟਟਰੰਪ ਦੀ ਘੋਸ਼ਣਾ ਤੋਂ ਬਾਅਦ ਭਾਰਤ ਦੇ ਆਈ.ਟੀ. ਸੈਕਟਰ ਵਿੱਚ ਹੜਕੰਮ ਮਚ ਗਿਆ। ਭਾਰਤ H-1B ਵੀਜ਼ਾ ਵਰਤਣ ਵਾਲਾ ਸਭ ਤੋਂ ਵੱਡਾ ਦੇਸ਼ ਹੈ। ਮੇਯੋ ਕਲਿਨਿਕ, ਕਲੀਵਲੈਂਡ ਕਲਿਨਿਕ ਅਤੇ ਸੈਂਟ ਜੂਡ ਹਸਪਤਾਲ ਸਮੇਤ ਕਈ ਵੱਡੇ ਹਸਪਤਾਲ H-1B ਵੀਜ਼ਾ 'ਤੇ ਨਿਰਭਰ ਹਨ। ਰਿਪੋਰਟਾਂ ਮੁਤਾਬਕ ਮੇਯੋ ਕੋਲ 300 ਤੋਂ ਵੱਧ ਮਨਜ਼ੂਰਸ਼ੁਦਾ ਵੀਜ਼ਾ ਹਨ। ਇਸਨੂੰ ਧਿਆਨ ਵਿੱਚ ਰੱਖਦਿਆਂ ਭਾਰਤੀ ਡਾਕਟਰਾਂ ਨੂੰ ਵੀਜ਼ਾ ਸ਼ੁਲਕ ਵਿੱਚ ਛੋਟ ਮਿਲ ਸਕਦੀ ਹੈ।ਜੇ ਅਜਿਹਾ ਹੋਇਆ ਤਾਂ ਅਮਰੀਕਾ ਵਿੱਚ ਡਾਕਟਰਾਂ ਦੀ ਘਾਟ ਵੱਧ ਜਾਵੇਗੀਅਮਰੀਕਨ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ ਸੀ ਕਿ ਵੀਜ਼ਾ 'ਤੇ ਲੱਗਣ ਵਾਲਾ ਭਾਰੀ ਸ਼ੁਲਕ ਡਾਕਟਰਾਂ ਦੀ ਘਾਟ ਨੂੰ ਵਧਾ ਦੇਵੇਗਾ। ਕਈ ਅਮਰੀਕੀ ਹੈਲਥ ਸਿਸਟਮ ਅਤੇ ਮੈਡੀਕਲ ਰੇਜ਼ਿਡੈਂਟਸ ਨੂੰ ਲਿਆਂਦੇ ਜਾਣ ਲਈ H-1B ਵੀਜ਼ਾ 'ਤੇ ਨਿਰਭਰਤਾ ਜ਼ਿਆਦਾ ਹੈ। ਵਾਈਟ ਹਾਊਸ ਦੇ ਪ੍ਰਵਕਤਾ ਟੇਲਰ ਰੋਜਰਜ਼ ਨੇ ਕਿਹਾ, "ਕਾਨੂੰਨ ਸੰਭਾਵਿਤ ਛੋਟਾਂ ਦੀ ਆਗਿਆ ਦਿੰਦਾ ਹੈ। ਇਸ ਵਿੱਚ ਮੈਡੀਕਲ ਸਟਾਫ ਅਤੇ ਡਾਕਟਰ ਸ਼ਾਮਲ ਹੋ ਸਕਦੇ ਹਨ।" ਜੇ ਵੀਜ਼ਾ ਦਾ ਸ਼ੁਲਕ ਘੱਟ ਨਹੀਂ ਕੀਤਾ ਗਿਆ ਤਾਂ ਅਮਰੀਕਾ ਵਿੱਚ ਮੈਡੀਕਲ ਸਟਾਫ ਦੀ ਘਾਟ ਵਧ ਸਕਦੀ ਹੈ।H-1B ਵੀਜ਼ਾ 'ਤੇ ਕੀ ਕਿਹਾ ਟਰੰਪ ਪ੍ਰਸ਼ਾਸਨਟਰੰਪ ਪ੍ਰਸ਼ਾਸਨ ਨੇ H-1B ਵੀਜ਼ਾ ਬਾਰੇ ਦੱਸਿਆ ਕਿ 21 ਸਤੰਬਰ ਜਾਂ ਇਸ ਤੋਂ ਬਾਅਦ ਦਰਜ ਕੀਤੇ ਨਵੇਂ ਅਰਜ਼ੀਆਂ 'ਤੇ 1 ਲੱਖ ਡਾਲਰ ਦਾ ਚਾਰਜ ਲੱਗੇਗਾ। ਇਹ ਸਿਰਫ਼ ਇੱਕ ਵਾਰੀ ਦਾ ਭੁਗਤਾਨ ਹੈ। ਇਸਨੂੰ ਸਾਲਾਨਾ ਫੀਸ ਨਾ ਸਮਝਿਆ ਜਾਵੇ। ਦੱਸਣਯੋਗ ਹੈ ਕਿ ਭਾਰਤ ਅਤੇ ਅਮਰੀਕਾ ਵਿਚ ਟੈਰਿਫ਼ ਨੂੰ ਲੈ ਕੇ ਤਣਾਅ ਸੀ, ਪਰ ਹੁਣ ਵੀਜ਼ਾ 'ਤੇ ਵੀ ਗਤੀਵਿਧੀ ਵਧ ਗਈ ਹੈ। ਹਾਲਾਂਕਿ ਜਲਦੀ ਹੀ ਇਹਨਾਂ ਮਸਲਿਆਂ ਦਾ ਹੱਲ ਨਿਕਲ ਸਕਦਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਹਾਲ ਹੀ ਵਿੱਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨਾਲ ਮੁਲਾਕਾਤ ਕੀਤੀ ਹੈ।